|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

NRI ਔਰਤ ਕਤਲ ਕਾਂਡ : ਦੋਸ਼ੀਆਂ ਨੂੰ ਫੜਨ ਲਈ ਫਿਰੋਜ਼ਪੁਰ ਪੁੱਜੀ ਆਸਟ੍ਰੇਲੀਆਈ ਪੁਲਸ

ਸਿਡਨੀ (ਵਿਕਰਮ ਸਹਿਜਪਾਲ) : ਆਸਟ੍ਰੇਲੀਆਈ ਫੈਡਰਲ ਪੁਲਸ ਨੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। NRI ਔਰਤ ਦੇ ਪੰਜਾਬ 'ਚ ਹੋਏ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਆਸਟ੍ਰੇਲੀਆਈ ਪੁਲਸ ਫਿਰੋਜ਼ਪੁਰ ਪੁੱਜੀ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਤਕ 4 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ 1

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ (ਵਿਕਰਮ ਸਹਿਜਪਾਲ) : ਆਸਟ੍ਰੇਲੀਆਈ ਫੈਡਰਲ ਪੁਲਸ ਨੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। NRI ਔਰਤ ਦੇ ਪੰਜਾਬ 'ਚ ਹੋਏ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਆਸਟ੍ਰੇਲੀਆਈ ਪੁਲਸ ਫਿਰੋਜ਼ਪੁਰ ਪੁੱਜੀ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਤਕ 4 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ 'ਚੋਂ 29 ਸਾਲਾ ਐੱਨ. ਆਰ. ਆਈ. ਰਵਨੀਤ ਕੌਰ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਲਹਿਰਗਾਗਾ ਨਹਿਰ 'ਚੋਂ ਮਿਲੀ ਸੀ। ਉਹ 4 ਸਾਲਾ ਬੱਚੀ ਦੀ ਮਾਂ ਸੀ।

ਸੰਬੰਧਿਤ ਖ਼ਬਰਾਂ

ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ 'ਚ ਬੈਠ ਕੇ ਰਵਨੀਤ ਦੇ ਕਤਲ ਦੀ ਸਾਜਸ਼ ਰਚੀ। ਉਸ ਨੇ ਆਪਣੀ ਦੋਸਤ ਕਿਰਨਜੀਤ ਕੌਰ ਨੂੰ ਭਾਰਤ ਭੇਜਿਆ ਅਤੇ ਪਤਨੀ ਦਾ ਕਤਲ ਕਰਵਾਇਆ। ਅਜੇ ਤਕ ਮੁੱਖ ਦੋਸ਼ੀ ਪਕੜ ਤੋਂ ਬਾਹਰ ਹੋਣ ਕਾਰਨ ਰਵਨੀਤ ਦਾ ਪਰਿਵਾਰ ਵਾਰ-ਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਆਸਟ੍ਰੇਲੀਆ 'ਚ ਰਹਿ ਰਹੇ ਪੰਜਾਬੀਆਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੁਹਾਰ ਲਗਾਈ ਹੈ।

ਫੈਡਰਲ ਪੁਲਸ ਦੇ ਐੱਸ. ਪੀ. ਡਿਟੈਕਟਿਵ ਮਰੇ ਟੇਲਰ ਤੇ ਕਾਨੂੰਨੀ ਸਲਾਹਕਾਰ ਆਸਟ੍ਰੇਲੀਅਨ ਹਾਈ ਕਮਿਸ਼ਨ ਸੰਜੇ ਮੈਣੀ ਨੇ ਫਿਰੋਜ਼ਪੁਰ ਪੁੱਜ ਕੇ ਪੁਲਸ ਦੇ ਸੀਨੀਅਰ ਅਫਸਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!