|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਯੋਧਿਆ ਵਿਵਾਦ : ਫੈਂਸਲੇ ਤੋਂ ਪਹਿਲਾ ਸੁਰੱਖਿਆ ਦੇ ਘੇਰੇ 'ਚ ਰਾਮ ਨਗਰੀ, 4000 ਜਵਾਨ ਤੈਨਾਤ

ਨਵੀਂ ਦਿੱਲੀ (Vikram Sehajpal) : ਸੁਪਰੀਮ ਕੋਰਟ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ 'ਤੇ ਫੈਸਲਾ ਕਰਨ ਵਾਲਾ ਹੈ। ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾ ਯੂਪੀ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।ਕੇਂਦਰ ਸਰਕਾਰ ਨੇ ਯੂਪੀ ਵਿੱਚ ਤਕਰੀਬਨ 4 ਹਜ਼ਾਰ ਸੁਰੱਖਿਆ ਬਲਾਂ ਦੀ ਤੈਨਾਤੀ ਕਰ ਦਿੱਤੀ ਹੈ। ਕੇਂਦਰੀ ਆਰਮਜ਼ ਪੁਲਿਸ ਫੋਰਸ ਦੇ ਇਹ ਜਵਾਨ 18 ਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (Vikram Sehajpal) : ਸੁਪਰੀਮ ਕੋਰਟ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਅਯੋਧਿਆ ਮੰਦਰ ਦੇ ਮਾਮਲੇ 'ਤੇ ਫੈਸਲਾ ਕਰਨ ਵਾਲਾ ਹੈ। ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾ ਯੂਪੀ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।ਕੇਂਦਰ ਸਰਕਾਰ ਨੇ ਯੂਪੀ ਵਿੱਚ ਤਕਰੀਬਨ 4 ਹਜ਼ਾਰ ਸੁਰੱਖਿਆ ਬਲਾਂ ਦੀ ਤੈਨਾਤੀ ਕਰ ਦਿੱਤੀ ਹੈ। ਕੇਂਦਰੀ ਆਰਮਜ਼ ਪੁਲਿਸ ਫੋਰਸ ਦੇ ਇਹ ਜਵਾਨ 18 ਨਵੰਬਰ ਤੱਕ ਇੱਥੇ ਰਹਿਣਗੇ। ਉੱਥੇ ਹੀ ਪੂਰੇ ਰਾਜ ਵਿੱਚ ਧਾਰਾ 144 ਲਾਗੂ ਹੈ। ਧਾਰਮਿਕ ਸੰਸਥਾਵਾਂ ਤੇ ਲੀਡਰ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਬੀਜੇਪੀ ਨੇ ਵੀ ਆਪਣੇ ਵਰਕਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਵੀ 30-ਪੁਆਇੰਟ ਵਾਲਾ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ਹੁਕਮ ਵਿੱਚ ਕਈ ਤਰ੍ਹਾਂ ਦੀ ਰੋਕ ਲਾਈ ਗਈ ਹੈ। ਜਿਸ ਵਿੱਚ ਜਨਤਕ ਜਾਂ ਨਿੱਜੀ ਸਥਾਨ 'ਤੇ ਪ੍ਰੋਗਰਾਮ ਕਰਕੇ ਕੇ ਭਾਵਨਾਵਾਂ ਭੜਕਾਉਣ, ਹਥਿਆਰਾਂ ਦੀ ਵਰਤੋਂ 'ਤੇ ਪਾਬੰਦੀ, ਐਸਿਡ ਜਾਂ ਕਿਸੇ ਹੋਰ ਵਿਸਫੋਟਕ ਸ਼੍ਰੇਣੀ 'ਚ ਆਉਣ ਵਾਲੀ ਵਸਤੂ ਤੇ ਕੰਕਰ ਆਦਿ ਇਕੱਠੇ ਕਰਨ 'ਤੇ ਰੋਕ ਸ਼ਾਮਲ ਹਨ।

ਉੱਥੇ ਹੀ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇਹ ਸਪਸ਼ਟ ਹੈ ਕਿ ਇਸ ਕੇਸ ਦੀ ਸੁਣਵਾਈ ਕਰ ਰਹੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਉਸ ਤੋਂ ਪਹਿਲਾਂ ਆਪਣਾ ਫੈਸਲਾ ਸੁਣਾ ਦਏਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!