|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪੰਜਾਬੀ ਸ਼ੇਰ ਦੀ ਵੱਡੀ ਉਡਾਨ- ਅਮਰੀਕਾ 'ਚ ਮੇਜਰ ਸਿਮਰ ਸਿੰਘ ਬਣੇ ਲੈਫਟੀਨੈਂਟ ਕਰਣਲ

ਵਾਸ਼ਿੰਗਟਨ (ਪਾਇਲ): ਡਿਪਟੀ ਕਮਾਂਡਰ ਮੇਜਰ ਸਿਮਰਤਪਾਲ ਸਿਮਰ ਸਿੰਘ ਨੂੰ ਯੂਐਸ ਆਰਮੀ ਕੋਰ ਆਫ਼ ਇੰਜਨੀਅਰਜ਼ (ਜਾਪਾਨ ਇੰਜਨੀਅਰ ਦੀ ਬਰਾਂਚ) ਦੇ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਸਿਮਰ ਸਿੰਘ ਨੂੰ ਕੈਂਪ ਜ਼ਾਮਾ ਵਿਚ ਜ਼ਿਲ੍ਹਾ ਹੈੱਡਕੁਆਰਟਰ ਵਿਚ ਇੱਕ ਸਮਾਰੋਹ ਦੌਰਾਨ ਦਿੱਤੀ ਗਈ। ਇਸ ਸਬੰਧੀ ਸਮਾਗਮ ਜੇਈਡੀ ਕਮਾਂਡਰ ਕਰਨਲ ਪੈਟ੍ਰਿਕ ਬਿਗਸ ਦੀ ਅਗਵਾਈ ਹੇਠ

NRI Post Desk · 365 ਦਿਨ ਪਹਿਲਾਂ · ਅੱਪਡੇਟ 365 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬੀ ਸ਼ੇਰ ਦੀ ਵੱਡੀ ਉਡਾਨ- ਅਮਰੀਕਾ 'ਚ ਮੇਜਰ ਸਿਮਰ ਸਿੰਘ ਬਣੇ ਲੈਫਟੀਨੈਂਟ ਕਰਣਲ
📷 NRI Post Desk

ਵਾਸ਼ਿੰਗਟਨ (ਪਾਇਲ): ਡਿਪਟੀ ਕਮਾਂਡਰ ਮੇਜਰ ਸਿਮਰਤਪਾਲ ਸਿਮਰ ਸਿੰਘ ਨੂੰ ਯੂਐਸ ਆਰਮੀ ਕੋਰ ਆਫ਼ ਇੰਜਨੀਅਰਜ਼ (ਜਾਪਾਨ ਇੰਜਨੀਅਰ ਦੀ ਬਰਾਂਚ) ਦੇ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਸਿਮਰ ਸਿੰਘ ਨੂੰ ਕੈਂਪ ਜ਼ਾਮਾ ਵਿਚ ਜ਼ਿਲ੍ਹਾ ਹੈੱਡਕੁਆਰਟਰ ਵਿਚ ਇੱਕ ਸਮਾਰੋਹ ਦੌਰਾਨ ਦਿੱਤੀ ਗਈ। ਇਸ ਸਬੰਧੀ ਸਮਾਗਮ ਜੇਈਡੀ ਕਮਾਂਡਰ ਕਰਨਲ ਪੈਟ੍ਰਿਕ ਬਿਗਸ ਦੀ ਅਗਵਾਈ ਹੇਠ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਇਹ ਸਮਾਗਮ 26 ਨਵੰਬਰ ਨੂੰ ਹੋਇਆ।

ਸੰਬੰਧਿਤ ਖ਼ਬਰਾਂ

ਸਿਮਰ ਸਿੰਘ ਦੇ ਮਾਤਾ-ਪਿਤਾ ਸੁਖਬੀਰ ਸਿੰਘ ਅਤੇ ਜਸਵੀਰ ਕੌਰ ਨੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਦੀ ਹਾਜ਼ਰੀ ਵਿੱਚ ਉਸਦੇ ਨਵੇਂ ਰੈਂਕ ਦਾ ਫੀਤਾ ਲਗਾ ਕੇ ਗੌਰਵ ਮਹਿਸੂਸ ਕੀਤਾ।ਸਿਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਮੁਕਾਮ ’ਤੇ ਸਾਥੀਆਂ ਤੇ ਅਧਿਕਾਰੀਆਂ ਨੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਨੇ ਵੀ ਬਹੁਤ ਵੱਡਾ ਮਾਣ ਬਖਸ਼ਿਆ। ਉਹ ਇਸ ਵੇਲੇ ਅਮਰੀਕਾ-ਜਾਪਾਨ ਦੇ ਚਲਾਏ ਜਾ ਰਹੇ ਮਿਸ਼ਨ ਤੇ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਤਰੱਕੀ ਉਨ੍ਹਾਂ ਦੀ ਲੀਡਰਸ਼ਿਪ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਗੁੰਝਲਦਾਰ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਮੁਹਾਰਤ ਨੂੰ ਦਰਸਾਉਂਦੀ ਹੈ।

ਸਿਮਰ ਸਿੰਘ ਨੇ 15 ਸਾਲਾਂ ਤੋਂ ਵੱਧ ਸਮੇਂ ਦੌਰਾਨ ਇੰਜਨੀਅਰ, ਮੁੱਖ ਕਮਾਂਡ ਅਤੇ ਸਟਾਫ ਸੇਵਾਵਾਂ ਵਿੱਚੋਂ ਆਪਣਾ ਕਰੀਅਰ ਬਣਾਇਆ। ਉਨ੍ਹਾਂ ਆਪਣੀ ਸੇਵਾ ਦੂਜੀ ਸਟ੍ਰਾਈਕਰ ਬ੍ਰਿਗੇਡ , ਦੂਜੀ ਇਨਫੈਂਟਰੀ ਡਿਵੀਜ਼ਨ ਨਾਲ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਇੱਕ ਸਹਾਇਕ ਬ੍ਰਿਗੇਡ ਇੰਜਨੀਅਰ ਅਤੇ ਪਲਟੂਨ ਲੀਡਰ ਵਜੋਂ ਕੰਮ ਕੀਤਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਪੰਜਾਬੀ ਸ਼ੇਰ ਦੀ ਵੱਡੀ ਉਡਾਨ- ਅਮਰੀਕਾ 'ਚ ਮੇਜਰ ਸਿਮਰ ਸਿੰਘ ਬਣੇ ਲੈਫਟੀਨੈਂਟ ਕਰਣਲ — NRI Post