|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

12 ਘੰਟਿਆਂ ਤੋਂ ਘੱਟ ਸਮੇਂ 'ਚ ਦੋ ਸਿਆਸਤਦਾਨਾਂ ਦਾ ਕਤਲ, ਦਹਿਸ਼ਤ 'ਚ ਪ੍ਰਸ਼ਾਸਨ

ਨਿਊਜ਼ ਡੈਸਕ (ਜਸਕਮਲ) : ਐਤਵਾਰ ਨੂੰ ਅਲਾਪੁਝਾ 'ਚ ਹਮਲਾਵਰਾਂ ਵੱਲੋਂ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਸੂਬਾ ਪੱਧਰੀ ਆਗੂ ਮਾਰੇ ਗਏ। ਪੁਲਿਸ ਮੁਤਾਬਕ ਭਾਜਪਾ ਨੇਤਾ ਦੇ ਕਤਲ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਕੁਝ ਦੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਸ਼ੱਕ ਹੈ। ਸਿਆਸ

NRI Post Desk · 1803 ਦਿਨ ਪਹਿਲਾਂ · ਅੱਪਡੇਟ 1803 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
12 ਘੰਟਿਆਂ ਤੋਂ ਘੱਟ ਸਮੇਂ 'ਚ ਦੋ ਸਿਆਸਤਦਾਨਾਂ ਦਾ ਕਤਲ, ਦਹਿਸ਼ਤ 'ਚ ਪ੍ਰਸ਼ਾਸਨ
📷 NRI Post Desk

ਨਿਊਜ਼ ਡੈਸਕ (ਜਸਕਮਲ) : ਐਤਵਾਰ ਨੂੰ ਅਲਾਪੁਝਾ 'ਚ ਹਮਲਾਵਰਾਂ ਵੱਲੋਂ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਸੂਬਾ ਪੱਧਰੀ ਆਗੂ ਮਾਰੇ ਗਏ। ਪੁਲਿਸ ਮੁਤਾਬਕ ਭਾਜਪਾ ਨੇਤਾ ਦੇ ਕਤਲ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਕੁਝ ਦੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਸ਼ੱਕ ਹੈ। ਸਿਆਸੀ ਕਤਲਾਂ ਤੋਂ ਬਾਅਦ ਜ਼ਿਲ੍ਹੇ 'ਚ ਤਣਾਅ ਵਧ ਗਿਆ ਹੈ ਤੇ ਹੋਰ ਝੜਪਾਂ ਨੂੰ ਟਾਲਣ ਲਈ ਸੀਨੀਅਰ ਪੁਲੀਸ ਅਧਿਕਾਰੀ ਜ਼ਿਲ੍ਹੇ 'ਚ ਪਹੁੰਚ ਗਏ ਹਨ।

ਸੰਬੰਧਿਤ ਖ਼ਬਰਾਂ

12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੋ ਸਿਆਸੀ ਕਤਲਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਜ਼ਿਲ੍ਹੇ 'ਚ ਦੋ ਦਿਨਾਂ ਲਈ ਮਨਾਹੀ ਦੇ ਹੁਕਮ (ਧਾਰਾ 144) ਲਾਗੂ ਕਰ ਦਿੱਤੇ ਗਏ। ਐੱਸਡੀਪੀਆਈ ਦੇ ਸੂਬਾ ਸਕੱਤਰ ਸ਼ਾਨ ਕੇਐੱਸ (38) ਦੀ ਸ਼ਨੀਵਾਰ ਰਾਤ ਨੂੰ ਇਕ ਅਣਪਛਾਤੇ ਗਰੋਹ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ 12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਭਾਜਪਾ ਓਬੀਸੀ ਮੋਰਚਾ ਦੇ ਆਗੂ ਰੰਜੀਤ ਸ੍ਰੀਨਿਵਾਸਨ ਨੂੰ ਐਤਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਭਾਜਪਾ ਨੇਤਾ ਸਵੇਰੇ ਸੈਰ ਕਰਨ ਲਈ ਬਾਹਰ ਨਿਕਲਿਆ ਸੀ ਜਦੋਂ ਹਮਲਾਵਰਾਂ ਦੀ ਅੱਠ ਮੈਂਬਰੀ ਟੀਮ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਚਾਕੂ ਮਾਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!