ਵੈੱਬ ਡੈਸਕ (ਐਨ .ਆਰ.ਆਈ. ਮੀਡਿਆ) :- ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਵਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ , ਉੰਨਾ ਨੇ ਕਾਨੂੰਨਾਂ ਚ ਸੋਧ ਕਰਨ ਤੇ ਅੰਦੋਲਨ ਖ਼ਤਮ ਨਾ ਕਰਨ ਦੀ ਗੱਲ ਕਹਿ ਹੈ , ਉੰਨਾ ਨੇ ਸਾਫ਼ ਕਰਤਾ ਹੈ ਕਿ ਉਹ ਕਾਨੂੰਨਾਂ ਚ ਸੋਧ ਬਰਦਾਸ਼ ਨਹੀਂ ਕਰਨਗੇ | ਕਿਸਾਨ ਜਥੇਬੰਦੀਆਂ ਦੇ ਵਲੋਂ ਪ੍ਰੈਸ ਵਾਰਤਾ ਚ ਇੰਨਾ ਗੱਲਾਂ ਦਾ ਖੁਲਾਸਾ ਕੀਤਾ ਗਿਆ ਹੈ ,ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਵਲੋਂ ਪ੍ਰੈਸ ਵਾਰਤਾ ਕਰ ਕੇ ਇਹ ਸਰ ਸ਼ਬਦ ਕਹੇ ਗਏ ਨੇ , ਅੱਠ ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ , ਅੱਠ ਦਸੰਬਰ ਨੂੰ ਦਿੱਲੀ ਦੇ ਬਾਰਡਰ ਸੀਲ ਕਰ ਦਿਤੇ ਜਾਣਗੇ ,ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਸੋਧ ਉੰਨਾ ਨੂੰ ਮਨਜ਼ੂਰ ਨਹੀਂ ਹੈ |
ਸੰਬੰਧਿਤ ਖ਼ਬਰਾਂ
ਉੱਥੇ ਹੀ ਦੂਜੇ ਪਾਸੇ , ਪੰਜ ਦਸੰਬਰ ਨੂੰ ਦੇਸ਼ਭਰ ਚ ਪੁਤਲੇ ਜੋ ਨੇ ਉਹ ਵੀ ਫੂਕੇ ਜਾਣਗੇ ,ਆਰ ਪਾਰ ਦੀ ਲੜਾਈ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ | ਵਿਸ਼ੇਸ਼ ਇਜਲਾਸ ਬੁਲਾ ਕੇ ਕ਼ਾਨੂਨ ਰੱਦ ਕਰਵਾਉਣ ਦੀ ਗੱਲ ਕਿਸਾਨਾਂ ਦੇ ਵਲੋਂ ਕੀਤੀ ਜਾ ਰਹੀ ਹੈ , ਜਥੇਬੰਦੀਆਂ ਦਾ ਸਾਫ਼ ਕਹਿਣਾ ਹੈ ਕਿ ਪੂਰੇ ਦੇਸ਼ ਦਾ ਕਿਸਾਨ ਇਕਜੁੱਟ ਹੈ , ਅਤੇ ਹੁਣ ਦੇਸ਼ ਚ ਕਿਸਾਨਾਂ ਦਾ ਧੀਰਜ ਟੁੱਟ ਰਿਹਾ ਹੈ , ਉੱਥੇ ਹੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਖੁਦ ਵੀ ਖੇਤੀਬਾੜੀ ਕ਼ਾਨੂਨ ਚ ਖਾਮੀਆਂ ਮੰਨੀਆਂ ਹਨ |







