|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Karva Chauth 2019 Date: 17 ਅਕਤੂਬਰ ਨੂੰ ਹੈ ਕਰਵਾ ਚੌਥ, ਪੜ੍ਹੋ ਚੰਦਰਮਾ ਨੂੰ ਅਰਘ ਦਾਨ ਦਾ ਸ਼ੁੱਭ ਮਹੂਰਤ

Karva Chauth 2019 Date and Arghya Muhurat: ਸੁਹਾਗ ਦੀ ਮੰਗਲ ਕਾਮਨਾ ਲਈ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਮਨਾਇਆ ਜਾਂਦਾ ਹੈ। ਚੌਥ 'ਚ ਚੰਦਰ ਉਦੈ ਅਹਿਮ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 17 ਅਕਤੂਬਰ ਦਿਨ ਵੀਰਵਾਰ ਨੂੰ ਹੈ। ਕਰਵਾ ਚੌਥ ਦਾ ਵਰਤ ਤ੍ਰਿਤੀਆ ਨਾਲ ਚੌਥ ਉਦੈ ਹੋਵੇ, ਉਸ ਦਿਨ ਕਰਨਾ ਸ਼ੁੱਭ ਹੈ। ਤ੍ਰਿਤੀਆ ਤਰੀ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Karva Chauth 2019 Date and Arghya Muhurat: ਸੁਹਾਗ ਦੀ ਮੰਗਲ ਕਾਮਨਾ ਲਈ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਮਨਾਇਆ ਜਾਂਦਾ ਹੈ। ਚੌਥ 'ਚ ਚੰਦਰ ਉਦੈ ਅਹਿਮ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 17 ਅਕਤੂਬਰ ਦਿਨ ਵੀਰਵਾਰ ਨੂੰ ਹੈ। ਕਰਵਾ ਚੌਥ ਦਾ ਵਰਤ ਤ੍ਰਿਤੀਆ ਨਾਲ ਚੌਥ ਉਦੈ ਹੋਵੇ, ਉਸ ਦਿਨ ਕਰਨਾ ਸ਼ੁੱਭ ਹੈ। ਤ੍ਰਿਤੀਆ ਤਰੀਕ 'ਜਯਾ ਤਰੀਕ' ਹੁੰਦੀ ਹੈ। ਇਸ ਨਾਲ ਪਤੀ ਨੂੰ ਆਪਣੇ ਕੰਮਾਂ 'ਚ ਵਿਜੈ ਪ੍ਰਾਪਤ ਹੁੰਦੀ ਹੈ।

ਚੌਥ ਮਾਤਾ ਕਰਦੀ ਹੈ ਸੁਹਾਗ ਦੀ ਰੱਖਿਆ

ਜੋਤਿਸ਼ ਆਚਾਰੀਆ ਪੰਡਿਤ ਗਣੇਸ਼ ਪ੍ਰਸਾਦ ਮਿਸ਼ਰ ਦੱਸਦੇ ਹਨ ਕਿ ਸੁਹਾਗਣ ਔਰਤਾਂ ਲਈ ਕਰਵਾ ਚੌਥ (Karwa Chauth 2019 Date and Arghya Muhurat) ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਚੌਥ ਮਾਤਾ ਨਾਲ ਉਨ੍ਹਾਂ ਦੇ ਛੋਟੇ ਪੁੱਤਰ ਸ਼੍ਰੀਗਣੇਸ਼ ਜੀ ਦੀ ਮੂਰਤੀ ਸਥਾਪਿਤ ਹੁੰਦੀ ਹੈ। ਕਰਵਾ ਚੌਥ ਵਾਲੇ ਦਿਨ ਭਗਵਾਨ ਸ਼ਿਵ, ਮਾਤਾ ਪਾਰਵਤੀ, ਸਵਾਮੀ ਕਾਰਤਿਕੇ ਤੇ ਚੰਦਰਮਾ ਦੀ ਪੂਜਾ ਦਾ ਵਿਧਾਨ ਹੈ। ਚੌਥ ਮਾਤਾ ਸੁਹਾਗਣਾ ਨੂੰ ਅਖੰਡ ਸੌਭਾਗਯ ਦਾ ਵਰਦਾਨ ਦਿੰਦੀ ਹੈ ਤੇ ਉਨ੍ਹਾਂ ਦੇ ਸੁਹਾਗ ਦੀ ਹਮੇਸ਼ਾ ਰੱਖਿਆ ਕਰਦੀ ਹੈ। ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਪ੍ਰੇਮ, ਵਿਸ਼ਵਾਸ ਤੇ ਖ਼ੁਸ਼ੀਆਂ ਬਰਕਰਾਰ ਰੱਖਦੀ ਹੈ।

