|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਸ਼ਾਹੀ ਸ਼ਹਿਰ ਦਾ ਨੌਜਵਾਨ ਅਰੁਣ ਬਜਾਜ ਜਿਸ ਨੇ ਦੁਨੀਆ ਭਰ 'ਚ ਆਪਣਾ ਲੋਹਾ ਮਨਵਾਇਆ

ਪਟਿਆਲਾ (ਇੰਦਰਜੀਤ ਸਿੰਘ) : ਅੱਜ ਮੁਕਾਬਲੇ ਦੇ ਦੌਰ 'ਚ ਵੱਖਰਾ ਗੁਣ ਹੋਣਾ ਜ਼ਰੂਰੀ ਹੈ। ਅਜਿਹਾ ਹੀ ਵੱਖਰੇ ਗੁਣ ਦਾ ਮਾਲਕ ਸ਼ਾਹੀ ਸ਼ਹਿਰ ਦਾ ਨੌਜਵਾਨ ਅਰੁਣ ਬਜਾਜ ਹੈ, ਜਿਸ ਨੇ ਦੁਨੀਆ ਭਰ 'ਚ ਆਪਣਾ ਲੋਹਾ ਮਨਵਾਇਆ ਹੈ। ਸਧਾਰਨ ਪਰਿਵਾਰ ਨਾਲ ਸਬੰਧਤ ਅਰੁਣ ਕਢਾਈ ਦੀ ਕਲਾ ਨਾਲ ਵੱਖਰੀ ਪਛਾਣ ਬਣਾ ਰਿਹਾ ਹੈ। ਇਸ ਵੱਖਰੀ ਕਲਾ ਕਰ ਕੇ ਹੀ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ (ਇੰਦਰਜੀਤ ਸਿੰਘ) : ਅੱਜ ਮੁਕਾਬਲੇ ਦੇ ਦੌਰ 'ਚ ਵੱਖਰਾ ਗੁਣ ਹੋਣਾ ਜ਼ਰੂਰੀ ਹੈ। ਅਜਿਹਾ ਹੀ ਵੱਖਰੇ ਗੁਣ ਦਾ ਮਾਲਕ ਸ਼ਾਹੀ ਸ਼ਹਿਰ ਦਾ ਨੌਜਵਾਨ ਅਰੁਣ ਬਜਾਜ ਹੈ, ਜਿਸ ਨੇ ਦੁਨੀਆ ਭਰ 'ਚ ਆਪਣਾ ਲੋਹਾ ਮਨਵਾਇਆ ਹੈ। ਸਧਾਰਨ ਪਰਿਵਾਰ ਨਾਲ ਸਬੰਧਤ ਅਰੁਣ ਕਢਾਈ ਦੀ ਕਲਾ ਨਾਲ ਵੱਖਰੀ ਪਛਾਣ ਬਣਾ ਰਿਹਾ ਹੈ। ਇਸ ਵੱਖਰੀ ਕਲਾ ਕਰ ਕੇ ਹੀ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵਿਖੇ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦੇਸ਼ ਭਰ ਤੋਂ ਕੁਝ ਵੱਖਰਾ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਪਟਿਆਲਾ ਦਾ 'ਥਰੈੱਡ ਆਰਟਿਸਟ' ਅਰੁਣ ਬਜਾਜ ਵੀ ਸ਼ਾਮਲ ਹੋਇਆ।

