|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਸਭ ਤੋਂ ਵੱਧ ਭਾਰਤੀ ਕਰ ਰਹੇ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ

ਸਿਡਨੀ (ਐਨ.ਆਰ.ਆਈ. ਮੀਡਿਆ) : 38,000 ਤੋਂ ਜ਼ਿਆਦਾ ਭਾਰਤੀ ਸਾਲ 2019-2020 ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਣੇ। ਪਿਛਲੇ ਸਾਲ ਦੇ ਮੁਕਾਬਲੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕਰਨ ਵਿੱਚ 60 % ਦਾ ਵਾਧਾ ਹੋਇਆ ਅਤੇ ਇਸ ਦੇ ਨਾਲ ਹੀ ਭਾਰਤੀ ਇਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਬਣ ਗਏ ਹਨ। ਦੱਸ ਦਈਏ ਕਿ ਸਾਲ 2019-2020 ਵਿੱਚ ਆਸਟ੍ਰੇਲੀ

NRI Post Desk · 2260 ਦਿਨ ਪਹਿਲਾਂ · ਅੱਪਡੇਟ 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ (ਐਨ.ਆਰ.ਆਈ. ਮੀਡਿਆ) : 38,000 ਤੋਂ ਜ਼ਿਆਦਾ ਭਾਰਤੀ ਸਾਲ 2019-2020 ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਣੇ। ਪਿਛਲੇ ਸਾਲ ਦੇ ਮੁਕਾਬਲੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕਰਨ ਵਿੱਚ 60 % ਦਾ ਵਾਧਾ ਹੋਇਆ ਅਤੇ ਇਸ ਦੇ ਨਾਲ ਹੀ ਭਾਰਤੀ ਇਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਬਣ ਗਏ ਹਨ। ਦੱਸ ਦਈਏ ਕਿ ਸਾਲ 2019-2020 ਵਿੱਚ ਆਸਟ੍ਰੇਲੀਆਈ ਨਾਗਰਿਕ ਬਣਨ ਵਾਲੇ ਲੱਗਭਗ 200,000 ਲੋਕਾਂ ਵਿੱਚੋਂ ਸਭ ਤੋਂ ਵੱਧ 38,209 ਭਾਰਤੀ ਸਨ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ 25,011 ਬ੍ਰਿਟਿਸ਼, 14,764 ਚੀਨੀ ਅਤੇ 8,821 ਪਾਕਿਸਤਾਨੀ ਸਨ।ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਵਿਦੇਸ਼ੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਐਲਨ ਟੁਡਗੇ ਨੇ ਕਿਹਾ ਕਿ ਸਮਾਜਿਕ ਤੌਰ ਤੇ ਸਦਭਾਵਨਾਪੂਰਣ ਅਤੇ ਬਹੁਸਭਿਆਚਾਰਕ ਦੇਸ਼ ਵਜੋਂ ਆਸਟਰੇਲੀਆ ਦੇ ਉਭਰਨ ਪਿੱਛੇ ਨਾਗਰਿਕਤਾ ਦਾ ਵੱਡਾ ਹੱਥ ਰਿਹਾ ਹੈ।

ਓਥੇ ਹੀ ਟੁਡਗੇ ਨੇ ਕਿਹਾ ਕਿ ਆਸਟ੍ਰੇਲੀਆ ਦਾ ਨਾਗਰਿਕ ਬਣਨਾ ਸਿਰਫ ਇੱਥੇ ਰਹਿਣ ਅਤੇ ਕੰਮ ਕਰਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਈ ਜ਼ਿਆਦਾ ਹੈ। ਜਦੋਂ ਕੋਈ ਨਾਗਰਿਕ ਬਣ ਜਾਂਦਾ ਹੈ, ਤਾਂ ਉਹ ਆਸਟ੍ਰੇਲੀਆ ਦੇ ਅਧਿਕਾਰਾਂ, ਆਜ਼ਾਦੀ, ਕਾਨੂੰਨਾਂ ਅਤੇ ਜਮਹੂਰੀ ਮੂਲਾਂ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕਦਾ ਹੈ। ਇਹ ਸਾਡੇ ਸਫ਼ਲ ਬਹੁਸਭਿਆਚਾਰਕ ਰਾਸ਼ਟਰ ਵਜੋਂ ਇਕਜੁੱਟ ਰਹਿਣ ਦੀ ਇੱਛਾ ਨੂੰ ਦਰਸਾਉਂਦਾ ਹੈ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!