|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਤੋਂ Uber Canada ਨੇ ਡਰਾਈਵਰਾਂ ਤੇ ਯਾਤਰੀਆਂ ਨੂੰ ਮਾਸਕ ਪਾਉਣ ਤੋਂ ਦਿੱਤੀ ਛੋਟ

ਨਿਊਜ਼ ਡੈਸਕ : 22 ਅਪ੍ਰੈਲ ਤੋਂ ਊਬਰ ਕੈਨੇਡਾ 'ਚ ਸਫਰ ਕਰਨ ਵਾਲੇ ਯਾਤਰੀਆਂ ਤੇ ਡਰਾਈਵਰਾਂ ਨੂੰ ਮਾਸਕ ਪਾਉਣ ਤੋਂ ਕੰਪਨੀ ਵੱਲੋਂ ਛੋਟ ਦਿੱਤੀ ਜਾਵੇਗੀ। ਇਹ ਜਾਣਕਾਰੀ ਊਬਰ ਕੈਨੇਡਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਈਮੇਲ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ 22 ਅਪ੍ਰੈਲ ਤੋਂ ਕੈਨੇਡਾ ਭਰ 'ਚ ਊਬਰ 'ਚ ਸਫਰ ਦੌਰਾਨ ਨਾ ਡਰਾਈਵਰ ਨੂੰ ਤੇ ਨਾ ਹੀ ਸਵਾਰੀ ਨੂੰ ਮਾ

NRI Post Desk · 1680 ਦਿਨ ਪਹਿਲਾਂ · ਅੱਪਡੇਟ 1679 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੱਜ ਤੋਂ Uber Canada ਨੇ ਡਰਾਈਵਰਾਂ ਤੇ ਯਾਤਰੀਆਂ ਨੂੰ ਮਾਸਕ ਪਾਉਣ ਤੋਂ ਦਿੱਤੀ ਛੋਟ
📷 NRI Post Desk

ਨਿਊਜ਼ ਡੈਸਕ : 22 ਅਪ੍ਰੈਲ ਤੋਂ ਊਬਰ ਕੈਨੇਡਾ 'ਚ ਸਫਰ ਕਰਨ ਵਾਲੇ ਯਾਤਰੀਆਂ ਤੇ ਡਰਾਈਵਰਾਂ ਨੂੰ ਮਾਸਕ ਪਾਉਣ ਤੋਂ ਕੰਪਨੀ ਵੱਲੋਂ ਛੋਟ ਦਿੱਤੀ ਜਾਵੇਗੀ। ਇਹ ਜਾਣਕਾਰੀ ਊਬਰ ਕੈਨੇਡਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਈਮੇਲ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ 22 ਅਪ੍ਰੈਲ ਤੋਂ ਕੈਨੇਡਾ ਭਰ 'ਚ ਊਬਰ 'ਚ ਸਫਰ ਦੌਰਾਨ ਨਾ ਡਰਾਈਵਰ ਨੂੰ ਤੇ ਨਾ ਹੀ ਸਵਾਰੀ ਨੂੰ ਮਾਸਕ ਪਾਉਣ ਦੀ ਲੋੜ ਹੈ।

ਸੰਬੰਧਿਤ ਖ਼ਬਰਾਂ

ਇਹ ਵੀ ਆਖਿਆ ਗਿਆ ਕਿ ਜਦੋਂ ਰਾਈਡ ਸਾਂਝੀ ਕਰਨੀ ਹੋਵੇ ਤਾਂ ਊਬਰ ਕੈਨੇਡਾ ਮਾਸਕ ਪਾਉਣ ਦੀ ਸਲਾਹ ਦਿੰਦਾ ਹੈ। ਬਿਆਨ 'ਚ ਆਖਿਆ ਗਿਆ ਕਿ ਹੈਲਥ ਕੈਨੇਡਾ ਦੀ ਸਲਾਹ ਉੱਤੇ, ਊਬਰ ਕੈਨੇਡਾ ਵੱਲੋਂ ਅਜੇ ਵੀ ਇਲਾਕੇ 'ਚ ਇਨਫੈਕਸ਼ਨ ਦੀ ਦਰ ਨੂੰ ਤੇ ਨਿੱਜੀ ਰਿਸਕ ਕਾਰਕਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਡਰਾਈਵਰ ਅਜੇ ਵੀ ਆਪਣੇ ਰਾਈਡਰਜ਼ ਨੂੰ ਮਾਸਕ ਪਾਉਣ ਲਈ ਕਹਿ ਸਕਦੇ ਹਨ ਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਹ ਟਰਿੱਪ ਰੱਦ ਵੀ ਕਰ ਸਕਦੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!