|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗਰਭਵਤੀ ਔਰਤ ਦੀ ਪਤੀ ਵੱਲੋਂ ਕੁੱਟਮਾਰ, ਮਾਮਲਾ ਦਰਜ

ਬੁਢਲਾਡਾ (ਕਰਨ): ਸਥਾਨਕ ਸਿਟੀ ਪੁਲਿਸ ਵੱਲੋਂ ਗਰਭਵਤੀ ਮਹਿਲਾ ਦੀ ਦਾਜ ਦਹੇਜ਼ ਲਈ ਕੁੱਟਮਾਰ ਕਰਕੇ ਘਰੋਂ ਕੱਢਣ ਅਤੇ ਵਟਸਅੱਪ ਤੇ ਗਲਤ ਸ਼ਬਦਾਵਲੀ ਭੇਜਣ ਵਾਲੇ ਪਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਵਨੀਤ ਕੋਰ(ਕਾਲਪਨਿਕ ਨਾਮ) ਨੇ ਡੀ ਐਸ ਪੀ ਬੁਢਲਾਡਾ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਸਦਾ ਪਤੀ ਗੁਰਜੀਤ ਸਿੰਘ ਜ਼ੋ ਲੰਬੇ ਸਮੇਂ ਤੋ

NRI Post Desk · 2021 ਦਿਨ ਪਹਿਲਾਂ · ਅੱਪਡੇਟ 2021 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਰਭਵਤੀ ਔਰਤ ਦੀ ਪਤੀ ਵੱਲੋਂ ਕੁੱਟਮਾਰ, ਮਾਮਲਾ ਦਰਜ
📷 NRI Post Desk

ਬੁਢਲਾਡਾ (ਕਰਨ): ਸਥਾਨਕ ਸਿਟੀ ਪੁਲਿਸ ਵੱਲੋਂ ਗਰਭਵਤੀ ਮਹਿਲਾ ਦੀ ਦਾਜ ਦਹੇਜ਼ ਲਈ ਕੁੱਟਮਾਰ ਕਰਕੇ ਘਰੋਂ ਕੱਢਣ ਅਤੇ ਵਟਸਅੱਪ ਤੇ ਗਲਤ ਸ਼ਬਦਾਵਲੀ ਭੇਜਣ ਵਾਲੇ ਪਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਵਨੀਤ ਕੋਰ(ਕਾਲਪਨਿਕ ਨਾਮ) ਨੇ ਡੀ ਐਸ ਪੀ ਬੁਢਲਾਡਾ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਸਦਾ ਪਤੀ ਗੁਰਜੀਤ ਸਿੰਘ ਜ਼ੋ ਲੰਬੇ ਸਮੇਂ ਤੋਂ ਦਾਜ ਦਹੇਜ਼ ਘੱਟ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਸਦੇ ਪਰਿਵਾਰ ਦੇ ਤਾਹਨੇ ਮਿਹਨਿਆ ਤੋਂ ਉਹ ਮਾਨਸਿਕ ਤੋਰ ਤੇ ਪ੍ਰੇਸ਼ਾਨ ਹੋ ਚੁੱਕੀ ਹੈ। ਉਸਦੇ ਪਤੀ ਨੇ ਹੁਣ ਗਰਭ ਅਵਸਥਾ ਵਿੱਚ ਹੋਣ ਕਾਰਨ ਜਿੱਥੇ ਉਸਦੀ ਕੁੱਟਮਾਰ ਕੀਤੀ ਊੱਥੇ ਦਾਜ ਦਹੇਜ਼ ਘੱਟ ਲਿਆਉਣ ਕਾਰਨ ਉਸਨੂੰ ਘਰੋ ਕੱਢ ਦਿੱਤਾ। ਡੀ ਐਸ ਪੀ ਨੇ ਆਪਣੀ ਪੜਤਾਲ ਦੌਰਾਨ ਪਤੀ ਗੁਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਸਿਟੀ ਪੁਲਿਸ ਨੂੰ ਸਿਫਾਰਸ ਕੀਤੀ ਹੈ ਜਿੱਥੇ ਪੁਲਿਸ ਨੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!