|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬਖਸ਼ੀਸ਼ ਸਿੰਘ ਦਾ ਨਾਂ ਅਮਰੀਕਾ ਦੀ ਮੋਸਟ ਵਾਂਟੇਡ ਸੂਚੀ ’ਚ ਸ਼ਾਮਲ, ਟਰੂਡੋ ਨਾਲ ਵਾਇਰਲ ਹੋਈ ਫੋਟੋ

ਵੈਨਕੂਵਰ (ਦੇਵ ਇੰਦਰਜੀਤ)- ਸਰੀ ਵਿਚਲੇ ਮਨੀ ਐਕਸਚੇਂਜ ਦੇ ਮਾਲਕ ਬਖਸ਼ੀਸ਼ ਸਿੰਘ ਸਿੱਧੂ ਦਾ ਨਾਂ ਅਮਰੀਕਾ ਦੀ ਮੋਸਟ ਵਾਂਟੇਡ ਦੋਸ਼ੀਆਂ ਦੀ ਸੂਚੀ ਵਿਚ ਆਇਆ ਹੈ। ਉਸ ’ਤੇ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਹ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਨਸ਼ਾ ਤਸਕਰਾਂ ਵਿਚ ਪੈਸੇ ਦਾ ਲੈਣ-ਦੇਣ ਅਤੇ ਹਵਾਲਾ ਕਾਰੋਬਾਰ ਕਰਦਾ ਰਿਹਾ। ਉਸ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਾਇਰ

NRI Post Desk · 2046 ਦਿਨ ਪਹਿਲਾਂ · ਅੱਪਡੇਟ 2046 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਖਸ਼ੀਸ਼ ਸਿੰਘ ਦਾ ਨਾਂ ਅਮਰੀਕਾ ਦੀ ਮੋਸਟ ਵਾਂਟੇਡ ਸੂਚੀ ’ਚ ਸ਼ਾਮਲ, ਟਰੂਡੋ ਨਾਲ ਵਾਇਰਲ ਹੋਈ ਫੋਟੋ
📷 NRI Post Desk

ਵੈਨਕੂਵਰ (ਦੇਵ ਇੰਦਰਜੀਤ)- ਸਰੀ ਵਿਚਲੇ ਮਨੀ ਐਕਸਚੇਂਜ ਦੇ ਮਾਲਕ ਬਖਸ਼ੀਸ਼ ਸਿੰਘ ਸਿੱਧੂ ਦਾ ਨਾਂ ਅਮਰੀਕਾ ਦੀ ਮੋਸਟ ਵਾਂਟੇਡ ਦੋਸ਼ੀਆਂ ਦੀ ਸੂਚੀ ਵਿਚ ਆਇਆ ਹੈ। ਉਸ ’ਤੇ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਹ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਨਸ਼ਾ ਤਸਕਰਾਂ ਵਿਚ ਪੈਸੇ ਦਾ ਲੈਣ-ਦੇਣ ਅਤੇ ਹਵਾਲਾ ਕਾਰੋਬਾਰ ਕਰਦਾ ਰਿਹਾ। ਉਸ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਾਇਰਲ ਹੋਈ ਫੋਟੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਸਰੀ ਵਿਚ ਬਸੰਤ ਫਾਰੈਕਸ ਦੇ ਨਾਮ ਹੇਠ ਲੋਕਾਂ ਦੀਆਂ ਰਕਮਾਂ ਭਾਰਤ ਭੇਜਣ ਜਾਂ ਮੰਗਵਾਉਣ ਦਾ ਧੰਦਾ ਕਰਦੇ ਬਖਸ਼ੀਸ਼ ਸਿੰਘ ਸਿੱਧੂ ਵਿਰੁੱਧ ਦੋਸ਼ ਹਨ ਕਿ ਕੁਝ ਸਾਲ ਪਹਿਲਾਂ ਉਸ ਨੇ ਉੱਤਰੀ ਅਮਰੀਕਾ ਵਿਚਲੇ ਨਸ਼ਾ ਤਸਕਰਾਂ ਵਿਚ ਪੈਸੇ ਦੇ ਲੈਣ-ਦੇਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਦੋ ਚੱਕਰਾਂ ਵਿਚ 11 ਲੱਖ ਡਾਲਰ ਲਾਸ ਵੇਗਾਸ ਪਹੁੰਚਾਏ। ਦੋਸ਼ ਪੱਤਰ ਵਿਚ ਦੱਸਿਆ ਗਿਆ ਕਿ ਅਮਰੀਕਨ ਭਾਈਵਾਲ ਨਾਲ ਉਸ ਦੀ ਗੱਲ ਕੋਡ ਭਾਸ਼ਾ ਵਿਚ ਹੁੰਦੀ ਸੀ ਤਾਂ ਕਿ ਕਿਸੇ ਹੋਰ ਨੂੰ ਸਮਝ ਨਾ ਲੱਗ ਸਕੇ।

ਸੰਪਰਕ ਕਰਨ ’ਤੇ ਸਿੱਧੂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਮੀਡੀਆ ਰਾਹੀਂ ਪਤਾ ਲੱਗਿਆ। ਉਸ ਨੇ ਇਸ ’ਤੇ ਹੋਰ ਟਿੱਪਣੀ ਕਰਨ ਤੋਂ ਨਾਂਹ ਕੀਤੀ। ਵੈਨਕੂਵਰ ਸੰਨ ਦੀ ਰਿਪੋਰਟ ਮੁਤਾਬਕ ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿਚ ਚੰਗਾ ਵਕੀਲ ਕਰਕੇ ਕੇਸ ਲੜਨਗੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!