ਚੰਦਰਮਾ ਨੂੰ ਅਰਘ ਦਾਨ ਦਾ ਮਹੂਰਤ

ਸੰਬੰਧਿਤ ਖ਼ਬਰਾਂ

ਕਰਵਾ ਚੌਥ ਵਾਲੇ ਦਿਨ ਚੌਥ ਮਾਤਾ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਤੋਂ ਬਾਅਦ ਚੰਦਰਮਾ ਨੂੰ ਅਰਘ ਦਾਨ ਕੀਤਾ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਔਸ਼ਧੀ ਗੁਣਾਂ ਨਾਲ ਲੈਸ ਹੁੰਦੀਆਂ ਹਨ। ਚੰਦਰਮਾ ਨੂੰ ਅਰਘ ਦਿੰਦੇ ਸਮੇਂ ਪਤੀ-ਪਤਨੀ ਵੀ ਚੰਦਰਮਾ ਦੀਆਂ ਸ਼ੁੱਭ ਕਿਰਨਾਂ ਦਾ ਔਸ਼ਧੀ ਗੁਣ ਪ੍ਰਾਪਤ ਕਰਦੇ ਹਨ, ਇਸ ਲਈ ਚੰਦਰਮਾ ਨੂੰ ਅਰਘ ਦਿੰਦੇ ਪਤੀ-ਪਤਨੀ ਦੋਵੇਂ ਮੌਜੂਦ ਰਹਿੰਦੇ ਹਨ। ਅਰਘ ਦਾਨ ਤੋਂ ਬਾਅਦ ਪਤੀ ਪਤਨੀ ਨੂੰ ਪਾਣੀ ਪਿਆ ਕੇ ਵਰਤ ਪੂਰਨ ਕਰਵਾਉਂਦੇ ਹਨ।

ਅਰਘ ਦਾਨ- ਰਾਤ 7 ਵਜ ਕੇ 58 ਮਿੰਟ ਤੋਂ ਬਾਅਦ

ਔਰਤਾਂ ਕਰਵਾ ਚੌਥ ਦਾ ਵਰਤ ਨਿਰਜਲਾ ਰੱਖਦੀਆਂ ਹਨ। ਦਿਨ ਭਰ ਜਲ ਤੇ ਅੰਨ ਤਿਆਗ ਕਰਨਾ ਪੈਂਦਾ ਹੈ। ਹਾਲਾਂਕਿ ਰਾਤ ਵੇਲੇ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਪਤੀ ਹੱਥੋਂ ਪਾਣੀ ਗ੍ਰਹਿਣ ਕਰ ਕੇ ਵਰਤ ਪੂਰਾ ਕਰਨ ਤੋਂ ਬਾਅਦ ਫਿਰ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ। ਬਿਮਾਰ ਤੇ ਗਰਭਵਤੀ ਔਰਤਾਂ ਨੂੰ ਵਿਚ-ਵਿਚਾਲੇ ਪਾਣੀ ਤੇ ਚਾਹ ਪੀਣ ਦੀ ਛੋਟ ਰਹਿੰਦੀ ਹੈ। ਉਨ੍ਹਾਂ ਲਈ ਵਰਤ ਦੇ ਨਿਯਮਾਂ 'ਚ ਥੋੜ੍ਹੀ ਢਿੱਲ ਦਿੱਤੀ ਜਾਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!