|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਠਿੰਡਾ : ਪ੍ਰਿੰਸੀਪਲ ਨੇ ਜ਼ਬਰੀ ਕਟਵਾ ਦਿੱਤੇ ਬੱਚਿਆਂ ਦੇ ਵਾਲ, ਮਾਪਿਆਂ 'ਚ ਰੋਸ

ਬਠਿੰਡਾ (ਜਸਕਮਲ) : ਰਾਮਪੁਰਾ ਦੇ ਪਿੰਡ ਜਲਾਲ ਦੇ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਜ਼ਬਰੀ ਵਾਲ ਕਟਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸਿਆਂ ਬੱਚਿਆ ਦੇ ਵਾਲ ਕੱਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ।

NRI Post Desk · 1824 ਦਿਨ ਪਹਿਲਾਂ · ਅੱਪਡੇਟ 1824 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਠਿੰਡਾ : ਪ੍ਰਿੰਸੀਪਲ ਨੇ ਜ਼ਬਰੀ ਕਟਵਾ ਦਿੱਤੇ ਬੱਚਿਆਂ ਦੇ ਵਾਲ, ਮਾਪਿਆਂ 'ਚ ਰੋਸ
📷 NRI Post Desk

ਬਠਿੰਡਾ (ਜਸਕਮਲ) : ਰਾਮਪੁਰਾ ਦੇ ਪਿੰਡ ਜਲਾਲ ਦੇ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਜ਼ਬਰੀ ਵਾਲ ਕਟਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸਿਆਂ ਬੱਚਿਆ ਦੇ ਵਾਲ ਕੱਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ।

ਸੰਬੰਧਿਤ ਖ਼ਬਰਾਂ

ਬੱਚਿਆਂ ਨੇ ਕਿਹਾ ਕਿ ਪਹਿਲਾਂ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਜਮਾਤ ਤੋਂ ਬਾਹਰ ਸੱਦਿਆਂ ਤੇ ਬਾਅਦ 'ਚ ਵਾਲ ਕੱਟ ਦਿੱਤੇ। ਉਨ੍ਹਾਂ ਦੱਸਿਆ ਕਿ ਲਗਪਗ 60 ਵਿਦਿਆਰਥੀਆਂ ਦੇ ਵਾਲ ਕੱਟੇ ਗਏ ਹਨ। ਹਾਲਾਂਕਿ ਪ੍ਰਿੰਸੀਪਲ ਦਾ ਇਸ ਸਬੰਧੀ ਆਪਣਾ ਤਰਕ ਹੈ, ਜਦਕਿ ਵਾਲ ਕੱਟਣ ਵਾਲੇ ਨਾਈ ਦਾ ਕਹਿਣਾ ਹੈ ਕਿ ਉਸ ਨੇ ਪ੍ਰਿੰਸੀਪਲ ਦੇ ਹੁਕਮ 'ਤੇ ਵਾਲ ਕੱਟੇ ਹਨ, ਜਿਸ 'ਚ ਉਸਦਾ ਕੋਈ ਗੁਨਾਹ ਨਹੀਂ।

ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਕਈ ਵਾਰ ਬੱਚਿਆਂ ਨੂੰ ਕਹਿ ਚੁੱਕੀ ਸੀ ਕਿ ਵਾਲ ਕਟਵਾਓ ਪਰ ਬੱਚੇ ਨਹੀਂ ਮੰਨੇ ਤੇ ਅਖੀਰ ਉਸ ਨੂੰ ਇਹ ਕਦਮ ਚੁੱਕਣਾ ਪਿਆ। ਉਸ ਦਾ ਕਹਿਣਾ ਸੀ ਕਿ ਬੱਚੇ ਵੱਖ-ਵੱਖ ਡਿਜ਼ਾਈਨਾਂ ਦੇ ਵਾਲ ਕੰਘੀ ਕਰ ਕੇ ਆਉਂਦੇ ਸਨ। ਇਸ ਲਈ ਉਸਦੇ ਇਸ ਫੈਸਲੇ ਦਾ ਵਿਰੋਧ ਕਰਨਾ ਠੀਕ ਨਹੀਂ, ਕਿਉਂਕਿ ਉਸ ਨੇ ਸਿਰਫ਼ ਅਨੁਸ਼ਾਸਨ ਬਣਾਈ ਰੱਖਣ ਲਈ ਇਹ ਕੀਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!