|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਖ ਝਪਕਦੇ ਹੀ ਦੋ ਪਹੀਆ ਵਾਹਨ ਚੁੱਕਣ ਵਾਲੇ ਸਰਗਰਮ ਗਿਰੋਹ ਆਖਰਕਾਰ ਗ੍ਰਿਫਤਾਰੀ

ਜਗਰਾਓਂ : ਮੋਗੇ ਤੋਂ ਆ ਕੇ ਜਗਰਾਓਂ ਦੀਆਂ ਜਨਤਕ ਥਾਵਾਂ ਤੋਂ ਅੱਖ ਝਪਕਦੇ ਹੀ ਦੋ ਪਹੀਆ ਵਾਹਨ ਚੁੱਕਣ ਵਾਲੇ ਸਰਗਰਮ ਗਿਰੋਹ ਨੂੰ ਆਖਰਕਾਰ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਚੌਂਕੀ ਬੱਸ ਸਟੈਂਡ ਦੇ ਮੁਖੀ ਸਈਅਦ ਸ਼ਕੀਲ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਭੀੜ-ਭਾੜ ਵਾਲੀਆਂ ਜਨਤਕ ਥਾਵਾਂ ਤੋਂ ਦੋ ਪਹੀਆ ਵਾਹਨ ਚੁੱਕਣ ਵਾਲੇ ਵਿਅਕਤੀਆਂ ਦੀ ਤਲਾਸ਼ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਗਰਾਓਂ : ਮੋਗੇ ਤੋਂ ਆ ਕੇ ਜਗਰਾਓਂ ਦੀਆਂ ਜਨਤਕ ਥਾਵਾਂ ਤੋਂ ਅੱਖ ਝਪਕਦੇ ਹੀ ਦੋ ਪਹੀਆ ਵਾਹਨ ਚੁੱਕਣ ਵਾਲੇ ਸਰਗਰਮ ਗਿਰੋਹ ਨੂੰ ਆਖਰਕਾਰ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ। ਚੌਂਕੀ ਬੱਸ ਸਟੈਂਡ ਦੇ ਮੁਖੀ ਸਈਅਦ ਸ਼ਕੀਲ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਭੀੜ-ਭਾੜ ਵਾਲੀਆਂ ਜਨਤਕ ਥਾਵਾਂ ਤੋਂ ਦੋ ਪਹੀਆ ਵਾਹਨ ਚੁੱਕਣ ਵਾਲੇ ਵਿਅਕਤੀਆਂ ਦੀ ਤਲਾਸ਼ ਸੀ। ਇਸੇ ਦੌਰਾਨ ਪੁਲਿਸ ਨੇ ਨਿਰਮਲ ਪੁੱਤਰ ਗੁਰਦਿਆਲ ਸਿੰਘ ਵਾਸੀ ਡੱਲੇ-ਕੇ (ਮੋਗਾ) ਨੂੰ ਚੋਰੀ ਦੀ ਐਕਟਿਵਾ ਸਮੇਤ ਗਿ੍ਫ਼ਤਾਰ ਕੀਤਾ।

ਸੰਬੰਧਿਤ ਖ਼ਬਰਾਂ

ਉਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਆਪਣੇ ਦੂਸਰੇ ਸਾਥੀ ਸਤਨਾਮ ਸਿੰਘ ਉਰਫ ਗੋਲਡੀ ਵਾਸੀ ਮੋਗਾ ਨਾਲ ਮਿਲ ਕੇ ਜਗਰਾਓਂ 'ਚੋਂ ਦੋ ਪਹੀਆ ਵਾਹਨ ਚੋਰੀ ਕਰਦੇ ਸਨ। ਉਕਤ ਦੀ ਪੁੱਛਗਿੱਛ ਤੋਂ ਬਾਅਦ ਗੋਲਡੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਤੇ ਇਨ੍ਹਾਂ ਦੋਵਾਂ ਦੇ ਘਰਾਂ 'ਚੋਂ ਤਿੰਨ ਹੋਰ ਐਕਟਿਵਾ ਤੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਦੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!