ਕੋਟਭਾਈ : ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਸ੍ਰੀ ਓਮ ਪ੍ਰਕਾਸ਼ ਦੀ ਅਗਵਾਈ ਹੇਠ ਸਵੀਪ ਨੋਡਲ ਅਫਸਰ ਪਿ੍ਰੰਸੀਪਲ ਸਾਧੂ ਸਿੰਘ ਰੋਮਾਣਾ ਵੱਲੋਂ ਜਿਲਾ ਨੋਡਲ ਅਫਸਰ ਮਨਛਿੰਦਰ ਕੌਰ ਅਤੇ ਜ਼ਿਲਾ ਕੋਆਰਡੀਨੇਟਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਾਂ ਲਈ ਪ੍ਰੇਰਿਤ ਕੀਤਾ ਗਿਆ।
ਸੰਬੰਧਿਤ ਖ਼ਬਰਾਂ
ਇਸ ਮੌਕੇ ਕਿਹਾ ਕਿ 19 ਮਈ 2019 ਨੂੰ ਵੱੱਧ ਤੋਂ ਵੱਧ ਵੋਟਾਂ ਪੋਲ ਕਰਾਈਆਂ ਜਾਣ। ਇਸ ਮੌਕੇ ਸਾਧੂ ਸਿੰੰਘ ਰੋਮਾਣਾ ਨੇ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਕੀਤੀ ਜਾਵੇ। ਇਸ ਮੌਕੇ ਨੋਡਲ ਅਫਸਰ ਹਰਜੀਤ ਸਿੰਘ, ਪਿ੍ਰੰਸੀਪਲ ਕਰਨਪਾਲ ਸਿੰਘ, ਸੰਜੀਵ ਕੁਮਾਰ, ਤਰਸੇਮ ਕੁਮਾਰ, ਹਰਪ੍ਰੀਤ ਸਿੰਘ, ਲਖਵੀਰ ਸਿੰੰਘ, ਮਲਕੀਤ ਸਿੰਘ, ਸੁਖਦੇਵ ਕੌਰ, ਸੁਖਜੀਤ ਕੌਰ, ਅਨੂਪਾ ਰਾਣੀ, ਰੂਬੀ ਰਾਣੀ, ਸ਼ਿਲਪਾ ਰਾਣੀ, ਸਰਬਜੀਤ ਕੌਰ, ਵੀਨਾ ਰਾਣੀ, ਨਿਸ਼ਮਾ ਰਾਣੀ ਤੇ ਹਰਵੰਤ ਕੌਰ ਆਦਿ ਸ਼ਾਮਲ ਸਨ।






