|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਅਕਸ਼ੈ ਕੁਮਾਰ ਦੇ ਨਾਲ ਬੀਪ੍ਰਾਕ ਦਾ ਨਵਾਂ ਗੀਤ 'ਫ਼ਿਲਹਾਲ' ਰਿਲੀਜ਼

ਚੰਡੀਗੜ੍ਹ (Vikram Sehajpal) : ਪੰਜਾਬੀ ਮਨੋਰੰਜਨ ਜਗਤ ਤਰੱਕੀ ਕਰ ਰਿਹਾ ਹੈ ਇਸ 'ਚ ਕੋਈ ਦੋ ਰਾਏ ਨਹੀਂ ਹੈ। ਕੁਝ ਸਮੇਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਇੱਕ ਪੰਜਾਬੀ ਗੀਤ 'ਚ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਭੈਣ ਨੂਪੁਰ ਸੈਨਨ ਨਜ਼ਰ ਆਉਣ ਵਾਲੇ ਹਨ। 9 ਨਵੰਬਰ ਨੂੰ ਉਹ ਗੀਤ ਰਿਲੀਜ਼ ਹੋ ਚੁੱਕਾ ਹੈ। ਮਸ਼ਹੂਰ ਲਿਖਾਰੀ ਜਾਨੀ ਵੱਲੋਂ ਲਿਖੇ ਗੀਤ 'ਫ਼ਿਲਹਾਲ' ਨੂੰ ਅਵਾਜ਼

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ (Vikram Sehajpal) : ਪੰਜਾਬੀ ਮਨੋਰੰਜਨ ਜਗਤ ਤਰੱਕੀ ਕਰ ਰਿਹਾ ਹੈ ਇਸ 'ਚ ਕੋਈ ਦੋ ਰਾਏ ਨਹੀਂ ਹੈ। ਕੁਝ ਸਮੇਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਇੱਕ ਪੰਜਾਬੀ ਗੀਤ 'ਚ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਭੈਣ ਨੂਪੁਰ ਸੈਨਨ ਨਜ਼ਰ ਆਉਣ ਵਾਲੇ ਹਨ। 9 ਨਵੰਬਰ ਨੂੰ ਉਹ ਗੀਤ ਰਿਲੀਜ਼ ਹੋ ਚੁੱਕਾ ਹੈ। ਮਸ਼ਹੂਰ ਲਿਖਾਰੀ ਜਾਨੀ ਵੱਲੋਂ ਲਿਖੇ ਗੀਤ 'ਫ਼ਿਲਹਾਲ' ਨੂੰ ਅਵਾਜ਼ ਬੀਪ੍ਰਾਕ ਨੇ ਦਿੱਤੀ ਹੈ। ਅਰਵਿੰਦ ਖਹਿਰਾ ਵੱਲੋਂ ਨਿਰਦੇਸ਼ਿਤ ਇਸ ਗੀਤ ਦੀ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਨੂਪੁਰ ਸੈਨਨ ਤੋਂ ਇਲਾਵਾ ਐਮੀ ਵਿਰਕ ਅਤੇ ਅਸ਼ਮੀਤਾ ਵੀ ਨਜ਼ਰ ਆ ਰਹੇ ਹਨ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਇਸ ਗੀਤ ਰਾਹੀਂ ਨੂਪੁਰ ਸੈਨਨ ਨੇ ਬਤੌਰ ਮਾਡਲ ਗਲੈਮਰ ਵਰਡਲ 'ਚ ਐਂਟਰੀ ਕੀਤੀ ਹੈ। ਇਸ ਗੀਤ ਦੀ ਵੀਡੀਓ 'ਚ ਇੱਕ ਅਧੂਰੀ ਪ੍ਰੇਮ ਕਹਾਣੀ ਵਿਖਾਈ ਗਈ ਹੈ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਅਕਸ਼ੈ ਕੁਮਾਰ ਨੇ ਕਿਸੇ ਪੰਜਾਬੀ ਪ੍ਰੋਜੈਕਟ 'ਚ ਕੰਮ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਉਹ ਗਿੱਪੀ ਗਰੇਵਾਲ ਨਾਲ ਫ਼ਿਲਮ ਭਾਜੀ ਇਨ ਪ੍ਰਾਬਲਮ 'ਚ ਕੰਮ ਕਰ ਚੁੱਕੇ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!