|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਿਮਾਂਸ਼ੀ ਦੀ ਖ਼ੂਬਸੂਰਤੀ ਦੇ ਦੀਵਾਨੇ ਹੋਏ ਆਸਿਮ, ਕਿਹਾ- ਮੈਂ ਤੇਰੇ ਤੋਂ ਖ਼ੂਬਸੂਰਤ ਕੁੜੀ ਨਹੀਂ ਦੇਖੀ

ਨਵੀਂ ਦਿੱਲੀ: 'ਬਿੱਗ ਬੌਸ-13' 'ਚ ਦੋ ਕੰਟੈਸਟੈਂਟ ਵਿਚਕਾਰ ਦੋਸਤੀ ਕਾਫ਼ੀ ਡੂੰਘੀ ਹੁੰਦੀ ਜਾ ਰਹੀ ਹੈ ਤੇ ਉਹ ਕੰਟੈਸਟੈਂਟ ਹਨ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ। ਹਿਮਾਂਸ਼ੀ ਨੇ ਜਦੋਂ ਇਸ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਮਾਰੀ ਸੀ, ਉਦੋਂ ਉਹ ਆਸਿਮ ਨਾਲ ਬਿਲਕੁਲ ਗੱਲ ਨਹੀਂ ਕਰਦੀ ਸੀ। ਹਾਲਾਂਕਿ ਆਸਿਮ ਉਸ ਨੂੰ ਸ਼ੁਰੂਆਤ ਤੋਂ ਪਸੰਦ ਕਰਨ ਲੱਗੇ ਸਨ ਪਰ ਹਿਮਾਂਸ਼ੀ ਨੇ ਕਦੀ ਉਸ ਨੂੰ ਘ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: 'ਬਿੱਗ ਬੌਸ-13' 'ਚ ਦੋ ਕੰਟੈਸਟੈਂਟ ਵਿਚਕਾਰ ਦੋਸਤੀ ਕਾਫ਼ੀ ਡੂੰਘੀ ਹੁੰਦੀ ਜਾ ਰਹੀ ਹੈ ਤੇ ਉਹ ਕੰਟੈਸਟੈਂਟ ਹਨ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ। ਹਿਮਾਂਸ਼ੀ ਨੇ ਜਦੋਂ ਇਸ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਮਾਰੀ ਸੀ, ਉਦੋਂ ਉਹ ਆਸਿਮ ਨਾਲ ਬਿਲਕੁਲ ਗੱਲ ਨਹੀਂ ਕਰਦੀ ਸੀ। ਹਾਲਾਂਕਿ ਆਸਿਮ ਉਸ ਨੂੰ ਸ਼ੁਰੂਆਤ ਤੋਂ ਪਸੰਦ ਕਰਨ ਲੱਗੇ ਸਨ ਪਰ ਹਿਮਾਂਸ਼ੀ ਨੇ ਕਦੀ ਉਸ ਨੂੰ ਘਾਹ ਨਹੀਂ ਪਾਈ। ਬੀਤੇ ਹਫ਼ਤੇ ਘਰ 'ਚ ਸਿਧਾਰਥ ਤੇ ਆਸਿਮ ਵਿਚਕਾਰ ਹੋਏ ਘਮਸਾਨ ਝਗੜੇ ਤੋਂ ਬਾਅਦ ਹਿਮਾਂਸ਼ੀ ਤੇ ਆਸਿਮ ਥੋੜ੍ਹਾ ਕਰੀਬ ਆ ਗਏ। ਆਸਿਮ ਤੇ ਸਿਧਾਰਤ ਵਿਚਕਾਰ ਝਗੜਾ ਵਧਾਉਣ ਦਾ ਦੋਸ਼ ਹਿਮਾਂਸ਼ੀ ਤੇ ਲੱਗਾ ਤਾਂ ਉਹ ਡਿਸਟਰਬ ਹੋ ਗਈ। ਇਸ ਤੋਂ ਬਾਅਦ ਆਸਿਮ ਉਸ ਨੂੰ ਸੰਭਾਲਦੇ ਦਿਸੇ ਤੇ ਦੋਵਾਂ ਦੀ ਦੋਸਤੀ ਹੋ ਗਈ।

ਸੰਬੰਧਿਤ ਖ਼ਬਰਾਂ

ਹੁਣ ਦੋਵਾਂ ਦੀ ਦੋਸਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਦੋਵੇਂ ਇਕੱਠੇ ਸਮਾਂ ਗੁਜ਼ਾਰ ਰਹੇ ਹਨ ਦੋਵਾਂ ਨੂੰ ਇਕ-ਦੂਸਰੇ ਨੂੰ ਸਪੋਰਟ ਕਰਦਿਆਂ ਦੇਖਿਆ ਜਾਂਦਾ ਹੈ। ਮੰਗਲਵਾਰ ਦੇ ਐਪੀਸੋਡ 'ਚ ਤਾਂ ਆਸਿਮ ਨੇ ਹਿਮਾਂਸ਼ੀ ਨੂੰ ਇਹ ਤਕ ਕਹਿ ਦਿੱਤਾ ਕਿ ਉਨ੍ਹਾਂ ਉਸ ਤੋਂ ਖ਼ੂਬਸੂਰਤ ਕੁੜੀ ਆਪਣੀ ਪੂਰੀ ਜ਼ਿੰਦਗੀ 'ਚ ਨਹੀਂ ਦੇਖੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!