|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਆਈਟੀਆਈ ਨੰਗਲ ਨੇ ਕਰਵਾਇਆ ਨਸ਼ਿਆ ਵਿਰੁੱਧ ਜਾਗਰੂਕਤਾ ਸਮਾਗਮ

ਨੰਗਲ : ਨਹਿਰੂ ਯੁਵਾਂ ਕੇਂਦਰ ਰੂਪਨਗਰ ਅਤੇ ਸੰਕਲਪ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਸਰਕਾਰੀ ਆਈਟੀਆਈ ਨੰਗਲ ਵਿਖੇ ਨਸ਼ਿਆ ਵਿਰੁੱਧ ਜਾਗਰੂਕਤਾ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਕ੍ਰਾਂਤੀ ਕਲਾ ਮੰਚ ਟੀਮ ਵਲੋਂ ਨਹਿਰੂ ਯੁਵਾਂ ਕੇਂਦਰ ਰੂਪਨਗਰ ਦੇ ਪ੍ਰੋਜੈਕਟ ਅਫਸਰ ਅਰਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਖੇਡੇ ਗਏ ਨਾਟਕ 'ਦਮ ਤੋੜਦੇ ਰਿਸਤੇ' ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾ ਨ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨੰਗਲ : ਨਹਿਰੂ ਯੁਵਾਂ ਕੇਂਦਰ ਰੂਪਨਗਰ ਅਤੇ ਸੰਕਲਪ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਸਰਕਾਰੀ ਆਈਟੀਆਈ ਨੰਗਲ ਵਿਖੇ ਨਸ਼ਿਆ ਵਿਰੁੱਧ ਜਾਗਰੂਕਤਾ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਕ੍ਰਾਂਤੀ ਕਲਾ ਮੰਚ ਟੀਮ ਵਲੋਂ ਨਹਿਰੂ ਯੁਵਾਂ ਕੇਂਦਰ ਰੂਪਨਗਰ ਦੇ ਪ੍ਰੋਜੈਕਟ ਅਫਸਰ ਅਰਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਖੇਡੇ ਗਏ ਨਾਟਕ 'ਦਮ ਤੋੜਦੇ ਰਿਸਤੇ' ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾ ਨੂੰ ਪ੍ਰਭਾਵਿਤ ਕੀਤਾ। ਪ੍ਰਿੰਸੀਪਲ ਲਲਿਤ ਮੋਹਨ ਦੇ ਦਿਸ਼ਾ ਨਿਰਦੇਸ਼ਾ ਤੇ ਨੋਡਲ ਅਫਸਰ ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਆਈਟੀਆਈ ਦੇ ਸਿੱਖਿਆਰਥੀਆਂ ਅਤੇ ਸਟਾਫ ਨੂੰ ਨਸ਼ਿਆਂ, ਭਰੂਣ ਹੱਤਿਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਇਸ ਮੌਕੇ ਵਿਸੇਸ਼ ਰੂਪ ਚ ਪਹੁੰਚੇ ਸੰਕਲਪ ਸੁਸਾਇਟੀ ਦੇ ਮੁੱਖੀ ਸੁਖਦਰਸ਼ਨ ਸਿੰਘ ਨੇ ਆਈਟੀਆਈ ਨੰਗਲ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਘਾਂ ਕਰਦਿਆ ਨੌਜਵਾਨਾ ਨੂੰ ਨਸ਼ਿਆ ਦਾ ਰਾਹ ਛੱਡ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਲਲਿਤ ਮੋਹਨ ਨੇ ਨਹਿਰੂ ਯੁਵਾਂ ਕੇਂਦਰ ਅਤੇ ਸੰਕਲਪ ਸੁਸਾਇਟੀ ਰੂਪਨਗਰ ਦਾ ਧੰਨਵਾਦ ਕਰਦਿਆਂ ਨੌਜਵਾਨਾ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਲਈ ਆਰੰਭ ਕੀਤੀ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਪ੍ਰਿੰਸੀਪਲ ਲਲਿਤ ਮੋਹਨ, ਆਈਟੀਆਈ ਇਸਤਰੀਆ ਦੀ ਮੁੱਖ ਅਧਿਆਪਕਾ ਪ੍ਰਵੀਨ ਕੁਮਾਰੀ,ਗਰੁੱਪ ਇੰਸਟਰਕਟਰ ਹਰੀ ਰਾਮ,ਜੀਆਈ ਨਰੋਤਮ ਲਾਲ ,ਜੀਆਈ ਰਾਮ ਸਿੰਘ,ਜੀਆਈ ਰਾਮ ਲਾਲ,ਜੀਆਈ ਗੁਰਨਾਮ ਸਿੰਘ ਭੱਲੜੀ, ਬਲਜੀਤ ਸਿੰਘ,ਤਿਲਕ ਰਾਜ,ਜਸਵਿੰਦਰ ਸਿੰਘ,ਸੁਰਜੀਤ ਸਿੰਘ ਖੱਟੜਾ,ਬਲਜੀਤ ਸਿੰਘ ਜੇਤੇਵਾਲ,ਮਨੋਜ ਕੁਮਾਰ,ਰਾਕੇਸ਼ ਧੀਮਾਨ, ਦਿਲਬਾਗ ਸਿੰਘ,ਪਰਮਿੰਦਰ ਸਿੰਘ,ਅਕਾਸ਼ਦੀਪ, ਅਜੇ ਕੁਮਾਰ ,ਮਲਕੀਤ ਸਿੰਘ,ਮਨਪ੍ਰੀਤ ਸਿੰਘ,ਰਜਿੰਦਰ ਕੁਮਾਰ,ਮਹਿੰਦਰ ਕੌਰ,ਸੁਨੀਤਾ ਦੇਵੀ,ਅੰਜੂ ਕਪਿਲਾ,ਰਵਨੀਤ ਕੌਰ,ਅਨੀਲਮ ਸ਼ਰਮਾ,ਅਸ਼ਵਨੀ ਸ਼ਰਮਾ,ਜਗਦੀਪ ਕੁਮਾਰ, ਨੈਸ਼ਨਲ ਯੂਥ ਵਲੰਟੀਅਰ ਤੇਜਪਾਲ ਸਿੰਘ, ਘੱਟੀਵਾਲ ,ਥਨੇਸ਼ ਵਰਮਾ ਭੱਲੜੀ,ਤੋਂ ਇਲਾਵਾ ਗਾਇਕ ਪੰਮੀ ਹੰਸਪਾਲ ਵਲੋਂ ਵੀ ਸ਼ਿਰਕਤ ਕੀਤੀ ਗਈ।ਇਸ ਮੌਕੇ ਆਈਟੀਆਈ ਨੰਗਲ ਲੜਕੇ ਅਤੇ ਲੜਕੀਆਂ ਦੇ ਸਮੂਹ ਸਟਾਫ ਮੈਂਬਰ ਅਤੇ ਸਿੱਖਿਆਰਥੀ ਹਾਜਰ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!