ਬਹਿਬਲ ਕਲਾਂ , 20 ਜਨਵਰੀ ( NRI MEDIA )
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਸਮੂਹ ਸਿੱਖ ਸੰਗਤਾਂ ਵਿੱਚ ਵੱਡਾ ਰੋਸ ਪੈਦਾ ਹੋਣ ਉਪਰੰਤ ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ਸਮੇਤ ਪੂਰੇ ਪੰਜਾਬ ਚ ਇਨਸਾਫ ਲਈ ਧਰਨੇ, ਮੁਜਹਾਰੇ ਅਤੇ ਸੜਕਾਂ ਜਾਮ ਕੀਤੀਆਂ ਗਈਆਂ ਸਨ ਅਤੇ ਸੁਰਖੀਆਂ ਬਣਿਆ ਸੀ ਬਹਿਬਲ ਕਲਾਂ ਦੇ ਕੋਲ ਮੁੱਖ ਮਾਰਗ ਤੇ ਲੱਗਿਆ ਜਾਮ ਕਿਉਂਕਿ ਬਹਿਬਲ ਕਲਾਂ ਦੇ ਧਰਨਾ ਕਾਰੀਆਂ ਨੂੰ ਖਦੇੜਨ ਲਈ ਕਤਿਥ ਪੰਜਾਬ ਪੁਲਿਸ ਵਲੋਂ ਚਲਾਈ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਵਕਤ ਧਰਨੇ ਵਿੱਚ ਮੁੱਖ ਤੌਰ ਤੇ ਪਿੰਡ ਬਹਿਬਲ ਕਲਾਂ ਦਾ ਸਾਬਕਾ ਸਰਪੰਚ ਸੁਰਜੀਤ ਸਿੰਘ ਵੀ ਸ਼ਾਮਲ ਸੀ ਜਿਸਨੇ ਬਹਿਬਲ ਵਿਖੇ ਹੋਈ ਸਾਰੀ ਘਟਨਾ ਪ੍ਰਤੀ ਜਾਂਚ ਕਰਨ ਲਈ ਬਣੇ ਕਮਿਸ਼ਨ ਕੋਲ ਆਪਣੇ ਬਿਆਨ ਵੀ ਦਰਜ ਕਰਾਏ ਸਨ।
ਸੰਬੰਧਿਤ ਖ਼ਬਰਾਂ
ਇਸ ਗਵਾਹ ਨੂੰ ਸਿਕਉਰਟੀ ਵੀ ਮਿਲੀ ਸੀ ਹੋਈ ਸੀ,ਓਧਰ ਸਾਬਕਾ ਸਰਪੰਚ ਦੀ ਮੌਤ ਦੇ ਬਾਅਦ ਜਦੋਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਸਰਪੰਚ ਦੀ ਧਰਮ ਪਤਨੀ ਨੇ ਉਨ੍ਹਾਂ ਮੌਤ ਦਾ ਕਾਰਨ ਸਿਆਸੀ ਦਬਾਅ ਦੱਸਿਆ ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਸ ਉਪਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸਦੀ ਜਾਣ ਨੂੰ ਵੀ ਖਤਰਾ ਹੈ ਪਰ ਉਨ੍ਹਾਂ ਦੀ ਪੁਲਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਉਨ੍ਹਾਂ ਦੇ ਮੁਖੀ ਦੀ ਮੌਤ ਸਿਆਸੀ ਦਬਾਅ ਕਰਨ ਹੋਈ ਹੈ ਉਹ ਇਨਸਾਫ ਦੀ ਮੰਗ ਕਰਦੇ ਹਨ।
ਇਸ ਮੌਕੇ ਗਲਬਾਤ ਕਰਦਿਆਂ ਮਿਰਤਕ ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਮੈਂ ਖੁਦ ਹੀ ਆਪਣੀ ਜਾਨ ਨੂੰ ਸਿਆਪਾ ਪਾ ਲਿਆ। ਉਹਨਾਂ ਕਿਹਾ ਕਿ ਸੁਰਜੀਤ ਸਿੰਘ ਦੀ ਮੌਤ ਸਿਆਸੀ ਦਬਾਅ ਦੇ ਚਲਦੇ ਹੋਈ ਹੈ ਜਿਸ ਕਾਰਨ ਉਸ ਦੇ ਪਤੀ ਨੂੰ ਜਲੀਲ ਕੀਤਾ ਜਾਂਦਾ ਸੀ ਅਤੇ ਕੋਈ ਸੁਣਵਾਈ ਵੀ ਨਹੀਂ ਹੁੰਦੀ ਸੀ।ਪਿੰਨ ਦੇ ਹੀ ਇਕ ਕਾਂਗਰਸੀ ਆਗੂ ਤੇ ਉਸ ਨੇ ਤੰਗਪ੍ਰੇਸ਼ਨ ਕਰਨ ਅਤੇ ਕਈ ਵਾਰ ਉਹਨਾਂ ਦੇ ਘਰ ਵੱਲ 20-20 ਫਾਇਰ ਕਰਨ ਦੇ ਵੀ ਇਲਾਜਮ ਲਗਾਏ।ਇਸ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਗਵਾਹੀ ਦੇਣ ਤੇ ਮਿਰਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਤੋਂ ਧੱਕੇ ਨਾਲ ਬਿਆਨ ਲੈ ਲਏ ਅਤੇ ਉਸ ਦੇ ਪਤੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ।
ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਵੀ ਜਥੇਬੰਦੀ ਨੇ ਕੋਈ ਸਾਰ ਨਹੀਂ ਲਈ ।ਉਹਨਾਂ ਆਪਣੇ ਪਤੀ ਦੀ ਮੌਤ ਲਈ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਸਿਆਸੀ ਦਬਾਅ ਦੇ ਚਲਦੇ ਹੀ ਬਿਜਲੀ ਵਾਲਿਆਂ ਨੇ ਉਹਨਾਂ ਨੂੰ ਬਿਨਾਂ ਵਜ੍ਹਾ 50 ਹਜਾਰ ਰੁਪਏ ਦਾ ਜੁਰਮਾਨਾ ਪਾਇਆ।






