|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਤੇ ਹੁਣ ਤੱਕ ਨਹੀਂ ਪਾਇਆ ਗਿਆ ਕਾਬੂ

ਸਿਡਨੀ (Vikram sehajpal) : ਆਸਟ੍ਰੇਲੀਆ 'ਚ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਬੁੱਧਵਾਰ ਨੂੰ ਅੱਗ ਘਟਣ ਤੋਂ ਪਹਿਲਾਂ ਰਾਤੋ ਰਾਤ 50 ਤੋਂ ਵੱਧ ਘਰਾਂ ਦਾ ਨੁਕਸਾਨ ਹੋ ਗਿਆ ਅਤੇ 13 ਅੱਗ ਬੁਝਾਉਣ ਵਾਲੇ ਕਰਮੀ ਜ਼ਖਮੀ ਹੋ ਗਏ। ਮੰਗਲਵਾਰ ਨੂੰ, ਨਿਊ ਸਾਉਥ ਵੇਲਜ਼ ਇੱਕੋ ਸਮੇਂ 'ਤੇ 16 ਜਗ੍ਹਾ 'ਤੇ ਅੱਗ ਨਿਯੰਤਰਣ ਤੋਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ (Vikram sehajpal) : ਆਸਟ੍ਰੇਲੀਆ 'ਚ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਬੁੱਧਵਾਰ ਨੂੰ ਅੱਗ ਘਟਣ ਤੋਂ ਪਹਿਲਾਂ ਰਾਤੋ ਰਾਤ 50 ਤੋਂ ਵੱਧ ਘਰਾਂ ਦਾ ਨੁਕਸਾਨ ਹੋ ਗਿਆ ਅਤੇ 13 ਅੱਗ ਬੁਝਾਉਣ ਵਾਲੇ ਕਰਮੀ ਜ਼ਖਮੀ ਹੋ ਗਏ। ਮੰਗਲਵਾਰ ਨੂੰ, ਨਿਊ ਸਾਉਥ ਵੇਲਜ਼ ਇੱਕੋ ਸਮੇਂ 'ਤੇ 16 ਜਗ੍ਹਾ 'ਤੇ ਅੱਗ ਨਿਯੰਤਰਣ ਤੋਂ ਬਾਹਰ ਹੋ ਗਈ, ਕੁਈਨਜ਼ਲੈਂਡ ਵਿੱਚ, ਰਾਜ ਭਰ ਵਿੱਚ 70 ਤੋਂ ਵੱਧ ਜਗ੍ਹਾ 'ਤੇ ਅੱਗਾਂ ਲੱਗੀਆਂ ਹੋਇਆਂ ਹਨ।

ਸੰਬੰਧਿਤ ਖ਼ਬਰਾਂ

ਨੂਸਾ ਉੱਤਰੀ ਕੰਢੇ 'ਤੇ ਜੰਗਲ ਦੀ ਅੱਗ ਕਾਰਨ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਮਗਰੋਂ ਵਸਨੀਕਾਂ ਨੂੰ ਬੇੜੀ ਰਾਹੀਂ ਸੁਰੱਖਿਅਤ ਸਥਾਨਾ 'ਤੇ ਪਹੁੰਚਾਇਆ ਗਿਆ ਅਤੇ ਵਸਨੀਕਾਂ ਨੂੰ ਸਥਾਨਕ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ।

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ "ਮਹੌਲ ਥੋੜਾ ਜਿਹਾ ਤਣਾਅ ਭਰਪੂਰ ਰਿਹਾ ਕਿਉਂਕਿ ਬਦਲਦੀਆਂ ਹਵਾਵਾਂ ਕਾਰਨ ਅੱਗ ਫੈਲ ਰਹੀ ਹੈ। ਇਸ ਮਾਮਲੇ ਬਾਰੇ ਆਸਟਰੇਲੀਆ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਤਬਦੀਲੀ ਕਾਰਨ ਪੂਰਵ-ਅਨੁਮਾਨ ਵਿੱਚ ਦਿੱਕਤ ਆ ਰਈ ਐ.. ਜੋ ਸਾਡੇ ਅੱਗ ਬੁਝਾਉਣ ਵਾਲੇ ਕਰਮੀਆਂ ਲਈ ਚੁਣੌਤੀਪੂਰਨ ਬਣੇਗੀ। ਕੁਈਨਜ਼ਲੈਂਡ ਸਟੇਟ ਪ੍ਰੀਮੀਅਰ ਨੇ ਪ੍ਰੈਸ ਕਾਨਫ੍ਰੰਸ ਦੌਰਾਨ ਕਿਹਾ, "ਸਾਰਿਆਂ ਨੂੰ ਅਧਿਕਾਰੀਆਂ ਦੀ ਗੱਲ ਸੁਣਨ ਦੀ ਜ਼ਰੂਰਤ ਹੈ, ਕਿਉਂਕਿ ਹਾਲਾਤ ਸਾਡੇ ਲਈ ਚਿੰਤਾਜਨਕ ਹਨ।”

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!