|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਚੀਨ ਨਾਲ ਅਮਰੀਕਾ ਦਾ ਵਿਵਾਦ - ਆਸਟ੍ਰੇਲੀਆ ਦੀ ਵਿਦੇਸ਼ੀ ਪੱਤਰਕਾਰਾਂ ਨੂੰ ਚਿਤਾਵਨੀ

ਸਿਡਨੀ (ਐਨ.ਆਰ.ਆਈ. ਮੀਡਿਆ) : ਚੀਨ ਨਾਲ ਵਿਵਾਦ ਦੌਰਾਨ ਆਸਟ੍ਰੇਲੀਆ ਨੇ ਦੇਸ਼ ਵਿਚ ਕੰਮ ਕਰ ਰਹੇ ਵਿਦੇਸ਼ੀ ਪੱਤਰਕਾਰਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰੀ ਪੀਟਰ ਡੁਟੋਨ ਨੇ ਕਿਹਾ ਹੈ ਕਿ ਜੇਕਰ ਵਿਦੇਸ਼ੀ ਪੱਤਰਕਾਰ ਅੰਦਰੂਨੀ ਮਾਮਲਿਆਂ ਵਿਚ ਪੱਖਪਾਤਪੂਰਣ ਵਿਚਾਰ ਪੇਸ਼ ਕਰਦੇ ਹਨ ਤਾਂ ਉਹ ਸੰਘੀ ਏਜੰਸੀਆਂ ਦੇ ਪੁੱਛਗਿੱਛ ਦੇ ਦਾਇਰੇ ਵਿਚ ਆ ਸਕਦੇ ਹਨ। ਉਨ੍ਹਾਂ

NRI Post Desk · 2260 ਦਿਨ ਪਹਿਲਾਂ · ਅੱਪਡੇਟ 2256 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ (ਐਨ.ਆਰ.ਆਈ. ਮੀਡਿਆ) : ਚੀਨ ਨਾਲ ਵਿਵਾਦ ਦੌਰਾਨ ਆਸਟ੍ਰੇਲੀਆ ਨੇ ਦੇਸ਼ ਵਿਚ ਕੰਮ ਕਰ ਰਹੇ ਵਿਦੇਸ਼ੀ ਪੱਤਰਕਾਰਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰੀ ਪੀਟਰ ਡੁਟੋਨ ਨੇ ਕਿਹਾ ਹੈ ਕਿ ਜੇਕਰ ਵਿਦੇਸ਼ੀ ਪੱਤਰਕਾਰ ਅੰਦਰੂਨੀ ਮਾਮਲਿਆਂ ਵਿਚ ਪੱਖਪਾਤਪੂਰਣ ਵਿਚਾਰ ਪੇਸ਼ ਕਰਦੇ ਹਨ ਤਾਂ ਉਹ ਸੰਘੀ ਏਜੰਸੀਆਂ ਦੇ ਪੁੱਛਗਿੱਛ ਦੇ ਦਾਇਰੇ ਵਿਚ ਆ ਸਕਦੇ ਹਨ। ਉਨ੍ਹਾਂ ਇਹ ਗੱਲ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪ (ਏਬੀਸੀ) ਨੂੰ ਦਿੱਤੇ ਇੰਟਰਵਿਊ ਵਿਚ ਇਕ ਖ਼ਾਸ ਭਾਈਚਾਰੇ 'ਤੇ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦਾ ਜ਼ਿਕਰ ਕਰਦੇ ਹੋਏ ਕਹੀ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਗ੍ਰਹਿ ਮੰਤਰੀ ਨੇ ਚੀਨ ਦਾ ਨਾਂ ਤਾਂ ਨਹੀਂ ਲਿਆ ਪ੍ਰੰਤੂ ਉਨ੍ਹਾਂ ਦਾ ਇਹ ਬਿਆਨ ਆਸਟ੍ਰੇਲੀਆ ਦੇ ਦੋ ਪੱਤਰਕਾਰਾਂ ਬਿਲ ਬਿਰਟਲਸ ਅਤੇ ਮਾਈਕ ਸਮਿਥ ਨੂੰ ਚੀਨ ਤੋਂ ਬਚਾ ਕੇ ਲਿਆਏ ਜਾਣ ਪਿੱਛੋਂ ਆਇਆ ਹੈ। ਪੁਲਿਸ ਪੁੱਛਗਿੱਛ ਪਿੱਛੋਂ ਦੋਵਾਂ ਪੱਤਰਕਾਰਾਂ ਨੇ ਚੀਨ ਸਥਿਤ ਆਸਟ੍ਰੇਲੀਆ ਦੇ ਡਿਪਲੋਮੈਟਿਕ ਕੰਪਲੈਕਸਾਂ ਵਿਚ ਸ਼ਰਨ ਲੈ ਰੱਖੀ ਸੀ। ਇਸ ਤੋਂ ਪਹਿਲੇ ਆਸਟ੍ਰੇਲਿਆਈ ਪੱਤਰਕਾਰ ਚੇਂਗ ਲੇਈ ਨੂੰ ਚੀਨ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਹ ਚੀਨ ਦੇ ਅੰਗਰੇਜ਼ੀ ਭਾਸ਼ਾ ਦੇ ਸਰਕਾਰੀ ਪ੍ਰਸਾਰਣਕਰਤਾ ਸੀਜੀਟੀਐੱਨ ਲਈ ਬਿਜ਼ਨਸ ਐਂਕਰ ਵਜੋਂ ਕੰਮ ਕਰਦੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!