|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬਿਡੇਨ ਦੇ ਜਿੱਤਣ ਨਾਲ ਚੀਨ ਨੂੰ ਹੋਵੇਗਾ ਫਾਇਦਾ - ਟਰੰਪ

ਵਾਸ਼ਿੰਗਟਨ (NRI MEDIA) : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਵਿਚ ਤਿੰਨ ਹਫਤੇ ਵਿਚ ਵੀ ਘੱਟ ਸਮਾਂ ਰਹਿ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਤੋ ਬਾਅਦ ਰਾਸ਼ਟਪਰਤੀ ਟਰੰਪ ਨੇ ਇੱਕ ਵਾਰ ਮੁੜ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਫਲੋਰਿਡਾ ਤੋਂ ਬਾਅਦ ਟਰੰਪ ਮੰਗਲਵਾਰ ਰਾਤ ਪੈਂਸਿਲਵੇਨਿਆ ਦੇ ਜੌਂਸਟਾਊਨ ਪੁੱਜੇ। ਇੱਥੇ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਅਤੇ ਉਸ ਦੇ ਪ੍ਰੈਜ਼ੀਡੈਂਸ਼ੀਅਲ ਉਮ

NRI Post Desk · 2234 ਦਿਨ ਪਹਿਲਾਂ · ਅੱਪਡੇਟ 2234 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਡੇਨ ਦੇ ਜਿੱਤਣ ਨਾਲ ਚੀਨ ਨੂੰ ਹੋਵੇਗਾ ਫਾਇਦਾ - ਟਰੰਪ
📷 NRI Post Desk

ਵਾਸ਼ਿੰਗਟਨ (NRI MEDIA) : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਵਿਚ ਤਿੰਨ ਹਫਤੇ ਵਿਚ ਵੀ ਘੱਟ ਸਮਾਂ ਰਹਿ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਤੋ ਬਾਅਦ ਰਾਸ਼ਟਪਰਤੀ ਟਰੰਪ ਨੇ ਇੱਕ ਵਾਰ ਮੁੜ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਫਲੋਰਿਡਾ ਤੋਂ ਬਾਅਦ ਟਰੰਪ ਮੰਗਲਵਾਰ ਰਾਤ ਪੈਂਸਿਲਵੇਨਿਆ ਦੇ ਜੌਂਸਟਾਊਨ ਪੁੱਜੇ। ਇੱਥੇ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਅਤੇ ਉਸ ਦੇ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਜੋਅ ਬਿਡੇਨ 'ਤੇ ਤੰਜ ਕੱਸੇ।

ਸੰਬੰਧਿਤ ਖ਼ਬਰਾਂ

ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਜਿੱਤਦੇ ਹਨ ਤਾਂ ਚੀਨ ਨੂੰ ਫਾਇਦਾ ਹੋਵੇਗਾ। ਉਹ ਉਨ੍ਹਾਂ ਟੈਰਿਫਸ ਨੂੰ ਹਟਾ ਦੇਣਗੇ ਜੋ ਸਾਡੀ ਸਰਕਾਰ ਨੇ ਚੀਨ 'ਤੇ ਲਾਏ ਹਨ। ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਅਪਣੇ ਕਾਰਜਕਾਲ ਵਿਚ ਚੀਨ ਦੇ ਖ਼ਿਲਾਫ਼ ਸਭ ਤੋਂ ਸਖ਼ਤ ਫ਼ੈਸਲੇ ਲਏ। ਅਸੀਂ ਅਮਰੀਕਾ ਵਿਚ ਨੌਕਰੀ ਬਚਾਈਆਂ।

ਮੈਂ ਚੀਨ 'ਤੇ ਟੈਰਿਫਸ ਲਗਾਇਆ ਅਤੇ ਇਹ ਪੈਸਾ ਅਪਣੇ ਕਿਸਾਨਾਂ ਨੂੰ ਦਿੱਤਾ। ਅਸੀਂ ਚੀਨ ਤੋਂ ਅਪਣਾ ਮੁਨਾਫਾ ਵਾਪਸ ਲਿਆ। ਜੇਕਰ ਬਿਡੇਨ ਜਿੱਤਦੇ ਹਨ ਤਾਂ ਸਮਝੋ ਕਿ ਚੀਨ ਜਿੱਤ ਗਿਆ। ਜੇਕਰ ਮੈਂ ਜਿੱਤਦਾ ਹਾਂ ਤਾਂ ਪੈਂਸਿਲਵੇਨਿਆ ਜਿੱਤੇਗਾ, ਅਮਰੀਕਾ ਜਿੱਤੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!