|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ 'ਚ ਨਹੀਂ ਰੁਕ ਰਹੇ ਹਮਲੇ, ਸਿਲਹਟ 'ਚ ਹਿੰਦੂ ਅਧਿਆਪਕ ਦਾ ਸਾੜਿਆ ਘਰ

ਢਾਕਾ (ਨੇਹਾ): ਬੰਗਲਾਦੇਸ਼ ਦੇ ਢਾਕਾ ਵਿੱਚ ਇੱਕ ਹਿੰਦੂ ਅਧਿਆਪਕ ਦੇ ਘਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਨਿੱਜੀ ਹਾਈ ਸਕੂਲ ਦੇ ਅਧਿਆਪਕ ਬਿਕਾਸ ਰੰਜਨ ਦੇਬ ਦੇ ਘਰ ਹਾਦਸਾ ਵਾਪਰਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਦੀਦਾਰ ਮੁਤਾਬਕ ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਅੱਗ

NRI Post Desk · 316 ਦਿਨ ਪਹਿਲਾਂ · ਅੱਪਡੇਟ 316 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਗਲਾਦੇਸ਼ 'ਚ ਨਹੀਂ ਰੁਕ ਰਹੇ ਹਮਲੇ, ਸਿਲਹਟ 'ਚ ਹਿੰਦੂ ਅਧਿਆਪਕ ਦਾ ਸਾੜਿਆ ਘਰ
📷 NRI Post Desk

ਢਾਕਾ (ਨੇਹਾ): ਬੰਗਲਾਦੇਸ਼ ਦੇ ਢਾਕਾ ਵਿੱਚ ਇੱਕ ਹਿੰਦੂ ਅਧਿਆਪਕ ਦੇ ਘਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਨਿੱਜੀ ਹਾਈ ਸਕੂਲ ਦੇ ਅਧਿਆਪਕ ਬਿਕਾਸ ਰੰਜਨ ਦੇਬ ਦੇ ਘਰ ਹਾਦਸਾ ਵਾਪਰਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਦੀਦਾਰ ਮੁਤਾਬਕ ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ ਹਨ।

ਸੰਬੰਧਿਤ ਖ਼ਬਰਾਂ

ਘਰ ਦੇ ਮਾਲਕ ਬਿਕਾਸ ਰੰਜਨ ਦੇਬ ਨੇ ਵੀ ਪੁਲੀਸ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਜਾਂ ਪਰਿਵਾਰਕ ਦੁਸ਼ਮਣੀ ਨਹੀਂ ਹੈ। ਇਲਾਕੇ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰਾ ਮਿਲਜੁਲ ਕੇ ਸ਼ਾਂਤੀ ਨਾਲ ਰਹਿੰਦਾ ਹੈ। ਇਸ ਲਈ ਉਹ ਇਸ ਨੂੰ ਇੱਕ ਦੁਰਘਟਨਾ ਹੀ ਮੰਨਦੇ ਹਨ।

ਬਿਕਾਸ ਰੰਜਨ ਦੇਬ ਨੇ ਕਿਹਾ ਕਿ ਅੱਗ ਕਾਰਨ ਲਗਪਗ 50 ਲੱਖ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਹਾਲਾਂਕਿ ਸਥਾਨਕ ਲੋਕਾਂ ਅਤੇ ਅੱਗ ਬੁਝਾਊ ਦਸਤਿਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਹੋਰ ਨੁਕਸਾਨ ਤੋਂ ਬਚਾਅ ਰਿਹਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਬੰਗਲਾਦੇਸ਼ 'ਚ ਨਹੀਂ ਰੁਕ ਰਹੇ ਹਮਲੇ, ਸਿਲਹਟ 'ਚ ਹਿੰਦੂ ਅਧਿਆਪਕ ਦਾ ਸਾੜਿਆ ਘਰ — NRI Post