|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਜੋ ਬਿਡੇਨ ਬੋਲੇ - ਰਾਸ਼ਟਰਪਤੀ ਬਣਿਆ ਤਾਂ ਰੱਦ ਕਰਾਂਗਾ H-1B ਵੀਜ਼ਾ ਤੇ ਪਾਬੰਦੀਆਂ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ H-1B ਵੀਜ਼ਾ ਬਾਰੇ ਇੱਕ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿੱਚ ਜੋ ਬਿਡੇਨ ਨੇ ਆਖਿਆ ਕਿ ਜੇਕਰ ਉਹ ਨਵੰਬਰ ਵਿੱਚ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਤਾਂ ਸਭ ਤੋਂ ਪਹਿਲਾਂ ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਸਭ ਤੋਂ ਮਸ਼ਹੂਰ H-1B ਵੀਜ਼ਾ 'ਤੇ ਅਸਥਾਈ ਤੌਰ 'ਤੇ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ H-1B ਵੀਜ਼ਾ ਬਾਰੇ ਇੱਕ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿੱਚ ਜੋ ਬਿਡੇਨ ਨੇ ਆਖਿਆ ਕਿ ਜੇਕਰ ਉਹ ਨਵੰਬਰ ਵਿੱਚ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਤਾਂ ਸਭ ਤੋਂ ਪਹਿਲਾਂ ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਸਭ ਤੋਂ ਮਸ਼ਹੂਰ H-1B ਵੀਜ਼ਾ 'ਤੇ ਅਸਥਾਈ ਤੌਰ 'ਤੇ ਲਾਗੂ ਕੀਤੀ ਗਈ ਪਾਬੰਦੀਆਂ ਨੂੰ ਖ਼ਤਮ ਕਰ ਦੇਣਗੇ। ਟਰੰਪ ਪ੍ਰਸ਼ਾਸਨ ਵਿੱਚ 23 ਜੂਨ ਤੋਂ ਐਚ-1ਬੀ ਵੀਜ਼ਾ ਤੇ ਹੋਰ ਵਿਦੇਸ਼ੀ ਕਾਰਜ ਵੀਜ਼ੇ ਨੂੰ 2020 ਦੇ ਅਖੀਰ ਤੱਕ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।

ਜੋ ਬਿਡੇਨ ਨੇ ਐਨ.ਬੀ.ਸੀ ਨਿਊਜ਼ ਵੱਲੋਂ ਏਸ਼ੀਆਈ-ਅਮਰੀਕੀ ਤੇ ਪ੍ਰਸ਼ਾਂਤ ਟਾਪੂ ਸਮੂਹ ਦੇ ਲੋਕਾਂ ਦੇ ਮੁੱਦਿਆਂ ਆਯੋਜਿਤ ਕੀਤੀ ਗਈ ਇੱਕ ਡਿਜੀਟਲ ਟਾਊਨ ਹਾਲ ਬੈਠਕ 'ਚ ਹਿੱਸਾ ਲਿਆ। ਇਸ ਬੈਠਕ ਵਿੱਚ ਬਿਡੇਨ ਐਚ-1ਬੀ ਵੀਜ਼ਾ ਧਾਰਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਦੇ ਬਾਕੀ ਸਮੇਂ ਲਈ ਐਚ-1 ਬੀ ਵੀਜ਼ਾ ਖ਼ਤਮ ਕਰ ਦਿੱਤਾ ਪਰ ਮੇਰੇ ਪ੍ਰਸ਼ਾਸਨ 'ਚ ਅਜਿਹਾ ਨਹੀਂ ਹੋਵੇਗਾ।

ਸੰਬੰਧਿਤ ਖ਼ਬਰਾਂ

ਉਨ੍ਹਾਂ ਆਖਿਆ ਕਿ 'ਕੰਪਨੀ ਵੀਜ਼ਾ' ਉੱਤੇ ਲੋਕਾਂ ਨੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ। 'ਉਨ੍ਹਾਂ ਅੱਗੇ ਕਿਹਾ ਕਿ ਮੈਂ (ਕਾਰਜਕਾਲ ਦੇ) ਪਹਿਲੇ ਦਿਨ 1.1 ਕਰੋੜ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਨਾਗਰਿਕਤਾ ਦੇ ਰਾਹ ਨੂੰ ਸੌਖਾ ਕਰਨ ਲਈ ਇੱਕ ਵਿਧਾਇਕ ਇਮੀਗ੍ਰੇਸ਼ਨ ਸੁਧਾਰ ਬਿੱਲ ਕਾਂਗਰਸ ਨੂੰ ਭੇਜਾਂਗਾ। ਉਨ੍ਹਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬੇਰਹਿਮ ਦੱਸਿਆ।" ਭਾਰਤ ਨੂੰ 'ਕੁਦਰਤੀ ਭਾਈਵਾਲ' ਦੱਸਦਿਆਂ ਬਿਡੇਨ ਨੇ ਇਹ ਵੀ ਕਿਹਾ ਕਿ ਜੇ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਭਾਰਤ ਨਾਲ ਸਬੰਧ ਮਜ਼ਬੂਤ ਕਰੇਗਾ ਅਤੇ ਇਹ ਮੇਰੀ ਪਹਿਲੀ ਤਰਜੀਹ ਹੋਵੇਗੀ।"

ਭਾਰਤ ਬਾਰੇ ਪੁੱਛਿਆ ਗਿਆ ਤਾਂ ਇਹ ਬੋਲੇ ਬਿਡੇਨ

ਜਦੋਂ ਬਿਡੇਨ ਕੋਲੋਂ ਭਾਰਤ-ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ- ਭਾਰਤ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ “ਸਾਡੀ ਰਣਨੀਤੀ 'ਚ ਰਣਨੀਤਕ ਸਾਂਝ ਜ਼ਰੂਰੀ ਹੈ।” ਉਪ ਰਾਸ਼ਟਰਪਤੀ ਵਜੋਂ ਆਪਣੇ ਅੱਠ ਸਾਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਲਗਭਗ ਇੱਕ ਦਹਾਕੇ ਪਹਿਲਾਂ ਸਾਡੇ ਪ੍ਰਸ਼ਾਸਨ ਵਿੱਚ ਅਮਰੀਕਾ-ਭਾਰਤ ਨਾਗਰਿਕ ਪਰਮਾਣੂ ਸਮਝੌਤੇ ਕਰਵਾਉਣ ਲਈ ਨਿਭਾਈ ਗਈ ਭੂਮਿਕਾ ’ਤੇ ਮੈਨੂੰ ਮਾਣ ਹੈ, ਜੋ ਕਿ ਇੱਕ ਵੱਡਾ ਸਮਝੌਤਾ ਹੈ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!