ਜਲੰਧਰ (ਇੰਦਰਜੀਤ ਸਿੰਘ) : ਨਗਰ ਨਿਗਮ ਦੇ ਕਬਾੜ ਦੀ ਨਿਲਾਮੀ ਦੌਰਾਨ ਕਬਾੜੀਆਂ ਵੱਲੋਂ ਨਿਗਮ ਦੀਆਂ ਕੰਡਮ ਅੰਬੈਸਡਰ ਕਾਰਾਂ ਦੀ ਬੋਲੀ ਨਹੀਂ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਉਕਤ ਬੋਲੀ ਕੌਂਸਲਰ ਦੇਸਰਾਜ ਜੱਸਲ ਤੇ ਜਗਦੀਸ਼ ਦਕੋਹਾ ਦੀ ਮੌਜੂਦਗੀ 'ਚ ਕਰਵਾਈ ਗਈ। ਇਸ ਦੌਰਾਨ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਸੰਬੰਧਿਤ ਖ਼ਬਰਾਂ
ਬੋਲੀ ਲਈ 6 ਕਬਾੜੀਆਂ ਨੇ ਜ਼ਮਾਨਤੀ ਰਕਮ 20-20 ਹਜ਼ਾਰ ਰੁਪਏ ਜਮ੍ਹਾਂ ਕਰਵਾਈ ਸੀ। ਬੋਲੀ 'ਚ ਵੱਖ-ਵੱਖ ਗੱਡੀਆਂ ਦੇ ਪੁਰਾਣੇ ਟਾਇਰ-ਟਿਊਬਾਂ, ਫਾਇਰ ਬਿ੍ਗੇਡ ਦੀਆਂ ਪੁਰਾਣੀਆਂ ਗੱਡੀਆਂ, ਪੁਰਾਣੇ ਟਿੱਪਰ ਤੇ ਆਟੋ ਲੋਡਰ ਆਦਿ ਸ਼ਾਮਲ ਸਨ। ਇਸ ਦੌਰਾਨ ਸੁਪਰਡੈਂਟ ਮਿੱਠੂ ਨੇ ਦੱਸਿਆ ਕਿ ਬੋਲੀ ਦਾ ਵੇਰਵਾ ਸ਼ੁੱਕਰਵਾਰ ਨੂੰ ਹੀ ਇਕੱਠਾ ਹੋ ਸਕੇਗਾ।ਨਗਰ ਨਿਗਮ ਦੇ ਕਬਾੜ ਦੀ ਬੋਲੀ ਦੇਣ ਆਈਆਂ 6 ਪਾਰਟੀਆਂ 'ਚ ਮੈਸ. ਅਰਵਿੰਦਰ ਟਰੇਡਰਜ਼ ਲੁਧਿਆਣਾ, ਮੈਸ. ਕੰਡਾ ਇੰਟਰਪ੍ਰਰਾਈਜਿਜ਼ ਜਲੰਧਰ, ਮੈਸ. ਰੀਵਲਮੋਟਰ ਸਟੋਰ ਅੰਮਿ੍ਤਸਰ, ਮੈਸ. ਐੱਮਐੱਮ ਇੰਟਰਪ੍ਰਰਾਈਜਿਜ਼, ਸ. ਹਰਭਜਨ ਸਿੰਘ, ਮੈਸ. ਮੇਅਰ ਸਿੰਘ ਐਂਡ ਸੰਨਜ਼, ਮੈਸ. ਵਿਕਰਮ ਇੰਟਰਪ੍ਰਰਾਈਜਿਜ਼ ਮਾਨਸਾ ਸ਼ਾਮਲ ਹਨ।
ਨਿਲਾਮ ਕੀਤੇ ਕਬਾੜ 'ਚ 4 ਫਾਇਰ ਬਿ੍ਗੇਡ ਦੀਆਂ ਗੱਡੀਆਂ, ਜੇਸੀਬੀ ਮਸ਼ੀਨ, ਟਿੱਪਰ, 12 ਆਟੋ ਰਿਕਸ਼ਾ, ਵੱਖ-ਵੱਖ ਤਰ੍ਹਾਂ ਦੇ 800 ਟਾਇਰ ਤੇ ਟਿਊਬਾਂ ਆਦਿ ਸ਼ਾਮਲ ਹਨ।ਇਸ ਦੌਰਾਨ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਅੰਬੈਸਡਰ ਗੱਡੀਆਂ, ਰੇਹੜੀਆਂ ਤੇ ਹੋਰ ਸਾਮਾਨ ਦੀ ਨਿਲਾਮੀ ਬਾਅਦ 'ਚ ਹੋਵੇਗੀ।






