|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ, ਟਰੰਪ ਜਾਰੀ ਕਰ ਸਕਦੈ ਆਪਣੀ ਫੋਟੋ ਵਾਲਾ ਸਿੱਕਾ!

ਨਿਊ ਸਾਊਥਵੇਲਜ਼ (ਪਾਇਲ): ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ 2026 ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ ਇਕ ਡਾਲਰ ਦਾ ਸਿੱਕਾ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਇਸ ਸਿੱਕੇ ਦੇ ਇਕ ਪਾਸੇ ਟਰੰਪ ਆਪਣੀ ਮੁੱਠੀ ਚੁੱਕੀ ਦਿਖਾਈ ਦੇਣਗੇ ਤੇ ਉਸ ’ਤੇ ਲਿਖਿਆ ਹੈ- ਲੜੋ, ਲੜੋ, ਲੜੋ। ਹਾਲਾਂਕਿ, ਅਮਰੀਕਾ ਦਾ ਪੁਰਾਣਾ ਕਾਨੂੰਨ ਦੇਸ਼ ’ਚ ਕਿਸੇ ਜ਼ਿੰਦਾ ਵਿਅਕਤੀ

NRI Post Desk · 413 ਦਿਨ ਪਹਿਲਾਂ · ਅੱਪਡੇਟ 413 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ, ਟਰੰਪ ਜਾਰੀ ਕਰ ਸਕਦੈ ਆਪਣੀ ਫੋਟੋ ਵਾਲਾ ਸਿੱਕਾ!
📷 NRI Post Desk

ਨਿਊ ਸਾਊਥਵੇਲਜ਼ (ਪਾਇਲ): ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ 2026 ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ ਇਕ ਡਾਲਰ ਦਾ ਸਿੱਕਾ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਇਸ ਸਿੱਕੇ ਦੇ ਇਕ ਪਾਸੇ ਟਰੰਪ ਆਪਣੀ ਮੁੱਠੀ ਚੁੱਕੀ ਦਿਖਾਈ ਦੇਣਗੇ ਤੇ ਉਸ ’ਤੇ ਲਿਖਿਆ ਹੈ- ਲੜੋ, ਲੜੋ, ਲੜੋ। ਹਾਲਾਂਕਿ, ਅਮਰੀਕਾ ਦਾ ਪੁਰਾਣਾ ਕਾਨੂੰਨ ਦੇਸ਼ ’ਚ ਕਿਸੇ ਜ਼ਿੰਦਾ ਵਿਅਕਤੀ ਦੀ ਤਸਵੀਰ ਨੂੰ ਸਿੱਕਿਆਂ, ਬਾਂਡ, ਸਕਿਓਰਿਟੀਜ਼, ਨੋਟਾਂ, ਅੰਸ਼ਕ ਜਾਂ ਡਾਕ ਮੁਦਰਾ ’ਤੇ ਛਾਪਣ ਤੋਂ ਰੋਕਦਾ ਹੈ। ਪਰ ਇਸ ਖਬਰ ਨਾਲ ਪੁਰਾਤਨ ਰੋਮਨ ਮੁਦਰਾ ਸ਼ਾਸਤਰ ਦੀ ਦੁਨੀਆ ’ਚ ਚਰਚਾ ਤੇਜ਼ ਹੋ ਗਈ ਹੈ।