ਸੰਬੰਧਿਤ ਖ਼ਬਰਾਂ

ਅਰੁਣ ਬਜਾਜ ਨੇ ਦੱਸਿਆ ਕਿ ਉਸ ਦੀ 3 ਜਨਵਰੀ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਹੋਈ, ਜਿਥੇ ਉਸ ਨੂੰ ਪ੍ਰਸ਼ੰਸਾ ਪੱਤਰ ਦੇਣ ਦੇ ਨਾਲ-ਨਾਲ, ਘੜੀ ਤੇ ਪੈੱਨ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਸ ਨੂੰ ਰਾਸ਼ਟਰਪਤੀ ਵੱਲੋਂ ਭਵਿੱਖ 'ਚ ਹੋਰ ਵਧੀਆ ਕੰਮ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਉਸ ਵੱਲੋਂ ਕਢਾਈ ਰਾਹੀਂ ਤਿਆਰ ਕੀਤੀ ਤਸਵੀਰ ਟਵੀਟਰ 'ਤੇ ਵੀ ਸਾਂਝੀ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਰੁਣ ਨੂੰ ਸਨਮਾਨਿਤ ਕਰ ਚੁੱਕੇ ਹਨ। ਅਰੁਣ ਵੱਲੋਂ ਰਾਸ਼ਟਰਪਤੀ ਦੀ ਬਣਾਈ ਜਾਣ ਵਾਲੀ ਤਸਵੀਰ ਰਾਸ਼ਟਰਪਤੀ ਭਵਨ ਦੇ ਅਜਾਇਬ ਘਰ 'ਚ ਲਗਾਈ ਜਾਵੇਗੀ, ਜਿਸ ਨੂੰ ਤਿਆਰ ਹੋਣ 'ਚ ਕਰੀਬ ਤਿੰਨ ਮਹੀਨੇ ਦਾ ਸਮਾਂ ਲੱਗੇਗਾ।ਇਥੋਂ ਦੇ ਅਦਾਲਤ ਬਾਜ਼ਾਰ 'ਚ ਸੂਟਾਂ 'ਤੇ ਕਢਾਈ ਕੱਢਣ ਦਾ ਕੰਮ ਕਰਨ ਵਾਲਾ ਅਰੁਣ ਬਜਾਜ ਲੋਕਾਂ ਦੀਆਂ ਤਸਵੀਰਾਂ ਨੂੰ ਕਢਾਈ ਰਾਹੀਂ ਕੱਪੜਿਆਂ 'ਤੇ ਹੂ-ਬ-ਹੂ ਉਤਾਰ ਦਿੰਦਾ ਹੈ। ਕਰੀਬ 25 ਸਾਲਾਂ ਤੋਂ ਕਢਾਈ ਦੀ ਚਿੱਤਰਕਾਰੀ 'ਚ ਮੁਹਾਰਤ ਹਾਸਲ ਕਰ ਚੁੱਕੇ ਅਰੁਣ ਦੇ ਪ੍ਰਸ਼ੰਸਕ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਬੈਠੇ ਹਨ।

ਇਸ ਵੱਖਰੀ ਕਲਾ ਦੇ ਚੱਲਦਿਆਂ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਤੇ ਯੂਨੀਕ ਵਰਲਡ ਰਿਕਾਰਡ 'ਚ ਦਰਜ ਹੈ।ਅਰੁਣ ਨੇ ਦੱਸਿਆ ਕਿ ਹੁਣ ਤੱਕ ਉਸਨੇ 6 ਫੁੱਟ 6 ਇੰਚ ਦੀ ਸ਼੍ਰੀ ਕ੍ਰਿਸ਼ਨ ਜੀ ਦੀ ਸਭ ਤੋਂ ਵੱਡੀ ਤਸਵੀਰ ਕਢਾਈ ਕਰ ਕੇ ਬਣਾਈ ਹੈ। ਇਸ ਨੂੰ ਪੂਰਾ ਕਰਨ ਵਿਚ 28 ਲੱਖ 3 ਹਜ਼ਾਰ 600 ਮੀਟਰ ਵੱਖ-ਵੱਖ ਰੰਗਾਂ ਦਾ ਧਾਗਾ ਵਰਤਿਆ ਗਿਆ ਹੈ। ਬਜਾਜ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਤੋਰਨ ਲਈ ਸੂਟਾਂ ਦੀ ਕਢਾਈ ਦਾ ਕੰਮ ਕਰਦਿਆਂ ਇਹ ਤਸਵੀਰ ਤਿਆਰ ਕਰਨ 'ਚ ਕਰੀਬ ਤਿੰਨ ਸਾਲਾਂ ਦਾ ਸਮਾਂ ਲੱਗਾ। ਇਸ ਤੋਂ ਇਲਾਵਾ ਇਨ੍ਹਾਂ ਸਾਲਾਂ ਦੌਰਾਨ ਉਹ ਕਰੀਬ 200 ਹੋਰ ਤਸਵੀਰਾਂ ਤਿਆਰ ਕਰ ਚੁੱਕਾ ਹੈ। ਬਜਾਜ ਵੱਲੋਂ ਤਿਆਰ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਤਸਵੀਰ ਮੌਜੂਦਾ ਸਮੇਂ 'ਚ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਦੇ ਨਾਲ ਉਹ ਆਪਣੇ ਵੱਲੋਂ ਤਿਆਰ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਨ੍ਹਾਂ ਨੂੰ ਭੇਟ ਕਰ ਚੁੱਕਾ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!