|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਹੁੰ ਚੁੱਕ ਸਮਾਗਮ ’ਚ ਬੱਸਾਂ ਭੇਜਣ ਨਾਲ 45 ਲੱਖ ਤੋਂ ਵੱਧ ਦਾ ਲਾਭ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਤੌਰ ’ਤੇ ਜਦੋਂ ਵੀ ਸਰਕਾਰੀ ਸਮਾਰੋਹ ਹੁੰਦਾ ਹੈ ਤਾਂ ਬੱਸਾਂ ਨੂੰ ਵਗਾਰ ’ਤੇ ਭੇਜਿਆ ਜਾਂਦਾ ਹੈ। ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਉਹ ਬੱਸਾਂ ਦਾ ਮੁਕੰਮਲ ਪ੍ਰਬੰਧ ਕਰ ਸਕਣ। ਅਧਿਕਾਰੀ ਆਪਣੇ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕਰਦੇ ਹਨ। ਇਸ ਵਾਰ ਵੀ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਨੂੰ ਭੇਜਿਆ ਗਿਆ ਪਰ ਉਸ ਲਈ

NRI Post Desk · 1715 ਦਿਨ ਪਹਿਲਾਂ · ਅੱਪਡੇਟ 1715 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਹੁੰ ਚੁੱਕ ਸਮਾਗਮ ’ਚ ਬੱਸਾਂ ਭੇਜਣ ਨਾਲ 45 ਲੱਖ ਤੋਂ ਵੱਧ ਦਾ ਲਾਭ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਤੌਰ ’ਤੇ ਜਦੋਂ ਵੀ ਸਰਕਾਰੀ ਸਮਾਰੋਹ ਹੁੰਦਾ ਹੈ ਤਾਂ ਬੱਸਾਂ ਨੂੰ ਵਗਾਰ ’ਤੇ ਭੇਜਿਆ ਜਾਂਦਾ ਹੈ। ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਉਹ ਬੱਸਾਂ ਦਾ ਮੁਕੰਮਲ ਪ੍ਰਬੰਧ ਕਰ ਸਕਣ। ਅਧਿਕਾਰੀ ਆਪਣੇ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕਰਦੇ ਹਨ। ਇਸ ਵਾਰ ਵੀ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਨੂੰ ਭੇਜਿਆ ਗਿਆ ਪਰ ਉਸ ਲਈ ਵਗਾਰ ਨਹੀਂ ਪਾਈ ਗਈ, ਜੋ ਬਦਲਾਅ ਵੱਲ ਇਸ਼ਾਰਾ ਕਰਦਾ ਹੈ।

ਸੰਬੰਧਿਤ ਖ਼ਬਰਾਂ

ਅਧਿਕਾਰੀ ਦੱਸਦੇ ਹਨ ਕਿ ਇਸ ਵਾਰ ਬੱਸਾਂ ਭੇਜਣ ਨਾਲ ਪੰਜਾਬ ਦੇ ਸਾਰੇ ਡਿਪੂਆਂ ਨੂੰ ਲਾਭ ਮਿਲਿਆ ਹੈ। ਮੌਜੂਦਾ ਸਮੇਂ ਵਿਚ ਆਲਮ ਇਹ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੋਲ ਡੀਜ਼ਲ ਪੁਆਉਣ ਲਈ ਫੰਡ ਦੀ ਬੇਹੱਦ ਕਮੀ ਚੱਲ ਰਹੀ ਹੈ। ਪਿਛਲੇ ਹਫ਼ਤੇ ਠੇਕਾ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਮਹਿਕਮੇ ਨੂੰ ਐੱਫ਼. ਡੀ. ਦੇ ਰੂਪ ਵਿਚ ਰੱਖੇ ਗਏ ਫੰਡਾਂ ਦੀ ਵਰਤੋਂ ਕਰਨੀ ਪਈ।

ਅਜਿਹੇ ਹਾਲਾਤ ਵਿਚ ਮਹਿਕਮੇ ਨੂੰ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਭੇਜਣੀਆਂ ਬੇਹੱਦ ਲਾਭਦਾਇਕ ਰਹੀਆਂ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਚ ਆਯੋਜਿਤ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਡਿਪੂਆਂ ਨੇ 1000 ਤੋਂ ਜ਼ਿਆਦਾ ਬੱਸਾਂ ਭੇਜੀਆਂ, ਜਿਸ ਨਾਲ ਮਹਿਕਮੇ ਨੂੰ 45 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਹੋਈ, ਜੋਕਿ ਸ਼ੁੱਧ ਲਾਭ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!