|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕੋਵਿਡ ਐਂਟੀਬੌਡੀ ਨਾਲ ਪੈਦਾ ਹੋਇਆ ਬੱਚਾ

ਅਮਰੀਕਾ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਐਂਟੀਬੌਡੀ ਦੇ ਨਾਲ ਦੁਨੀਆ ਦੀ ਪਹਿਲੀ ਬੱਚੀ ਨੇ ਅਮਰੀਕਾ ਵਿਚ ਜਨਮ ਲਿਆ ਹੈ। ਇਸ ਦੇ ਨਾਲ ਹੀ ਇਹ ਆਸ ਬਣੀ ਹੈ ਕਿ ਦੁਨੀਆ ਦੀ ਅਗਲੀ ਪੀੜ੍ਹੀ ਕੋਵਿਡ ਖ਼ਿਲਾਫ਼ ਐਂਟੀਬੌਡੀ ਲੈ ਕੇ ਹੀ ਪੈਦਾ ਹੋਵੇਗੀ। ਅਮਰੀਕਾ ਦੇ ਸਾਊਥ ਫਲੋਰੀਡਾ ਵਿਚ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਉਸ ਦੀ ਬੌਡੀ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਪਾਇਆ

NRI Post Desk · 2080 ਦਿਨ ਪਹਿਲਾਂ · ਅੱਪਡੇਟ 2080 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਵਿਡ ਐਂਟੀਬੌਡੀ ਨਾਲ ਪੈਦਾ ਹੋਇਆ ਬੱਚਾ
📷 NRI Post Desk

ਅਮਰੀਕਾ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਐਂਟੀਬੌਡੀ ਦੇ ਨਾਲ ਦੁਨੀਆ ਦੀ ਪਹਿਲੀ ਬੱਚੀ ਨੇ ਅਮਰੀਕਾ ਵਿਚ ਜਨਮ ਲਿਆ ਹੈ। ਇਸ ਦੇ ਨਾਲ ਹੀ ਇਹ ਆਸ ਬਣੀ ਹੈ ਕਿ ਦੁਨੀਆ ਦੀ ਅਗਲੀ ਪੀੜ੍ਹੀ ਕੋਵਿਡ ਖ਼ਿਲਾਫ਼ ਐਂਟੀਬੌਡੀ ਲੈ ਕੇ ਹੀ ਪੈਦਾ ਹੋਵੇਗੀ। ਅਮਰੀਕਾ ਦੇ ਸਾਊਥ ਫਲੋਰੀਡਾ ਵਿਚ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਉਸ ਦੀ ਬੌਡੀ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਪਾਇਆ ਗਿਆ ਹੈ। ਭਾਵੇਂਕਿ ਬੱਚੀ ਦੀ ਮਾਂ ਨੂੰ ਕੁਝ ਸਮਾਂ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਅਜਿਹੇ ਵਿਚ ਡਾਕਟਰ ਇਹ ਵੀ ਜਾਂਚ ਕਰ ਰਹੇ ਹਨ ਕੀ ਬੱਚੀ ਦੇ ਅੰਦਰ ਵੀ ਵੈਕਸੀਨ ਦੀ ਖੁਰਾਕ ਪਹੁੰਚੀ ਹੈ ਅਤੇ ਉਸ ਤੋਂ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ ਜਾਂ ਫਿਰ ਬੱਚੀ ਦੇ ਅੰਦਰ ਖੁਦ ਹੀ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਬੱਚੀ ਦੀ ਮਾਂ ਇਕ ਹੈਲਥ ਵਰਕਰ ਹੈ ਅਤੇ ਜਨਵਰੀ ਮਹੀਨੇ ਵਿਚ ਉਸ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਸ ਸਮੇਂ ਉਹ 36 ਮਹੀਨੇ ਦੀ ਗਰਭਵਤੀ ਸੀ। ਮਾਂ ਦਾ ਇਲਾਜ ਕਰਨ ਵਾਲੇ ਡਾਕਟਰ ਪੌਲ ਗਿਲਬਰਡ ਅਤੇ ਚਡ ਰੂਡਨਿਕ ਨੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ। ਨਵਜੰਮੀ ਬੱਚੀ ਨੂੰ ਲੈ ਕੇ ਵਿਗਿਆਨੀਆਂ ਨੇ ਕਿਹਾ ਹੈ ਕਿ ਬੱਚੀ ਕੋਰੋਨਾ ਵਾਇਰਸ ਐਂਟੀਬੌਡੀ ਨਾਲ ਪੈਦਾ ਹੋਈ ਹੈ।

ਐਂਟੀਬੌਡੀ ਨਾਲ ਬੱਚੀ ਦੇ ਜਨਮ ਲੈਣ ਦੇ ਬਾਅਦ ਡਾਕਟਰ ਕਾਫੀ ਉਤਸ਼ਾਹਿਤ ਹਨ। ਉਹ ਇਕ ਨਵੀਂ ਥਿਓਰੀ 'ਤੇ ਕੰਮ ਕਰ ਰਹੇ ਹਨ। ਵਿਗਿਆਨੀਆਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਗਰਭਵਤੀ ਔਰਤਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇ ਤਾਂ ਆਉਣ ਵਾਲੀ ਪੀੜ੍ਹੀ ਕੋਰੋਨਾ ਕਵਚ ਨਾਲ ਪੈਦਾ ਹੋਵੇਗੀ ਮਤਲਬ ਜਿਹੜਾ ਵੀ ਬੱਚਾ ਪੈਦਾ ਹੋਵੇਗਾ ਉਸ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਮੌਜੂਦ ਹੋਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!