|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ ਨੇ ਬੰਦ ਕੀਤੀ ਭਾਰਤ ਨਾਲ ਲੱਗਦੀ ਸਰਹੱਦ

ਢਾਕਾ (ਦੇਵ ਇੰਦਰਜੀਤ) : ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਦੇਸ਼ ਦੇ ਨਾਲ ਲਗਦੀ ਆਪਣੀ ਸੀਮਾਵਾਂ ਨੂੰ ਸੋਮਵਾਰ ਤੋਂ 2 ਹਫਤਿਆਂ ਦੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ ਅਬਦੁਲ ਮੋਮੀਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨੀ ਰਸਤੇ ਰਾਹੀਂ ਭਾਰਤ ਤੋਂ ਬੰਗਲਾਦੇਸ਼ ਆਉਣ ‘ਤੇ ਸੋਮਵਾਰ ਤੋਂ 14 ਦਿਨਾਂ ਦੀ

NRI Post Desk · 2040 ਦਿਨ ਪਹਿਲਾਂ · ਅੱਪਡੇਟ 2040 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਗਲਾਦੇਸ਼ ਨੇ ਬੰਦ ਕੀਤੀ ਭਾਰਤ ਨਾਲ ਲੱਗਦੀ ਸਰਹੱਦ
📷 NRI Post Desk

ਢਾਕਾ (ਦੇਵ ਇੰਦਰਜੀਤ) : ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਦੇਸ਼ ਦੇ ਨਾਲ ਲਗਦੀ ਆਪਣੀ ਸੀਮਾਵਾਂ ਨੂੰ ਸੋਮਵਾਰ ਤੋਂ 2 ਹਫਤਿਆਂ ਦੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ ਅਬਦੁਲ ਮੋਮੀਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨੀ ਰਸਤੇ ਰਾਹੀਂ ਭਾਰਤ ਤੋਂ ਬੰਗਲਾਦੇਸ਼ ਆਉਣ ‘ਤੇ ਸੋਮਵਾਰ ਤੋਂ 14 ਦਿਨਾਂ ਦੀ ਪਾਬੰਦੀ ਹੋਵੇਗੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਗਆਂਢੀ ਦੇਸ਼ ਦੇ ਲੋਕਾਂ ਦੀ ਆਵਾਜਈ ਲਈ 2 ਹਫਤਿਆਂ ਲਈ ਬੰਦ ਰਹੇਗਾ, ਪਰ ਮਾਲ ਨਾਲ ਭਰੇ ਵਾਹਨਾਂ ਨੂੰ ਚੱਲਣ ਦੀ ਆਗਿਆ ਹੈ।ਦੋਨਾਂ ਦੇਸ਼ਾਂ ਵਿੱਚ ਹਵਾਈ ਯਾਤਰਾ 14 ਅਪ੍ਰੈਲ ਤੋਂ ਮੁਲਤਵੀ ਕਰ ਦਿੱਤਾ ਹੈ।

ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮ ਖ਼ਾਨ ਕਮਲ ਨੇ ਇਹ ਵੀ ਕਿਹਾ, ‘ਉੱਚ ਅਧਿਕਾਰੀਆਂ ਨੇ ਦੋ ਹਫ਼ਤਿਆਂ ਲਈ ਸਰਹੱਦ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਭਾਰਤ ਨਾਲ ਜ਼ਮੀਨੀ ਰਸਤਾ 26 ਅਪ੍ਰੈਲ ਤੋਂ ਬੰਦ ਰਹੇਗਾ’।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!