|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਰੂਸ ਨੂੰ ਝਟਕਾ, ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਕੀਤਾ ਬਾਹਰ

ਨਿਊਜ਼ ਡੈਸਕ : ਰੂਸ ਦੁਆਰਾ ਯੂਕਰੇਨ 'ਤੇ ਹਮਲਾ ਕਰਨ ਤੋਂ ਨਾਰਾਜ਼ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ ਰੂਸੀ ਸਪੇਸ ਏਜੰਸੀ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਮਿਸ਼ਨ ਵਿਚ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਕੋਈ ਮਦਦ ਨਹੀਂ ਲਈ ਜਾਵੇਗੀ। ਇਹ ਮਿਸ਼ਨ ਕਰੀਬ 8433 ਕਰੋੜ ਰੁਪਏ ਦਾ ਹੈ, ਜਿਸ ਨਾਲ ਯੂਰਪੀ ਦੇਸ਼ਾਂ ਦੇ ਨਾਲ-ਨਾਲ ਰੂਸ ਵੀ ਸ਼ਾਮਲ ਸੀ। ਈਐੱਸਏ

NRI Post Desk · 1714 ਦਿਨ ਪਹਿਲਾਂ · ਅੱਪਡੇਟ 1714 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਨੂੰ ਝਟਕਾ, ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਕੀਤਾ ਬਾਹਰ
📷 NRI Post Desk

ਨਿਊਜ਼ ਡੈਸਕ : ਰੂਸ ਦੁਆਰਾ ਯੂਕਰੇਨ 'ਤੇ ਹਮਲਾ ਕਰਨ ਤੋਂ ਨਾਰਾਜ਼ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ ਰੂਸੀ ਸਪੇਸ ਏਜੰਸੀ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਮਿਸ਼ਨ ਵਿਚ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਕੋਈ ਮਦਦ ਨਹੀਂ ਲਈ ਜਾਵੇਗੀ। ਇਹ ਮਿਸ਼ਨ ਕਰੀਬ 8433 ਕਰੋੜ ਰੁਪਏ ਦਾ ਹੈ, ਜਿਸ ਨਾਲ ਯੂਰਪੀ ਦੇਸ਼ਾਂ ਦੇ ਨਾਲ-ਨਾਲ ਰੂਸ ਵੀ ਸ਼ਾਮਲ ਸੀ। ਈਐੱਸਏ ਤੇ ਰੂਸੀ ਸਪੇਸ ਏਜੰਸੀ ਏਕਸੋਮਾਰਸ (ExoMars) ਮਿਸ਼ਨ ਨੂੰ ਸਤੰਬਰ 'ਚ ਲਾਂਚ ਕਰਨ ਵਾਲੇ ਸਨ।

ਸੰਬੰਧਿਤ ਖ਼ਬਰਾਂ

ਈਐੱਸਏ ਦੇ ਡਾਇਰੈਕਟਰ ਜਨਰਲ ਜੋਸੇਫ ਏਸ਼ਬੈਸ਼ਰ ਨੇ ਕਿਹਾ ਕਿ ਏਕਸੋਮਾਰਸ ਇਕ ਰੋਵਰ ਹੈ ਜਿਸ ਨੂੰ ਮੰਗਲ ਗ੍ਰਹਿ 'ਤੇ ਭੇਜ ਕੇ ਉੱਥੋਂ ਦੇ ਇਤਿਹਾਸਿਕ ਤੇ ਪ੍ਰਾਚੀਨ ਵਾਤਾਵਰਨ ਦੀ ਜਾਂਚ ਕੀਤੀ ਜਾਣੀ ਸੀ ਤਾਂ ਜੋ ਜੀਵਨ ਦੀ ਉਤਪੱਤੀ ਤੇ ਸਬੂਤਾਂ ਨੂੰ ਖੋਜਿਆ ਜਾ ਸਕੇ। ਨਾਲ ਹੀ ਭਵਿੱਖ 'ਚ ਜੀਵਨ ਦੀਆਂ ਸੰਭਾਵਨਾਵਾਂ 'ਤੇ ਅਧਿਐਨ ਕੀਤਾ ਜਾ ਸਕੇ। ਜੋਸੇਫ ਨੇ ਕਿਹਾ ਕਿ ਹੁਣ ਲਾਚਿੰਗ 'ਚ ਸਮਾਂ ਲੱਗੇਗਾ ਕਿਉਂਕਿ ਵਰਤਮਾਨ ਹਾਲਾਤ ਠੀਕ ਨਹੀਂ ਹਨ। ਯੂਰਪੀ ਦੇਸ਼ਾਂ ਨੇ ਇਸ ਮਿਸ਼ਨ ਤੋਂ ਰੂਸ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਰੋਵਰ ਦੀ ਲਾਂਚਿੰਗ ਨੂੰ ਲੈ ਕੇ ਦੁਬਾਰਾ ਤੋਂ ਯੋਜਨਾ ਬਣਾਈ ਜਾਵੇਗੀ, ਉਸ ਦੇ ਮੁਤਾਬਕ ਤਿਆਰੀ ਕੀਤੀ ਜਾਵੇਗੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!