|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਆਸਟ੍ਰੇਲੀਆ : ਸਿਡਨੀ 'ਚ ਕੋਰੋਨਾ ਦੇ ਕੇਸ 4 ਹਜ਼ਾਰ ਤੋਂ ਪਾਰ

ਸਿਡਨੀ (ਦੇਵ ਇੰਦਰਜੀਤ) : ਸਿਡਨੀ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਨਾਲ ਸੰਕਰਮਿਤ ਕੇਸ ਲਗਾਤਾਰ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੁੱਧਵਾਰ ਨੂੰ ਦਰਜ ਹੋਏ ਅੰਕੜਿਆਂ ਵਿੱਚ 233 ਕੇਸ ਸਾਹਮਣੇ ਆਏ ਹਨ। ਜੋ ਕਿ ਕੱਲ੍ਹ ਨਾਲ਼ੋਂ ਵੱਧ ਹਨ। ਅੱਜ ਦੇ ਅੰਕੜੇ ਆਉਣ ਨਾਲ ਸਿਡਨੀ ਵਿੱਚ ਕੁੱਲ ਕੇਸਾਂ ਦੀ ਗਿਣਤੀ 4000 ਤੋਂ ਪਾਰ ਹੋ ਗ

NRI Post Desk · 1940 ਦਿਨ ਪਹਿਲਾਂ · ਅੱਪਡੇਟ 1940 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਸਟ੍ਰੇਲੀਆ : ਸਿਡਨੀ 'ਚ ਕੋਰੋਨਾ ਦੇ ਕੇਸ 4 ਹਜ਼ਾਰ ਤੋਂ ਪਾਰ
📷 NRI Post Desk

ਸਿਡਨੀ (ਦੇਵ ਇੰਦਰਜੀਤ) : ਸਿਡਨੀ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਨਾਲ ਸੰਕਰਮਿਤ ਕੇਸ ਲਗਾਤਾਰ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੁੱਧਵਾਰ ਨੂੰ ਦਰਜ ਹੋਏ ਅੰਕੜਿਆਂ ਵਿੱਚ 233 ਕੇਸ ਸਾਹਮਣੇ ਆਏ ਹਨ। ਜੋ ਕਿ ਕੱਲ੍ਹ ਨਾਲ਼ੋਂ ਵੱਧ ਹਨ। ਅੱਜ ਦੇ ਅੰਕੜੇ ਆਉਣ ਨਾਲ ਸਿਡਨੀ ਵਿੱਚ ਕੁੱਲ ਕੇਸਾਂ ਦੀ ਗਿਣਤੀ 4000 ਤੋਂ ਪਾਰ ਹੋ ਗਈ।

ਸੰਬੰਧਿਤ ਖ਼ਬਰਾਂ

ਸਿਡਨੀ ਵਿੱਚ ਕੁੱਲ ਕੇਸ 4063 ਹੋ ਗਏ ਹਨ। ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਪੁਸ਼ਟੀ ਕੀਤੀ ਕਿ ਦੱਖਣ -ਪੱਛਮੀ ਸਿਡਨੀ ਦੇ ਇੱਕ ਵਿਅਕਤੀ ਜਿਸ ਦੀ ਉਮਰ 20 ਸਾਲ ਹੈ, ਮੰਗਲਵਾਰ ਨੂੰ ਉਸਦੀ ਹਾਲਤ ਅਚਾਨਕ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਹੀ ਵਾਇਰਸ ਨਾਲ ਉਸਦੀ ਮੌਤ ਹੋ ਗਈ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਵਿੱਚ ਮਰਨ ਵਾਲਾ ਇਹ ਵਿਅਕਤੀ ਸਭ ਤੋਂ ਛੋਟੀ ਉਮਰ ਦਾ ਕੋਵਿਡ ਮਰੀਜ਼ ਹੈ। 20 ਸਾਲਾ ਨੌਜਵਾਨ ਦੀ ਮੌਤ ਇਹ ਸਾਬਿਤ ਕਰਦੀ ਹੈ ਕਿ ਇਹ ਵਾਇਰਸ ਬਜ਼ੁਰਗਾਂ ਦੀ ਤਰ੍ਹਾਂ ਹੀ ਨੌਜਵਾਨਾਂ 'ਤੇ ਵੀ ਪ੍ਰਭਾਵ ਪਾਉਂਦਾ ਹੈ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!