|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੱਡੀ ਖ਼ਬਰ : ਡਾਕਟਰਾਂ ਤੇ ਨਰਸਾਂ ਨੂੰ ਹਵਾਈ ਟਿਕਟਾਂ 'ਤੇ 25 % ਛੂਟ

ਚੰਡੀਗ੍ਹੜ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਇੰਡੀਗੋ ਨੇ ਕਿਹਾ ਕਿ ਉਹ 2020 ਦੇ ਅਖ਼ੀਰ ਤੱਕ ਡਾਕਟਰਾਂ ਅਤੇ ਨਰਸਾਂ ਨੂੰ ਹਵਾਈ ਟਿਕਟਾਂ 'ਤੇ 25 ਪ੍ਰਤੀਸ਼ਤ ਦੀ ਛੋਟ ਦੇਵੇਗੀ ਕਿਉਂਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਮੁਹਰੇ ਹੋ ਕੇ ਲੜ ਰਹੇ ਹਨ। ਏਅਰ ਲਾਈਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਨਰਸਾਂ ਅਤੇ ਡਾਕਟਰਾਂ ਨੂੰ ਚੈੱਕ-ਇਨ ਕਰਨ ਵੇਲੇ ਮਾਨਤਾ ਪ੍ਰਾਪਤ ਹਸਪਤਾਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗ੍ਹੜ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਇੰਡੀਗੋ ਨੇ ਕਿਹਾ ਕਿ ਉਹ 2020 ਦੇ ਅਖ਼ੀਰ ਤੱਕ ਡਾਕਟਰਾਂ ਅਤੇ ਨਰਸਾਂ ਨੂੰ ਹਵਾਈ ਟਿਕਟਾਂ 'ਤੇ 25 ਪ੍ਰਤੀਸ਼ਤ ਦੀ ਛੋਟ ਦੇਵੇਗੀ ਕਿਉਂਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਮੁਹਰੇ ਹੋ ਕੇ ਲੜ ਰਹੇ ਹਨ। ਏਅਰ ਲਾਈਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਨਰਸਾਂ ਅਤੇ ਡਾਕਟਰਾਂ ਨੂੰ ਚੈੱਕ-ਇਨ ਕਰਨ ਵੇਲੇ ਮਾਨਤਾ ਪ੍ਰਾਪਤ ਹਸਪਤਾਲ ਦੀ ਆਈਡੀ ਦਿਖਾਉਣੀ ਪਵੇਗੀ।"ਉਨ੍ਹਾਂ ਕਿਹਾ,"ਇਹ ਛੂਟ 1 ਜੁਲਾਈ 2020 ਤੋਂ 31 ਦਸੰਬਰ 2020 ਤੱਕ ਇੰਡੀਗੋ ਦੀ ਵੈਬਸਾਈਟ ਰਾਹੀਂ ਬੁਕਿੰਗ ਦੌਰਾਨ ਦਿੱਤੀ ਜਾਵੇਗੀ।"

ਸੰਬੰਧਿਤ ਖ਼ਬਰਾਂ

ਘਰੇਲੂ ਉਡਾਣਾਂ 'ਤੇ ਯਾਤਰੀਆਂ ਦੀ ਆਵਾਜਾਈ ਘੱਟ ਹੈ, ਜਿਸ ਦਾ ਕੰਮ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ 25 ਮਈ ਨੂੰ ਮੁੜ ਸ਼ੁਰੂ ਹੋਇਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਟਵਿੱਟਰ 'ਤੇ ਕਿਹਾ ਕਿ 1 ਜੁਲਾਈ ਨੂੰ 785 ਉਡਾਣਾਂ 'ਚ 71,471 ਯਾਤਰੀਆਂ ਨੇ ਯਾਤਰਾ ਕੀਤੀ, ਜਿਸ ਦਾ ਮਤਲਬ ਹੈ ਕਿ ਬੁੱਧਵਾਰ ਨੂੰ ਇੱਕ ਜਹਾਜ਼ ਵਿੱਚ ਔਸਤਨ 91 ਯਾਤਰੀ ਸਵਾਰ ਹੁੰਦੇ ਹਨ।ਦੱਸ ਦਈਏ ਕਿ ਆਮ ਤੌਰ 'ਤੇ ਵਰਤੇ ਜਾਣ ਵਾਲੇ ਏ-320 ਏਅਰਕ੍ਰਾਫਟ ਦੀਆਂ ਲਗਭਗ 180 ਸੀਟਾਂ ਹਨ, ਇਸਦਾ ਅਰਥ ਇਹ ਹੈ ਕਿ 1 ਜੁਲਾਈ ਨੂੰ ਯਾਤਰੀਆਂ ਦਾ ਭਾਰ 50 ਪ੍ਰਤੀਸ਼ਤ ਦੇ ਕਰੀਬ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!