|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਦੂਜੇ ਗੇੜ ਦੇ ਮੈਚ ’ਚ 1-0 ਨਾਲ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਤੋਂ ਬਾਹਰ ਕਰ ਦਿੱਤਾ। ਪਹਿਲੇ ਗੇੜ ਦਾ ਮੈਚ ਦੋਵਾਂ ਟੀਮਾਂ ਵਿਚਾਲੇ 1-1 ਨਾਲ ਡਰਾਅ ਰਿਹਾ ਸੀ। ਮਾਨਚੈਸਟਰ ਯੂਨਾਈਟਿਡ ਨੂੰ ਸੁਪਰਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਨਿਰਾਸ਼ ਕੀਤਾ ਜਿਹੜੇ ਇਸ ਮਹੱਤਵਪੂਰਨ ਮ

NRI Post Desk · 1715 ਦਿਨ ਪਹਿਲਾਂ · ਅੱਪਡੇਟ 1715 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਦੂਜੇ ਗੇੜ ਦੇ ਮੈਚ ’ਚ 1-0 ਨਾਲ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਤੋਂ ਬਾਹਰ ਕਰ ਦਿੱਤਾ। ਪਹਿਲੇ ਗੇੜ ਦਾ ਮੈਚ ਦੋਵਾਂ ਟੀਮਾਂ ਵਿਚਾਲੇ 1-1 ਨਾਲ ਡਰਾਅ ਰਿਹਾ ਸੀ। ਮਾਨਚੈਸਟਰ ਯੂਨਾਈਟਿਡ ਨੂੰ ਸੁਪਰਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਨਿਰਾਸ਼ ਕੀਤਾ ਜਿਹੜੇ ਇਸ ਮਹੱਤਵਪੂਰਨ ਮੈਚ ’ਚ ਇਕ ਗੋਲ ਵੀ ਨਹੀਂ ਕਰ ਸਕੇ ਅਤੇ ਟੀਮ ਨੂੰ ਬਾਹਰ ਹੋਣ ਤੋਂ ਨਹੀਂ ਬਚਾ ਸਕੇ।

ਸੰਬੰਧਿਤ ਖ਼ਬਰਾਂ

ਉਥੇ, ਦਿਨ ਦੇ ਦੂਜੇ ਮੁਕਾਬਲੇ ’ਚ ਬੇਨਫਿਕਾ ਨੇ ਅਜਾਕਸ ਨੂੰ 1-0 ਨਾਲ ਹਰਾ ਦਿੱਤਾ। ਡਾਰਵਿਨ ਨੁਨੇਜ ਵੱਲੋਂ ਕੀਤੇ ਗਏ ਗੋਲ ਨਾਲ ਬੇਨਫਿਕਾ ਨੇ ਛੇ ਸਾਲਾਂ ’ਚ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨੁਨੇਜ ਨੇ 77ਵੇਂ ਮਿੰਟ ’ਚ ਸੱਜੇ ਪਾਸੇ ਤੋਂ ਫ੍ਰੀ ਕਿੱਕ ’ਤੇ ਹੈਡਰ ਲਗਾ ਕੇ ਗੋਲ ਕੀਤਾ, ਜਿਸ ਨਾਲ ਬੇਨਫਿਕਾ ਨੂੰ ਪੰਜਵੀਂ ਵਾਰ ਅੰਤਿਮ ਅੱਠ ’ਚ ਥਾਂ ਬਣਾਉਣ ਵਿਚ ਮਦਦ ਮਿਲੀ। ਪੁਰਤਗਾਲ ’ਚ ਪਹਿਲੇ ਗੇੜ ’ਚ ਟੀਮਾਂ ਨੇ 2-2 ਨਾਲ ਡਰਾਅ ਖੇਡਿਆ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!