ਜਲੰਧਰ : ਫੋਲੜੀਵਾਲ ਤੇ ਬਸਤੀ ਪੀਰਦਾਦ ਵਿਖੇ ਨਵੇਂ ਐੱਸਟੀਪੀ (ਸੀਵਰੇਜ ਟਰੀਟਮੈਂਟ ਪਲਾਂਟ) ਲਾਉਣ ਦਾ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੀ ਟੀਮ ਨੇ ਜਾਇਜ਼ਾ ਲਿਆ ਤੇ ਫੋਲੜੀਵਾਲ ਦੇ ਚੱਲ ਰਹੇ 150 ਐੱਮਐੱਲਡੀ ਦੇ ਐੱਸਟੀਪੀ ਦਾ ਸਿਸਟਮ ਵੀ ਦੇਖਿਆ। ਬੁੱਧਵਾਰ ਨੂੰ ਜਲੰਧਰ ਪੁੱਜੀ ਟੀਮ ਦੀ ਅਗਵਾਈ ਸੰਜੇ ਮਾਲੂ ਨੇ ਕੀਤੀ। ਉਕਤ ਟੀਮ ਨਾਲ ਨਗਰ ਨਿਗਮ ਦੇ ਐਕਸੀਅਨ ਸਤਿੰਦਰ ਕੁਮਾਰ ਤੇ ਐੱਸਡੀਓ ਗਗਨ ਕੁਮਾਰ ਮੌਕਾ ਦਿਖਾਉਣ ਗਏ ਸਨ।
ਫੋਲੜੀਵਾਲ ਦੇ ਐੱਸਟੀਪੀ ਦੀ ਸਮਰੱਥਾ 150 ਐੱਮਐੱਲਡੀ ਤੋਂ ਵਧਾਉਣ ਲਈ 50 ਐੱਮਐੱਲਡੀ ਦਾ ਇਕ ਹੋਰ ਨਵਾਂ ਐੱਸਟੀਪੀ ਲਾਇਆ ਜਾਣਾ ਹੈ ਤੇ ਉਸ ਦੇ ਲੱਗਣ ਨਾਲ ਫੋਲੜੀਵਾਲ ਦੇ ਐੱਸਟੀਪੀ ਦੀ ਸਮਰੱਥਾ 150 ਤੋਂ 200 ਐੱਮਐੱਲਡੀ ਹੋ ਜਾਵੇਗਾ ਜਦਕਿ ਬਸਤੀਪੀਰਦਾਦ ਵਿਖੇ ਨਵਾਂ 15 ਐੱਮਐੱਲਡੀ ਦੀ ਐੱਸਟੀਪੀ ਲਾਇਆ ਜਾਣਾ ਹੈ।
ਸੰਬੰਧਿਤ ਖ਼ਬਰਾਂ
ਬਸਤੀ ਪੀਰਦਾਦ ਦੇ ਐੱਸਟੀਪੀ ਬਾਰੇ ਐਕਸੀਅਨ ਸਤਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਪਲਾਂਟ ਸਮਾਰਟ ਸਿਟੀ ਪ੍ਰਰਾਜੈਕਟ 'ਚ ਲਾਇਆ ਜਾਣਾ ਹੈ ਅਤੇ ਇਸ ਦਾ ਨਾਂ ਟਰਟਰੀ ਟਰੀਟਮੈਂਟ ਪਲਾਂਟ ਹੋਵੇਗਾ ਤੇ ਇਸ ਰਾਹੀਂ ਜਿਹੜਾ ਪਾਣੀ ਟਰੀਟ ਕੀਤਾ ਜਾਵੇਗਾ ਉਹ ਬੂਟਿਆਂ ਲਈ ਜਾਂ ਫਿਰ ਫਾਇਰ ਬਿ੍ਗੇਡ ਤੇ ਇਮਾਰਤਾਂ ਦੀਆਂ ਉਸਾਰੀਆਂ ਲਈ ਵਰਤਿਆ ਜਾਵੇਗਾ।
ਇਸ ਦੌਰਾਨ ਨਗਰ ਨਿਗਮ ਦੇ ਡਿਪਟੀ ਕੰਟਰੋਲਰ ਫਾਈਨਾਂਸ ਐਂਡ ਅਕਾਊਂਟ (ਡੀਸੀਐੱਫਏ) ਸੰਦੀਪ ਕੁਮਾਰ ਨੇ ਦੱਸਿਆ ਕਿ ਉਕਤ ਟੀਮ ਦੇ ਮੋਹਰੀ ਸੰਜੇ ਮਾਲੂ ਨੇ ਉਨ੍ਹਾਂ ਨਾਲ ਨਿਗਮ ਦੀ ਮਾਲੀ ਹਾਲਤ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਆਮਦਨੀ ਦੇ ਸਾਧਨਾਂ ਤੇ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਜਾਇਜ਼ਾ ਦਾ ਸਿੱਧਾ-ਸਿੱਧਾ ਮਤਲਬ ਸੀ ਕਿ ਜਿਹੜਾ ਏਸ਼ੀਅਨ ਡਿਵੈੱਲਪਮੈਂਟ ਬੈਂਕ ਕਰਜ਼ਾ ਦੇਵੇਗਾ ਉਸ ਦੀ ਵਾਪਸੀ ਆਸਾਨੀ ਨਾਲ ਹੋ ਸਕੇਗੀ ਕਿ ਨਹੀਂ। ਇਸ ਲਈ ਉਨ੍ਹਾਂ ਨੇ ਡੀਸੀਐੱਫਏ ਨਾਲ ਲਗਪਗ ਇਕ ਘੰਟਾ ਮੀਟਿੰਗ ਕੀਤੀ।






