|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੰਸਦ 'ਚ ਭਗਵੰਤ ਮਾਨ ਨੇ ਚੁੱਕਿਆ ਫ਼ਤਿਹਵੀਰ ਦਾ ਮਾਮਲਾ, PM ਮੋਦੀ 'ਤੇ ਵੀ ਕੱਸਿਆ ਤੰਜ

ਨਵੀ ਦਿੱਲੀ (ਵਿਕਰਮ ਸਹਿਜਪਾਲ) : ਭਗਵੰਤ ਮਾਨ ਦੂਸਰੀ ਵਾਰ ਸੰਗਰੂਰ ਤੋਂ ਸੰਸਦ ਦੇ ਮੈਂਬਰ ਚੁਣੇ ਗਏ ਹਨ। ਮੰਗਲਵਾਰ ਨੂੰ ਸੰਸਦ ਵਿੱਚ ਉਨ੍ਹਾਂ ਸੰਬੋਧਨ ਵੀ ਪੰਜਾਬੀ ਭਾਸ਼ਾ 'ਚ ਕੀਤਾ। ਇਸ ਦੌਰਾਨ ਉਨ੍ਹਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦੇ ਬੱਚੇ ਫ਼ਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਹੋਈ ਮੌਤ ਦਾ ਮਾਮਲਾ ਵੀ ਚੁੱਕਿਆ। ਇਨਾਂ ਹੀ ਨਹੀਂ, ਮਾਨ ਨੇ ਪੀਐੱਮ ਮੋਦੀ ਦੇ 1

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀ ਦਿੱਲੀ (ਵਿਕਰਮ ਸਹਿਜਪਾਲ) : ਭਗਵੰਤ ਮਾਨ ਦੂਸਰੀ ਵਾਰ ਸੰਗਰੂਰ ਤੋਂ ਸੰਸਦ ਦੇ ਮੈਂਬਰ ਚੁਣੇ ਗਏ ਹਨ। ਮੰਗਲਵਾਰ ਨੂੰ ਸੰਸਦ ਵਿੱਚ ਉਨ੍ਹਾਂ ਸੰਬੋਧਨ ਵੀ ਪੰਜਾਬੀ ਭਾਸ਼ਾ 'ਚ ਕੀਤਾ। ਇਸ ਦੌਰਾਨ ਉਨ੍ਹਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦੇ ਬੱਚੇ ਫ਼ਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਹੋਈ ਮੌਤ ਦਾ ਮਾਮਲਾ ਵੀ ਚੁੱਕਿਆ। ਇਨਾਂ ਹੀ ਨਹੀਂ, ਮਾਨ ਨੇ ਪੀਐੱਮ ਮੋਦੀ ਦੇ 10 ਲੱਖ ਦੇ ਸੂਟ 'ਤੇ ਵੀ ਤੰਜ ਕੱਸਿਆ। ਤੁਹਾਨੂੰ ਦੱਸ ਦਈਏ ਕਿ ਫ਼ਤਹਿਵੀਰ ਸਿੰਘ ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ ਡਿੱਗੇ ਗਿਆ ਸੀ|

ਸੰਬੰਧਿਤ ਖ਼ਬਰਾਂ

2 ਸਾਲਾ ਬੱਚੇ ਫ਼ਤਹਿਵੀਰ ਸਿੰਘ ਬਚਾਇਆ ਨਹੀਂ ਜਾ ਸਕਿਆ। ਉਸ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ 'ਤੇ ਬੋਰਵੈੱਲ 'ਚੋਂ ਕੱਢਿਆ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਫ਼ਤਿਹਵੀਰ ਦੀ ਮੌਤ ਦਾ ਅਸਲ ਕਾਰਨ ਹਾਈ ਪਾਕਸ ਯਾਨੀ ਕਿਸੇ ਕਾਰਨ ਉਸ ਨੂੰ ਆਕਸੀਜ਼ਨ ਨਹੀਂ ਮਿਲੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫ਼ਤਿਹਵੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋ ਚੁੱਕੀ ਸੀ। ਬੱਚੇ ਦੇ ਸਰੀਰ 'ਤੇ ਰੈਸਕਿਊ ਦੇ ਨਿਸ਼ਾਨ ਵੀ ਪਾਏ ਗਏ ਸਨ। ਬੱਚੇ ਦੇ ਸਰੀਰ ਤੋਂ ਪਲਾਸਟਿਕ ਬੈਗ ਦੇ ਰੇਸ਼ੇ ਵੀ ਮਿਲੇ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!