|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿਸਤਾਨ ਵਿੱਚ ਫ਼ੌਜੀ ਜਹਾਜ਼ ਹਾਦਸਾਗ੍ਰਸਤ, ਹੁਣ ਤਕ 18 ਲੋਕਾਂ ਦੀ ਮੌਤ

ਲਾਹੌਰ (ਵਿਕਰਮ ਸਹਿਜਪਾਲ) : ਪਾਕਿਸਤਾਨ ਵਿੱਚ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਹੁਣ ਤਕ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਵਸਪਿੰਡੀ ਦੇ ਖੇਤਰ ਮੋਰਾ ਕਾਲੂ ਪਿੰਡ ਵਿੱਚ ਤੜਕਸਾਰ ਵਾਪਰਿਆ। ਇਸ ਹਾਦਸੇ ਵਿੱਚ 17 ਲੋਕਾਂ ਦੇ ਮਰਨ ਦੀ ਖ਼ਬਰ ਹੈ ਜਦ ਕਿ ਦੋ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਾਹੌਰ (ਵਿਕਰਮ ਸਹਿਜਪਾਲ) : ਪਾਕਿਸਤਾਨ ਵਿੱਚ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਹੁਣ ਤਕ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਵਸਪਿੰਡੀ ਦੇ ਖੇਤਰ ਮੋਰਾ ਕਾਲੂ ਪਿੰਡ ਵਿੱਚ ਤੜਕਸਾਰ ਵਾਪਰਿਆ। ਇਸ ਹਾਦਸੇ ਵਿੱਚ 17 ਲੋਕਾਂ ਦੇ ਮਰਨ ਦੀ ਖ਼ਬਰ ਹੈ ਜਦ ਕਿ ਦੋ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਲੈਫ਼ ਕ. ਸਾਕਿਬ (ਪਾਇਲਟ) ਲੈਫ਼ ਕ. ਵਸੀਮ (ਪਾਇਲਟ),ਅਫ਼ਜ਼ਲ (ਨਾਇਬ ਸੂਬੇਦਾਰ), ਅਮੀਨ (ਹਵਲਦਾਰ) ਅਤੇ ਹਵਲਦਾਰ ਰਹਿਮਤ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਮਰਨ ਵਾਲਿਆਂ ਵਿੱਚ 5 ਵਿਅਕਤੀ ਕਰੂ ਦੇ ਮੈਂਬਰ ਦੱਸੇ ਜਾ ਰਹੇ ਹਨ ਅਤੇ ਬਾਕੀ ਸਥਾਨਕ ਲੋਕ ਹਨ। ਹਾਦਸੇ ਦੇ ਜ਼ਖ਼ਮੀਆਂ ਦੇ ਰਾਵਲਪਿੰਡੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਹਾਜ਼ ਦੇ ਹਾਦਸਾਗ੍ਰਸਤ ਹੋਣ ਘਟਨਾ ਵਾਲੀ ਥਾਂ ਤੇ ਅੱਗ ਲੱਗ ਗਈ ਜਿਸ ਦੀ ਲਪੇਟ ਵਿੱਚ ਕਈ ਘਰ ਵੀ ਆ ਗਏ।ਪਾਕਿ ਫ਼ੌਜ ਮੁਤਾਬਕ ਇਹ ਇੱਕ ਟ੍ਰੇਨਿੰਗ ਜਹਾਜ਼ ਸੀ ਜਿਸ ਦਾ ਕੰਟਰੋਲ ਗੁਆਉਂਣ ਕਰ ਕੇ ਇਹ ਹਾਦਸਾ ਵਾਪਰ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!