|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੁਰਤਗਾਲ 'ਚ ਬਿਨ੍ਹਾਂ ਚਿਹਰੇ ਦੇ ਪੈਦਾ ਹੋਇਆ ਬੱਚਾ

ਲਿਸਬਨ (Vikram Sehajpal) : ਪੁਰਤਗਾਲ ਦੇ ਇੱਕ ਡਾਕਟਰ ਨੇ ਔਰਤ ਦੀ ਡਿਲੀਵਰੀ ਕੀਤੀ ਤੇ ਔਰਤ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਉਸਦੀ ਨੱਕ, ਅੱਖ, ਕੰਨ ਤੇ ਇੱਥੋਂ ਤੱਕ ਕਿ ਚਿਹਰਾ ਹੀ ਨਹੀਂ ਸੀ। ਇਸ ਬੱਚੇ ਦਾ ਜਨਮ 7 ਅਕਤੂਬਰ ਨੂੰ ਹੋਇਆ ਤੇ ਉਸਦਾ ਨਾਮ ਰਾਡਰਿਗੋ ( Rodrigo ) ਰੱਖਿਆ ਗਿਆ ਹੈ।ਬੱਚੇ ਦੇ ਮਾਤਾ- ਪਿਤਾ ਨੇ ਪੁਰਤਗਾਲ ਮੈਡੀਕਲ ਕਾਉਂਸਲਿੰਗ ਕੋਲ ਡਾਕਟਰ ਦੀ ਸ਼ਿਕਾਇਤ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਿਸਬਨ (Vikram Sehajpal) : ਪੁਰਤਗਾਲ ਦੇ ਇੱਕ ਡਾਕਟਰ ਨੇ ਔਰਤ ਦੀ ਡਿਲੀਵਰੀ ਕੀਤੀ ਤੇ ਔਰਤ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਉਸਦੀ ਨੱਕ, ਅੱਖ, ਕੰਨ ਤੇ ਇੱਥੋਂ ਤੱਕ ਕਿ ਚਿਹਰਾ ਹੀ ਨਹੀਂ ਸੀ। ਇਸ ਬੱਚੇ ਦਾ ਜਨਮ 7 ਅਕਤੂਬਰ ਨੂੰ ਹੋਇਆ ਤੇ ਉਸਦਾ ਨਾਮ ਰਾਡਰਿਗੋ ( Rodrigo ) ਰੱਖਿਆ ਗਿਆ ਹੈ।ਬੱਚੇ ਦੇ ਮਾਤਾ- ਪਿਤਾ ਨੇ ਪੁਰਤਗਾਲ ਮੈਡੀਕਲ ਕਾਉਂਸਲਿੰਗ ਕੋਲ ਡਾਕਟਰ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਡਾਕਟਰ ਨੂੰ ਛੇ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਉਹ ਅਗਲੇ ਛੇ ਮਹੀਨੇ ਪ੍ਰੈਕਟਿਸ ਨਹੀਂ ਕਰ ਸਕੇਗਾ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਡਾਕਟਰ ਦਾ ਨਾਮ ਡਾ. ਅਰਤੁਰ ਕਾਰਵਾਲਹੋ ( Dr . Artur Carvalho ) ਹੈ ਤੇ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਸ ਡਾਕਟਰ ਖਿਲਾਫ ਕੋਈ ਸ਼ਿਕਾਇਤ ਹੋਈ ਹੋਵੇ।

ਸੰਬੰਧਿਤ ਖ਼ਬਰਾਂ

ਇਸ ਤੋਂ ਪਹਿਲਾਂ ਵੀ ਇਸ ਜਣੇਪਾ ਮਾਹਰ ਡਾਕਟਰ ਦੇ ਖਿਲਾਫ ਚਾਰ ਹੋਰ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਉੱਥੇ ਹੀ ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਡਾ. ਅਰਤੁਰ ਨੇ ਪ੍ਰੈਗਨੇਂਸੀ ਦੌਰਾਨ ਤਿੰਨ ਅਲਟਰਾਸਾਉਂਡ ਕੀਤੀਆਂ ਪਰ ਬੱਚੇ ਨੂੰ ਸਿਹਤਮੰਦ ਦੱਸਿਆ। ਛੇਵੇਂ ਮਹੀਨੇ ਵਿੱਚ ਤੀਸਰੀ ਅਲਟਰਾਸਾਉਂਡ ਤੋਂ ਬਾਅਦ ਮਾਤਾ - ਪਿਤਾ ਨੂੰ ਬੱਚੇ ਦੇ ਚਿਹਰੇ ਦੇ ਕੁੱਝ ਹਿੱਸੇ ਦਿੱਤੇ, ਜਿਸ ਬਾਰੇ ਦੋਵਾਂ ਨੇ ਡਾਕਟਰ ਨਾਲ ਗੱਲ ਕੀਤੀ। ਜਿਸ 'ਤੇ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਂ ਦੇ ਪੇਟ ਵਿੱਚ ਮੌਜੂਦ ਗਲੂ ਦੀ ਵਜ੍ਹਾ ਕਾਰਨ ਕਦੇ - ਕਦੇ ਅਲਟਰਾਸਾਉਂਡ ਵਿੱਚ ਬੱਚੇ ਦੇ ਕੁੱਝ ਅੰਗ ਨਹੀਂ ਦਿਖਦੇ। ਡਾਕਟਰ ਦੇ ਇਸ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਬੱਚੇ ਦੀ ਮਾਂ ਨੇ ਕਿਸੇ ਹੋਰ ਕਲੀਨਿਕ ਤੋਂ ਅਲਟਰਾਸਾਉਂਡ ਕਰਵਾਈ। ਓਥੇ ਉਨ੍ਹਾਂ ਨੂੰ ਬੱਚੇ ਦੇ ਕੁਪੋਸ਼ਿਤ ਹੋਣ ਦੀ ਗੱਲ ਕਹੀ ਗਈ ਪਰ ਇਸ ਦੇ ਬਾਵਜੂਦ ਡਾ. ਅਰਤੁਰ ਕਾਰਵਾਲਹੋ ਨੇ ਤਾ ਦੋਵਾਂ ਨੂੰ ਕਿਹਾ ਕਿ ਸਭ ਠੀਕ ਹੈ ਤੁਸੀ ਚਿੰਤਾ ਨਾ ਕਰੋ ਫਿਲਹਾਲ ਬੱਚੇ ਹਸਪਤਾਲ ਵਿੱਚ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!