ਸੰਬੰਧਿਤ ਖ਼ਬਰਾਂ

ਇਤਿਹਾਸਕਾਰਾਂ ਮੁਤਾਬਕ, 2000 ਸਾਲ ਪਹਿਲਾਂ ਰੋਮ ਸਾਮਰਾਜ ’ਚ ਦੋ ਅਜਿਹੇ ਸ਼ਾਸਕ ਹੋਏ ਜਿਨ੍ਹਾਂ ਨੇ ਜਿਊਂਦੇ ਜੀ ਆਪਣੀ ਤਸਵੀਰ ਵਾਲੇ ਸਿੱਕੇ ਢਲਵਾਏ ਤੇ ਜਾਰੀ ਕੀਤੇ। ਇਨ੍ਹਾਂ ’ਚ ਇਕ ਸੀ ਲੁਸੀਅਸ ਕੋਰਨੇਲੀਅਸ ਸੁੱਲਾ ਫੇਲਿਕਸ, ਜਿਸ ਨੇ ਰੋਮ ’ਤੇ 82 ਈਸਾ ਪੂਰਬ ਤੱਕ ਰਾਜ ਕੀਤਾ। ਚਾਂਦੀ ਦੇ ਸਿੱਕੇ ’ਤੇ ਸੁੱਲਾ ਨੂੰ ਚਾਰ ਘੋੜਿਆਂ ਵਾਲੇ ਰੱਥ ’ਤੇ ਸਵਾਰ ਦਿਖਾਇਆ ਗਿਆ ਸੀ। ਸੁੱਲਾ ਨੇ ਰੋਮ ’ਚ ਲੰਬੇ ਸਮੇਂ ਤੋਂ ਕਾਇਮ ਗਣਤੰਤਰੀ ਵਿਵਸਥਾ ਨੂੰ ਤਾਨਾਸ਼ਾਹੀ ’ਚ ਬਦਲ ਦਿੱਤਾ ਸੀ। ਇਸ ਦੇ ਲਈ ਉਸ ਨੇ ਐਮਰਜੈਂਸੀ ਅਧਿਕਾਰਾਂ ਦੀ ਵਰਤੋਂ ਕੀਤੀ ਸੀ। ਇਸ ਤਹਿਤ ਨਿਯਮ ਮੁਤਾਬਕ ਸਿਰਫ਼ ਛੇ ਮਹੀਨੇ ਲਈ ਤਾਨਾਸ਼ਾਹੀ ਲਾਗੂ ਹੋ ਸਕਦੀ ਸੀ, ਪਰ ਉਸ ਨੇ ਇਸ ਨੂੰ ਕਾਇਮ ਰੱਖਿਆ ਸੀ।

44 ਈਸਾ ਪੂਰਵ ’ਚ ਇਤਿਹਾਸ ਦੇ ਸਭ ਤੋਂ ਚਰਚਿਤ ਰੋਮ ਸ਼ਾਸਕ ਜੂਲੀਅਸ ਸੀਜ਼ਰ ਨੇ ਵੀ ਆਪਣੀ ਤਸਵੀਰ ਵਾਲਾ ਸਿੱਕਾ ਜਾਰੀ ਕੀਤਾ ਸੀ। ਇਸ ’ਚ ਉਸ ਦਾ ਚਿਹਰਾ ਸਾਫ਼ ਦੇਖਿਆ ਜਾ ਸਕਦਾ ਸੀ। ਸਿੱਕਾ ਜਾਰੀ ਕਰਨ ਦੇ ਮਹੀਨੇ ਅੰਦਰ ਹੀ ਸੀਜ਼ਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਰੋਮ ਦੀ ਸ਼ਾਨ ਵੀ ਢਹਿਢੇਰੀ ਹੋ ਗਈ ਸੀ। ਦੋਵਾਂ ਸ਼ਾਸਕਾਂ ਨੇ ਰੋਮ ’ਤੇ ਪੂਰੀ ਤਾਨਾਸ਼ਾਹੀ ਨਾਲ ਸ਼ਾਸਨ ਕੀਤਾ ਸੀ। ਸੁੱਲਾ ਨੇ ਰੋਮ ’ਚ ਲੋਕਤੰਤਰ ਖ਼ਤਮ ਕਰਦਿਆਂ ਤਾਨਾਸ਼ਾਹੀ ਵਿਵਸਥਾ ਲਾਗੂ ਕੀਤੀ•। ਉੱਧਰ, ਸੀਜ਼ਰ ਦੇ ਸਿੱਕੇ ’ਤੇ ਵੀ ‘ਉਮਰ ਭਰ ਲਈ ਤਾਨਾਸ਼ਾਹ’ ਲਿਖਿਆ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ, ਟਰੰਪ ਜਾਰੀ ਕਰ ਸਕਦੈ ਆਪਣੀ ਫੋਟੋ ਵਾਲਾ ਸਿੱਕਾ! — NRI Post