|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਆਸਟਰੇਲੀਆ ਵਿਚ ਜੰਗਲੀ ਅੱਗ ਤੋਂ ਬਾਅਦ ਹੁਣ ਹੜ੍ਹ ਦੇ ਹਾਲਾਤ

ਸਿਡਨੀ , 13 ਫਰਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ , 13 ਫਰਵਰੀ ( NRI MEDIA )

ਆਸਟਰੇਲੀਆ ਵਿਚ ਜੰਗਲੀ ਅੱਗਾਂ ਨਾਲ ਜੂਝਦਿਆਂ ਰਾਹਤ ਦੀ ਬਾਰਸ਼ ਹੋਈ ਹੈ , ਇਸ ਮੀਂਹ ਨੇ ਆਸਟਰੇਲੀਆ ਦੇ ਨਿਉ ਸਾਉਥ ਵੇਲਜ਼ ਪ੍ਰਾਂਤ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਹੈ ਪਰ ਕਈ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਸੂਬੇ ਦੇ ਕਈ ਬੰਨ੍ਹ ਪੂਰੇ ਤਰ੍ਹਾਂ ਭਰ ਗਏ ਹਨ |

ਨਿਉ ਸਾਉਥ ਵੇਲਜ਼ ਰੂਰਲ ਫਾਇਰ ਸਰਵਿਸ ਦੇ ਇਕ ਬੁਲਾਰੇ ਨੇ ਕਿਹਾ, “ਅੱਗ ਸੂਬੇ ਦੇ ਜੰਗਲਾਂ ਵਿਚ ਹਰ ਜਗ੍ਹਾ ਜਗ੍ਹਾ ਤੋਂ ਬੁਝਾ ਦਿੱਤੀ ਗਈ ਹੈ , ਮੀਂਹ ਨੇ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਕੀਤੀ ਹੈ ਪਰ ਹੁਣ ਲਗਾਤਾਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ |

ਸੰਬੰਧਿਤ ਖ਼ਬਰਾਂ

ਡੈਮਾਂ ਉੱਤੇ ਪਾਣੀ ਵਗ ਰਿਹਾ

ਕਈ ਦਿਨਾਂ ਦੀ ਬਾਰਸ਼ ਕਾਰਨ ਨਿਉ ਸਾਉਥ ਵੇਲਜ਼ ਦੇ ਕਈ ਡੈਮ ਵੀਰਵਾਰ ਨੂੰ ਭਰੇ ਗਏ ਹਨ , ਡੈਮਾਂ ਉਪਰ ਦੀ ਪਾਣੀ ਹੁਣ ਵਹਿ ਰਿਹਾ ਹੈ , ਸੂਬੇ ਦੀ ਰਾਜਧਾਨੀ ਸਿਡਨੀ ਦੇ ਨੇੜੇ ਸਥਿਤ ਨੇਪਿਅਨ ਡੈਮ ਵਧੇਰੇ ਸਮਰੱਥਾ ਨਾਲ ਭਰ ਗਿਆ ਹੈ ਅਜਿਹਾ ਹੀ ਹਾਲ ਤਲੋਵਾ ਅਤੇ ਬਰਗੋ ਡੈਮ ਦਾ ਹੈ।

ਇਸ ਸਾਲ ਬਹੁਤ ਵੱਡਾ ਨੁਕਸਾਨ

ਪੂਰਬੀ ਅਤੇ ਦੱਖਣੀ ਆਸਟਰੇਲੀਆ ਦੇ ਜੰਗਲਾਂ ਵਿਚ, ਪਿਛਲੇ ਸਤੰਬਰ ਤੋਂ ਹੁਣ ਤਕ ਅੱਗ ਵਿਚ 33 ਲੋਕਾਂ ਦੀ ਮੌਤ ਹੋ ਗਈ ਸੀ , ਇਸ ਅੱਗ ਕਾਰਨ ਲੱਖਾਂ ਜਾਨਵਰ ਮਾਰੇ ਗਏ ਸਨ , ਢਾਈ ਹਜ਼ਾਰ ਤੋਂ ਵੱਧ ਮਕਾਨ ਢਹਿ ਗਏ ਸਨ , ਕਰੀਬ ਇਕ ਕਰੋੜ ਹੈਕਟੇਅਰ ਰਕਬੇ ਵਿਚ ਰੁੱਖ ਅਤੇ ਪੌਦੇ ਸੜ ਗਏ , ਜੰਗਲਾਂ ਵਿਚ ਲੱਗੀ ਅੱਗ ਕਾਰਨ ਸਿਡਨੀ ਸਣੇ ਕਈ ਸ਼ਹਿਰਾਂ ਵਿਚ ਭਾਰੀ ਸੰਕਟ ਪੈਦਾ ਹੋ ਗਿਆ ਸੀ , ਫਾਇਰ ਸਰਵਿਸਿਜ਼ ਦੇ ਡਿਪਟੀ ਕਮਿਸ਼ਨਰ ਰੌਬ ਰੋਜਰਸ ਨੇ ਕਿਹਾ, "ਰਾਜ ਦੇ ਦੱਖਣੀ ਹਿੱਸੇ ਵਿੱਚ ਅਜੇ ਕੁਝ ਅੱਗ ਲੱਗੀ ਹੋਈ ਹੈ , ਰਾਜਧਾਨੀ ਕੈਨਬਰਾ ਨੇੜੇ ਜੰਗਲਾਂ ਵਿਚ ਵੀ ਅੱਗ ਪੂਰੀ ਤਰ੍ਹਾਂ ਬੁਝ ਨਹੀਂ ਸਕੀ ਹੈ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!