|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਹੁਲ ਗਾਂਧੀ ਦਾ ਵੱਡਾ ਬਿਆਨ: ਜਰਮਨੀ 'ਚ ਭਾਰਤੀ ਚੋਣ ਮਸ਼ੀਨਰੀ ’ਤੇ ਚੁੱਕੇ ਸਵਾਲ

ਬਰਲਿਨ (ਪਾਇਲ): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜਰਮਨੀ ਦੇ ਬਰਲਿਨ ਵਿੱਚ ਇੱਕ ਲੈਕਚਰ ਦੌਰਾਨ ਭਾਰਤ ਦੀ ਚੋਣ ਪ੍ਰਣਾਲੀ ਅਤੇ ਸੰਸਥਾਗਤ ਢਾਂਚੇ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ 'ਵੋਟ ਚੋਰੀ' ਦੇ ਦੋਸ਼ ਲਾਏ ਹਨ। ਹਰਟੀ ਸਕੂਲ ਵਿਖੇ "ਰਾਜਨੀਤੀ ਸੁਣਨ ਦੀ ਕਲਾ ਹੈ" ਵਿਸ਼ੇ 'ਤੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਵਿੱਚ ਚੋਣ ਮਸ਼ੀਨਰੀ ਵਿੱਚ ਵੱਡੀ

NRI Post Desk · 341 ਦਿਨ ਪਹਿਲਾਂ · ਅੱਪਡੇਟ 341 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਹੁਲ ਗਾਂਧੀ ਦਾ ਵੱਡਾ ਬਿਆਨ: ਜਰਮਨੀ 'ਚ ਭਾਰਤੀ ਚੋਣ ਮਸ਼ੀਨਰੀ ’ਤੇ ਚੁੱਕੇ ਸਵਾਲ
📷 NRI Post Desk

ਬਰਲਿਨ (ਪਾਇਲ): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜਰਮਨੀ ਦੇ ਬਰਲਿਨ ਵਿੱਚ ਇੱਕ ਲੈਕਚਰ ਦੌਰਾਨ ਭਾਰਤ ਦੀ ਚੋਣ ਪ੍ਰਣਾਲੀ ਅਤੇ ਸੰਸਥਾਗਤ ਢਾਂਚੇ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ 'ਵੋਟ ਚੋਰੀ' ਦੇ ਦੋਸ਼ ਲਾਏ ਹਨ। ਹਰਟੀ ਸਕੂਲ ਵਿਖੇ "ਰਾਜਨੀਤੀ ਸੁਣਨ ਦੀ ਕਲਾ ਹੈ" ਵਿਸ਼ੇ 'ਤੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਵਿੱਚ ਚੋਣ ਮਸ਼ੀਨਰੀ ਵਿੱਚ ਵੱਡੀਆਂ ਖਾਮੀਆਂ ਹਨ ਅਤੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਨਿਰਪੱਖ ਨਹੀਂ ਸਨ।

ਸੰਬੰਧਿਤ ਖ਼ਬਰਾਂ

ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਵਿੱਚ ਗੜਬੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਇੱਕ ਵਿਦੇਸ਼ੀ ਮਹਿਲਾ ਦਾ ਨਾਂ ਕਈ ਵਾਰ ਸੂਚੀ ਵਿੱਚ ਦਰਜ ਸੀ, ਪਰ ਚੋਣ ਕਮਿਸ਼ਨ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕੇਂਦਰ ਸਰਕਾਰ 'ਤੇ ਜਾਂਚ ਏਜੰਸੀਆਂ ਜਿਵੇਂ ਕਿ ਈਡੀ (ED) ਅਤੇ ਸੀਬੀਆਈ (CBI) ਦੀ ਦੁਰਵਰਤੋਂ ਕਰਨ ਅਤੇ ਸੰਵਿਧਾਨਕ ਸੰਸਥਾਵਾਂ 'ਤੇ ਕਬਜ਼ਾ ਕਰਨ ਦੇ ਦੋਸ਼ ਵੀ ਲਾਏ।

ਜਿਸ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਭਾਜਪਾ ਵਿਰੁੱਧ ਨਹੀਂ ਬਲਕਿ ਸੰਸਥਾਵਾਂ 'ਤੇ ਕੀਤੇ ਗਏ ਇਸ ਕਬਜ਼ੇ ਵਿਰੁੱਧ ਇੱਕ ਮਜ਼ਬੂਤ ਵਿਰੋਧ ਪ੍ਰਣਾਲੀ ਤਿਆਰ ਕਰਨਗੇ ਤਾਂ ਜੋ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਬਚਾਇਆ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!