|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਖ਼ੁਦ ਖੁਮੈਨੀ ਵੀ ਕਾਸਿਮ ਸੁਲੇਮਾਨੀ ਲਈ ਮਾਤਮ ਮਨਾਉਂਦੇ ਰੋ ਪਏ

ਵੈੱਬ ਡੈਸਕ (Nri Media) : ਅਮਰੀਕੀ ਹਮਲੇ ਵਿਚ ਮਾਰੇ ਗਏ ਆਪਣੇ ਚੋਟੀ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਦੀ ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖੁਮੈਨੀ ਨੇ ਨਮਾਜ਼ ਪੜ੍ਹੀ। ਉੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਆਪਣੇ ਜਨਰਲ ਲਈ ਮਾਤਮ ਮਨਾਇਆ। ਖ਼ੁਦ ਖੁਮੈਨੀ ਵੀ ਰੋ ਪਏ। ਸੜਕਾਂ 'ਤੇ ਨੌਜਵਾਨ ਅਤੇ ਬਜ਼ੁਰਗ ਭਾਰੀ ਗਿਣਤੀ 'ਚ ਮੌਜੂਦ ਸਨ। ਔਰਤਾਂ ਹਿਜਾਬ ਅ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਅਮਰੀਕੀ ਹਮਲੇ ਵਿਚ ਮਾਰੇ ਗਏ ਆਪਣੇ ਚੋਟੀ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਦੀ ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖੁਮੈਨੀ ਨੇ ਨਮਾਜ਼ ਪੜ੍ਹੀ। ਉੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਆਪਣੇ ਜਨਰਲ ਲਈ ਮਾਤਮ ਮਨਾਇਆ। ਖ਼ੁਦ ਖੁਮੈਨੀ ਵੀ ਰੋ ਪਏ। ਸੜਕਾਂ 'ਤੇ ਨੌਜਵਾਨ ਅਤੇ ਬਜ਼ੁਰਗ ਭਾਰੀ ਗਿਣਤੀ 'ਚ ਮੌਜੂਦ ਸਨ। ਔਰਤਾਂ ਹਿਜਾਬ ਅਤੇ ਹੋਰ ਕਾਲੇ ਲਿਬਾਸ ਵਿਚ ਸਨ। ਈਰਾਨ ਦੇ ਸਭ ਤੋਂ ਲੋਕਪਿ੍ਰਆ ਵਿਅਕਤੀਆਂ ਵਿਚੋਂ ਇਕ ਸੁਲੇਮਾਨੀ ਸ਼ੁੱਕਰਵਾਰ ਨੂੰ ਬਗ਼ਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਮਰੀਕਾ ਦੇ ਡਰੋਨ ਹਮਲੇ ਵਿਚ ਮਾਰੇ ਗਏ ਸਨ। ਉਹ 62 ਸਾਲ ਦੇ ਸਨ। ਉਨ੍ਹਾਂ ਦੀ ਹੱਤਿਆ ਪਿੱਛੋਂ ਅਰਸੇ ਤੋਂ ਦੁਸ਼ਮਣ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਈਰਾਨ ਨੇ ਬਦਲਾ ਲੈਣ ਦਾ ਸੰਕਲਪ ਲਿਆ ਹੈ। ਜਨਾਜ਼ੇ 'ਚ ਸ਼ਾਮਲ ਇਕ ਔਰਤ ਨੇ ਕਿਹਾ ਕਿ ਉਹ ਨਾਇਕ ਸਨ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੇ ਦਾਐੱਸ (ਇਸਲਾਮਿਕ ਸਟੇਟ) ਨੂੰ ਹਰਾਇਆ ਸੀ। ਅਮਰੀਕਾ ਨੇ ਜੋ ਕੁਝ ਕੀਤਾ ਉਹ ਅਪਰਾਧ ਹੈ। ਮੈਂ ਉਨ੍ਹਾਂ ਦੀ ਸ਼ਹਾਦਤ 'ਤੇ ਸੋਗ ਮਨਾਉਣ ਆਈ ਹਾਂ। ਇਸ ਘਟਨਾ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਅਰਧ ਸਰਕਾਰੀ ਸੰਵਾਦ ਕਮੇਟੀ ਹਸਨਾ ਮੁਤਾਬਿਕ ਸੜਕਾਂ 'ਤੇ ਏਨੀ ਭੀੜ ਸੀ ਕਿ ਲੋਕ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਤੋਂ ਬਾਹਰ ਹੀ ਨਿਕਲ ਸਕੇ। ਮੈਟਰੋ ਮੁਖੀ ਫਰਨੌਸ਼ ਨੋਬਖਤ ਨੇ ਕਿਹਾ ਕਿ ਮੈਟਰੋ ਸਟੇਸ਼ਨਾਂ 'ਤੇ ਵੱਡੀ ਗਿਣਤੀ ਵਿਚ ਲੋਕ ਹਨ ਪ੍ਰੰਤੂ ਸੜਕਾਂ 'ਤੇ ਵੀ ਭਾਰੀ ਭੀੜ ਹੈ। ਅਜਿਹੇ ਸਮੇਂ ਸਟੇਸ਼ਨਾਂ ਨੂੰ ਖ਼ਾਲੀ ਕਰਵਾਉਣਾ ਸੰਭਵ ਨਹੀਂ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!