|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

MLA Raman Arora ਰਿਸ਼ਵਤ ਕਾਂਡ 'ਚ ਆਇਆ ਵੱਡਾ ਮੋੜ

ਜਲੰਧਰ (ਪਾਇਲ): ਜਲੰਧਰ ਤੋਂ 'ਆਪ' ਵਿਧਾਇਕ ਰਮਨ ਅਰੋੜਾ ਦੇ ਰਿਸ਼ਵਤ ਮਾਮਲੇ 'ਚ ਵੱਡਾ ਮੋੜ ਸਾਹਮਣੇ ਆਇਆ ਹੈ। ਦਰਅਸਲ ਰਿਸ਼ਵਤ ਕਾਂਡ ਦੀ ਜਾਂਚ ਟੀਮ ਦਾ ਹਿੱਸਾ ਰਹੇ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਅਰਮਿੰਦਰ ਸਿੰਘ ਨੇ ਵਿਧਾਇਕ ਦੀ ਨੂੰਹ ਸਾਕਸ਼ੀ ਅਰੋੜਾ ਨੂੰ ਸੰਮਨ ਭੇਜੇ ਸਨ, ਜਿਨ੍ਹਾਂ ਨੂੰ ਅਗਲੇ ਦਿਨ ਅਚਾਨਕ ਮੁਅੱਤਲ ਕਰ ਦਿੱਤਾ ਗਿਆ ਸੀ।

NRI Post Desk · 417 ਦਿਨ ਪਹਿਲਾਂ · ਅੱਪਡੇਟ 417 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
MLA Raman Arora ਰਿਸ਼ਵਤ ਕਾਂਡ 'ਚ ਆਇਆ ਵੱਡਾ ਮੋੜ
📷 NRI Post Desk

ਜਲੰਧਰ (ਪਾਇਲ): ਜਲੰਧਰ ਤੋਂ 'ਆਪ' ਵਿਧਾਇਕ ਰਮਨ ਅਰੋੜਾ ਦੇ ਰਿਸ਼ਵਤ ਮਾਮਲੇ 'ਚ ਵੱਡਾ ਮੋੜ ਸਾਹਮਣੇ ਆਇਆ ਹੈ। ਦਰਅਸਲ ਰਿਸ਼ਵਤ ਕਾਂਡ ਦੀ ਜਾਂਚ ਟੀਮ ਦਾ ਹਿੱਸਾ ਰਹੇ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਅਰਮਿੰਦਰ ਸਿੰਘ ਨੇ ਵਿਧਾਇਕ ਦੀ ਨੂੰਹ ਸਾਕਸ਼ੀ ਅਰੋੜਾ ਨੂੰ ਸੰਮਨ ਭੇਜੇ ਸਨ, ਜਿਨ੍ਹਾਂ ਨੂੰ ਅਗਲੇ ਦਿਨ ਅਚਾਨਕ ਮੁਅੱਤਲ ਕਰ ਦਿੱਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਵਿਭਾਗ ਅਨੁਸਾਰ ਡਿਊਟੀ ਵਿੱਚ ਕੁਤਾਹੀ ਦੇ ਆਧਾਰ ’ਤੇ ਮੁਅੱਤਲੀ ਕੀਤੀ ਗਈ ਸੀ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਵਿਧਾਇਕ ਦੀ ਨੂੰਹ ਨੂੰ ਸੰਮਨ ਭੇਜਣਾ ਸੀ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਾਕਸ਼ੀ ਵਿਧਾਇਕ ਦੇ ਸਾਲੇ ਰਾਜਨ ਕਪੂਰ ਦੇ ਬੇਟੇ ਦੀ ਫਰਮ ਵਿੱਚ ਭਾਈਵਾਲ ਹੈ, ਜਿਸਦਾ ਟਰਨਓਵਰ 2022-23 ਵਿੱਚ 4.42 ਕਰੋੜ ਰੁਪਏ, 2023-24 ਵਿੱਚ 5.82 ਕਰੋੜ ਰੁਪਏ ਅਤੇ 2024-25 ਵਿੱਚ 7.39 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਸਬੰਧ ਵਿਚ ਡੀ.ਐਸ.ਪੀ. ਨੇ ਸੰਮਨ ਜਾਰੀ ਕੀਤੇ ਸਨ ਪਰ ਜਾਂਚ ਅਧਿਕਾਰੀ ਦਾ ਅਚਾਨਕ ਚਲੇ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
MLA Raman Arora ਰਿਸ਼ਵਤ ਕਾਂਡ 'ਚ ਆਇਆ ਵੱਡਾ ਮੋੜ — NRI Post