|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ 'ਚ ਵੱਡੀ ਕਾਰਵਾਈ: ਕੇਂਦਰੀ ਏਜੰਸੀ ਨੇ Modified ਕਾਰ 'ਚੋਂ ਬਰਾਮਦ ਕੀਤੀ 103 ਕਿੱਲੋ ਨਸ਼ਾ

ਲੁਧਿਆਣਾ (ਪਾਇਲ): ਤੁਹਾਨੂੰ ਦੱਸ ਦਇਏ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਸਾਹਨੇਵਾਲ ਖੇਤਰ ਵਿਚ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 103 ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਸਫਲਤਾ ਇਕ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਮਿਲੀ, ਜਿਸ ਵਿਚ ਦੱਸਿਆ ਗਿਆ ਸੀ ਕਿ ਇਕ ਕਾਰ ਵਿਚ ਐੱਨ.ਡੀ.ਪੀ.ਐਸ. ਐਕਟ, 1985 ਦੀ ਉਲ

NRI Post Desk · 379 ਦਿਨ ਪਹਿਲਾਂ · ਅੱਪਡੇਟ 379 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ 'ਚ ਵੱਡੀ ਕਾਰਵਾਈ: ਕੇਂਦਰੀ ਏਜੰਸੀ ਨੇ Modified ਕਾਰ 'ਚੋਂ ਬਰਾਮਦ ਕੀਤੀ 103 ਕਿੱਲੋ ਨਸ਼ਾ
📷 NRI Post Desk

ਲੁਧਿਆਣਾ (ਪਾਇਲ): ਤੁਹਾਨੂੰ ਦੱਸ ਦਇਏ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਸਾਹਨੇਵਾਲ ਖੇਤਰ ਵਿਚ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 103 ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਸਫਲਤਾ ਇਕ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਮਿਲੀ, ਜਿਸ ਵਿਚ ਦੱਸਿਆ ਗਿਆ ਸੀ ਕਿ ਇਕ ਕਾਰ ਵਿਚ ਐੱਨ.ਡੀ.ਪੀ.ਐਸ. ਐਕਟ, 1985 ਦੀ ਉਲੰਘਣਾ ਕਰਦੇ ਹੋਏ ਪਾਬੰਦੀਸ਼ੁਦਾ ਪਦਾਰਥ ਲਿਜਾਏ ਜਾ ਰਹੇ ਹਨ।

ਸੂਚਨਾ ਮਿਲਣ ਤੋਂ ਬਾਅਦ ਡੀ.ਆਰ.ਆਈ. ਦੀ ਟੀਮ ਨੇ ਨਿਗਰਾਨੀ ਵਧਾਈ ਅਤੇ ਸ਼ੱਕੀ ਕਾਰ ਨੂੰ ਆਈ.ਸੀ.ਡੀ., ਜੀ.ਆਰ.ਐਫ.ਐਲ. ਸਾਹਨੇਵਾਲ ਦੇ ਕੋਲ ਰੋਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਗਾਂਜੇ ਦੇ 74 ਪੈਕੇਟ ਮਿਲੇ, ਜਿਨ੍ਹਾਂ ਵਿਚੋਂ ਹਰੇਕ ਨੂੰ ਖਾਕੀ ਰੰਗ ਦੀ ਪਲਾਸਟਿਕ ਟੇਪ ਨਾਲ ਲਪੇਟਿਆ ਗਿਆ ਸੀ। ਇਹ ਪੈਕੇਟ ਵਾਹਨ ਵਿਚ ਬਣਾਏ ਗਏ ਵਿਸ਼ੇਸ਼ ਲੁਕਵੇਂ ਖਾਨਿਆਂ (Hidden Compartments) ਵਿਚੋਂ ਬਰਾਮਦ ਹੋਏ। ਤਸਕਰਾਂ ਨੇ ਕਾਰ ਦੇ ਅੱਗੇ ਅਤੇ ਪਿੱਛੇ ਵੱਲ ਨਕਲੀ ਫਰਸ਼ (ਫਾਲਸ ਫਲੋਰ) ਬਣਾ ਕੇ ਗੁਪਤ ਜਗ੍ਹਾ ਤਿਆਰ ਕੀਤੀ ਸੀ, ਜੋ ਦੇਖਣ ਵਿਚ ਕਾਰ ਦੇ ਅਸਲੀ ਢਾਂਚੇ ਦਾ ਹਿੱਸਾ ਲੱਗ ਰਹੇ ਸਨ।

ਸੰਬੰਧਿਤ ਖ਼ਬਰਾਂ

ਅਧਿਕਾਰੀਆਂ ਅਨੁਸਾਰ, ਬਰਾਮਦ ਕੀਤੇ ਗਏ ਗਾਂਜੇ ਦਾ ਕੁੱਲ ਵਜ਼ਨ 103 ਕਿੱਲੋ ਹੈ, ਜਿਸ ਦੀ ਕਾਲੇ ਬਾਜ਼ਾਰ ਵਿਚ ਅਨੁਮਾਨਿਤ ਕੀਮਤ ਲਗਭਗ 31 ਲੱਖ ਰੁਪਏ ਹੈ। ਡਰੱਗ ਤਸਕਰੀ ਵਿਚ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰ ਵਿਚ ਸਫ਼ਰ ਕਰ ਰਹੇ ਦੋ ਵਿਅਕਤੀਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੌਰਾਨ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਜਿਸ ਸੰਬੰਧੀ ਡੀ.ਆਰ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਇਹ ਏਜੰਸੀ ਭਾਰਤ ਦੀ ਪ੍ਰਮੁੱਖ ਐਂਟੀ-ਸਮੱਗਲਿੰਗ ਸੰਸਥਾ ਹੈ, ਜੋ ਵਿੱਤ ਮੰਤਰਾਲੇ (ਮਿਨਿਸਟ੍ਰੀ ਆਫ਼ ਫਾਈਨਾਂਸ) ਦੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ ਬੋਰਡ (ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸੇਜ਼ ਐਂਡ ਕਸਟਮਜ਼) ਦੇ ਅਧੀਨ ਕੰਮ ਕਰਦੀ ਹੈ। ਡੀ.ਆਰ.ਆਈ. ਦਾ ਮੁੱਖ ਕੰਮ ਡਰੱਗ ਤਸਕਰੀ, ਜੰਗਲੀ ਜੀਵਨ (ਵਾਈਲਡ ਲਾਈਫ) ਦੀ ਗੈਰ-ਕਾਨੂੰਨੀ ਤਸਕਰੀ, ਵਾਤਾਵਰਣ ਨਾਲ ਸਬੰਧਤ ਸੰਵੇਦਨਸ਼ੀਲ ਵਸਤੂਆਂ ਦੀ ਤਸਕਰੀ ਅਤੇ ਅੰਤਰਰਾਸ਼ਟਰੀ ਵਪਾਰ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਪੰਜਾਬ 'ਚ ਵੱਡੀ ਕਾਰਵਾਈ: ਕੇਂਦਰੀ ਏਜੰਸੀ ਨੇ Modified ਕਾਰ 'ਚੋਂ ਬਰਾਮਦ ਕੀਤੀ 103 ਕਿੱਲੋ ਨਸ਼ਾ — NRI Post