|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ ਦੀ PM ਨੇ ਪਿਆਜ਼ ਖਾਣਾ ਕੀਤਾ ਬੰਦ

ਢਾਕਾ (Vikram Sehajpal) : ਵਿਸ਼ਵ ਅਰਥ­-ਸ਼ਾਸਤਰ ਫ਼ੋਰਮ ਦੌਰਾਨ ਬੋਲਦਿਆਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਕੱਲ੍ਹ ਪਿਆਜ਼ ਖਾਣਾ ਬੰਦ ਕਰ ਦਿੱਤਾ ਹੈ, ਕਿਉਂਕਿ ਭਾਰਤ ਨੇ ਪਿਆਜ਼ ਨੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਹਸੀਨਾ ਨੇ ਕਿਹਾ ਕਿ ਭਾਰਤ ਨੇ ਬਿਨਾਂ ਕੋਈ ਨੋਟਿਸ ਦਿੱਤੇ ਹੀ ਪਿਆਜ਼ ਦੇ ਨਿਰਯਾਤ ਉੱਤੇ ਪਾਬੰਦੀ ਲਾ ਦਿੱਤੀ ਹੈ।

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਢਾਕਾ (Vikram Sehajpal) : ਵਿਸ਼ਵ ਅਰਥ­-ਸ਼ਾਸਤਰ ਫ਼ੋਰਮ ਦੌਰਾਨ ਬੋਲਦਿਆਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਕੱਲ੍ਹ ਪਿਆਜ਼ ਖਾਣਾ ਬੰਦ ਕਰ ਦਿੱਤਾ ਹੈ, ਕਿਉਂਕਿ ਭਾਰਤ ਨੇ ਪਿਆਜ਼ ਨੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਹਸੀਨਾ ਨੇ ਕਿਹਾ ਕਿ ਭਾਰਤ ਨੇ ਬਿਨਾਂ ਕੋਈ ਨੋਟਿਸ ਦਿੱਤੇ ਹੀ ਪਿਆਜ਼ ਦੇ ਨਿਰਯਾਤ ਉੱਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਨੇ ਤੰਜ਼ ਕਸਦਿਆਂ ਕਿਹਾ ਕਿ ਪਿਆਜ਼ ਦੀ ਘਾਟ ਨੂੰ ਲੈ ਕੇ ਕਾਫ਼ੀ ਮੁਸ਼ਕਲ ਹੈ, ਜਦੋਂ ਮੈਨੂੰ ਪਤਾ ਲੱਗਿਆ ਤਾਂ ਕਿ ਤੁਸੀਂ ਪਿਆਜ਼ ਬੰਦ ਕਰ ਦਿੱਤਾ ਹੈ ਤਾਂ ਮੈਂ ਆਪਣੇ ਕੁੱਕ ਨੂੰ ਖਾਣੇ ਵਿੱਚ ਪਿਆਜ਼ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ, ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਪਿਆਜ਼ ਬੰਦ ਕਰ ਦਿੱਤਾ ਹੈ। ਜੇ ਪਹਿਲਾਂ ਨੋਟਿਸ ਦਿੱਤਾ ਹੁੰਦਾ ਤਾਂ ਵਧੀਆ ਹੋਣਾ ਸੀ।

ਸੰਬੰਧਿਤ ਖ਼ਬਰਾਂ

ਵਿਸ਼ਵ ਅਰਥ-ਸ਼ਾਸਤਰ ਫ਼ੋਰਮ ਵਿਖੇ ਸੰਬੋਧਨ ਕਰਦਿਆਂ ਸ਼ੇਖ਼ ਹਸੀਨਾ ਨੇ ਕਿਹਾ ਕਿ ਅਸੀਂ (ਭਾਰਤ ਅਤੇ ਬੰਗਲਾਦੇਸ਼) ਸਹਿਮਤ ਹਨ ਕਿ ਆਉਣ ਵਾਲੇ ਸਾਲਾਂ ਵਿੱਚ, ਅਸੀਂ ਆਪਣੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵਾਂਗੇ। ਮੈਂ ਗੱਲਬਾਤ ਲਈ ਇਸ ਮੌਕੇ ਲਈ ਭਾਰਤੀ ਸਰਕਾਰ ਦਾ ਧੰਨਵਾਦ ਕਰਦੀ ਹਾਂ।ਤੁਹਾਨੂੰ ਦੱਸ ਦਈਏ ਕਿ 29 ਸਤੰਬਰ ਨੂੰ ਭਾਰਤ ਨੇ ਬੰਗਲਾਦੇਸ਼ ਵਿੱਚ ਪਿਆਜ਼ ਦੇ ਨਿਰਯਾਤ ਨੂੰ ਬੰਦ ਕਰ ਦਿੱਤਾ ਸੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ 4 ਦਿਨਾਂ ਭਾਰਤ ਯਾਤਰਾ ਉੱਤੇ ਹਨ।

ਉਹ 3 ਅਕਤੂਬਰ ਨੂੰ ਭਾਰਤ ਆਈ ਸੀ। 3 ਅਤੇ 4 ਅਕਤੂਬਰ ਨੂੰ ਹੋਣ ਵਾਲੇ ਵਿਸ਼ਵ ਅਰਥ-ਸ਼ਾਸਤਰ ਫ਼ੋਰਮ ਵਿੱਚ ਮਹਿਮਾਨ ਦੇ ਤੌਰ ਉੱਤੇ ਹਿੱਸਾ ਲੈਣ ਉਹ ਭਾਰਤ ਆਈ ਹੈ।ਵੀਰਵਾਰ ਨੂੰ ਸ਼ੇਖ਼ ਹਸੀਨਾ ਨੇ ਭਾਰਤੀ ਨਿਵੇਸ਼ਕਾਂ ਨੂੰ ਬੰਗਲਾਦੇਸ਼ ਵਿੱਚ ਆਪਣੇ ਨਿਵੇਸ਼ ਨੂੰ ਵਧਾਉਣ ਲਈ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣਾ ਜਾਣਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਆਰਥਿਕ ਫ਼ੋਰਮ ਮੰਚ ਉੱਤੇ ਬੋਲਦਿਆਂ ਕਿਹਾ ਕਿ ਇਹ ਵਿਸ਼ਵੀ ਨਿਵੇਸ਼ਕਾਂ, ਖ਼ਾਸ ਕਰ ਭਾਰਤੀ ਵਪਾਰੀਆਂ ਲਈ ਸਿੱਖਿਆ, ਇੰਜੀਨੀਅਰਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਬੰਗਲਾਦੇਸ਼ ਵਿੱਚ ਨਿਵੇਸ਼ ਕਰਨ ਦਾ ਸਮਾਂ ਹੈ। 5 ਅਕਤੂਬਰ ਨੂੰ ਉਹ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇਈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੋ-ਪੱਖੀ ਗੱਲਬਾਤ ਕਰੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!