|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਘਰੇਲੂ ਮੈਚਾਂ ਲਈ ਬਾਇਓ-ਬਬਲ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਤੋਂ ਕੋਵਿਡ-19 ਵਾਇਰਸ ਦੁਨੀਆ 'ਚ ਫੈਲਿਆ ਉਦੋਂ ਤੋਂ ਪੇਸ਼ੇਵਰ ਕ੍ਰਿਕਟਰਾਂ ਨੂੰ ਟੂਰਨਾਮੈਂਟ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਖ਼ੁਦ ਨੂੰ ਇਕ ਖ਼ਾਸ ਖੇਤਰ 'ਚ ਸੀਮਿਤ ਰੱਖਣਾ ਪੈਂਦਾ ਹੈ। ਇਸ 'ਚ ਟੀਮ ਦੇ ਬਾਇਓ-ਬਬਲ 'ਚ ਪ੍ਰਵੇਸ਼ ਕਰਨ ਤੋਂ

NRI Post Desk · 1695 ਦਿਨ ਪਹਿਲਾਂ · ਅੱਪਡੇਟ 1695 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ
📷 NRI Post Desk

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਘਰੇਲੂ ਮੈਚਾਂ ਲਈ ਬਾਇਓ-ਬਬਲ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਤੋਂ ਕੋਵਿਡ-19 ਵਾਇਰਸ ਦੁਨੀਆ 'ਚ ਫੈਲਿਆ ਉਦੋਂ ਤੋਂ ਪੇਸ਼ੇਵਰ ਕ੍ਰਿਕਟਰਾਂ ਨੂੰ ਟੂਰਨਾਮੈਂਟ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਖ਼ੁਦ ਨੂੰ ਇਕ ਖ਼ਾਸ ਖੇਤਰ 'ਚ ਸੀਮਿਤ ਰੱਖਣਾ ਪੈਂਦਾ ਹੈ। ਇਸ 'ਚ ਟੀਮ ਦੇ ਬਾਇਓ-ਬਬਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕਾਂਤਵਾਸ ਦੇ ਪੀਰੀਅਡ ਤੋਂ ਗੁਜ਼ਰਨਾ ਵੀ ਸ਼ਾਮਲ ਹੈ।

ਸੰਬੰਧਿਤ ਖ਼ਬਰਾਂ

ਕਈ ਖਿਡਾਰੀਆਂ ਨੇ ਇਸ ਕਾਰਨ ਥਕਾਨ ਦੀ ਸ਼ਿਕਾਇਤ ਕੀਤੀ ਹੈ। BCCI ਨੇ ਇਸ ਮਹੀਨੇ ਦੋ ਘਰੇਲੂ ਮੈਚਾਂ ਦੇ ਨਾਲ ਇਕ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ ਹੈ। ਅੰਡਰ-19 ਕੂਚ ਬਿਹਾਰ ਟਰਾਫੀ ਨਾਕਆਊਟ ਤੇ ਸੀਨੀਅਰ ਮਹਿਲਾ ਟੀ-20 ਟਰਾਫੀ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਟੀਮਾਂ ਨੂੰ ਸੂਚਨਾ ਦਿੱਤੀ ਗਈ ਹੈ ਕਿ ਪ੍ਰਤੀਯੋਗਿਤਾ ਲਈ ਮੇਜ਼ਬਾਨ ਸ਼ਹਿਰਾਂ 'ਚ ਆਉਣ 'ਤੇ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਗੁਜ਼ਰਨਾ ਨਹੀਂ ਪਵੇਗਾ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!