|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜ਼ਮੀਨੀ ਵਿਵਾਦ ਕਾਰਨ ਭਾਬੀ ਦਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਇਕ ਘਰ ਦੀ ਵੰਡ ਨੂੰ ਲੈ ਦੋ ਭਰਾਵਾਂ ਦਾ ਕਲੇਸ਼ ਇੰਨਾ ਵੱਧ ਗਿਆ ਕਿ ਸਕੇ ਭਰਾ ਨੇ ਆਪਣੀ ਭਰਜਾਈ ਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਅਮਨਦੀਪ ਕੌਰ ਜਿਸਦੀ ਉਮਰ 30 ਸਾਲ ਹੈ, ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਾਗਲੇ ਪਿੰਡ ਨਾਗ ਕਲਾਂ ਗਿਆ ਹੋਇਆ ਸੀ ਜਦੋਂਕਿ ਘਰ ਵਿਚ ਉਸਦੀ ਪਤਨੀ ਤੇ

NRI Post Desk · 1732 ਦਿਨ ਪਹਿਲਾਂ · ਅੱਪਡੇਟ 1732 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜ਼ਮੀਨੀ ਵਿਵਾਦ ਕਾਰਨ ਭਾਬੀ ਦਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਇਕ ਘਰ ਦੀ ਵੰਡ ਨੂੰ ਲੈ ਦੋ ਭਰਾਵਾਂ ਦਾ ਕਲੇਸ਼ ਇੰਨਾ ਵੱਧ ਗਿਆ ਕਿ ਸਕੇ ਭਰਾ ਨੇ ਆਪਣੀ ਭਰਜਾਈ ਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਅਮਨਦੀਪ ਕੌਰ ਜਿਸਦੀ ਉਮਰ 30 ਸਾਲ ਹੈ, ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਾਗਲੇ ਪਿੰਡ ਨਾਗ ਕਲਾਂ ਗਿਆ ਹੋਇਆ ਸੀ ਜਦੋਂਕਿ ਘਰ ਵਿਚ ਉਸਦੀ ਪਤਨੀ ਤੇ ਉਸਦਾ ਲੜਕਾ ਮੌਜੂਦ ਸਨ। ਦੂਸਰੇ ਕਮਰੇ 'ਚ ਉਸ ਦਾ ਵੱਡਾ ਭਰਾ ਕੁਲਦੀਪ ਸਿੰਘ ਵੀ ਘਰ 'ਚ ਹੀ ਸੀ।

ਸੰਬੰਧਿਤ ਖ਼ਬਰਾਂ

ਮਨਜੀਤ ਸਿੰਘ ਨੇ ਦਸਿਆ ਕਿ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਵੇਖਿਆ ਕਿ ਉਸਦੀ ਪਤਨੀ ਅਮਨਦੀਪ ਕੌਰ ਆਪਣੇ ਕਮਰੇ 'ਚ ਖ਼ੂਨ ਨਾਲ ਲੱਥਪਥ ਪਈ ਸੀ।ਜਲਦੀ ਵਿਚ ਉਹ ਆਪਣੀ ਪਤਨੀ ਨੂੰ ਮਜੀਠਾ ਹਸਪਤਾਲ ਲੈ ਕੇ ਗਿਆ ਪਰ ਉਹ ਪਹਿਲਾਂ ਹੀ ਮਰ ਚੁੱਕੀ ਸੀ। ਮੌਕੇ ਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!