|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Bigg Boss 13: ਅਰਹਾਨ ਖ਼ਾਨ ਦੇ ਘਰੋਂ ਬੇਘਰ ਹੋਣ 'ਤੇ ਫੈਨਜ਼ Shocked, ਬੋਲੇ- ਇਕ ਉਹੀ ਸਨ ਜੋ ਸਿਧਾਰਥ ਨਾਲ ਭਿੜ ਸਕਦੇ ਸਨ

ਮੀਡੀਆ ਡੈਸਕ: 'Bigg Boss 13' ਦੇ ਇਸ ਵੀਕੈਂਡ ਕਾ ਵਾਰ ਦਾ ਐਲਿਮੀਨੇਸ਼ਨ ਸਾਰਿਆਂ ਲਈ ਸ਼ੌਕਿੰਗ ਰਿਹਾ। ਇਸ ਹਫ਼ਤੇ ਟੀਵੀ ਕਲਾਕਾਰ ਤੇ ਰਸ਼ਮੀ ਦੇਸਾਈ ਦੇ ਖ਼ਾਸ ਦੋਸਤ ਅਰਹਾਨ ਖ਼ਾਨ ਬਿੱਗ ਬੌਸ ਦੇ ਘਰੋਂ ਬੇਘਰ ਹੋ ਗਏ। ਅਰਹਾਨ ਤੋਂ ਇਲਾਵਾ ਹਿਮਾਂਸ਼ੀ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਸਨ ਪਰ ਅਰਹਾਨ ਤੋਂ ਜ਼ਿਆਦਾ ਵੋਟਾਂ ਮਿਲਣ ਕਾਰਨ ਉਹ ਸੁਰੱਖਿਅਤ ਹੋ ਗਈ ਤੇ ਅਰਹਾਨ ਬਾਹਰ ਹੋ ਗਏ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: 'Bigg Boss 13' ਦੇ ਇਸ ਵੀਕੈਂਡ ਕਾ ਵਾਰ ਦਾ ਐਲਿਮੀਨੇਸ਼ਨ ਸਾਰਿਆਂ ਲਈ ਸ਼ੌਕਿੰਗ ਰਿਹਾ। ਇਸ ਹਫ਼ਤੇ ਟੀਵੀ ਕਲਾਕਾਰ ਤੇ ਰਸ਼ਮੀ ਦੇਸਾਈ ਦੇ ਖ਼ਾਸ ਦੋਸਤ ਅਰਹਾਨ ਖ਼ਾਨ ਬਿੱਗ ਬੌਸ ਦੇ ਘਰੋਂ ਬੇਘਰ ਹੋ ਗਏ। ਅਰਹਾਨ ਤੋਂ ਇਲਾਵਾ ਹਿਮਾਂਸ਼ੀ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਸਨ ਪਰ ਅਰਹਾਨ ਤੋਂ ਜ਼ਿਆਦਾ ਵੋਟਾਂ ਮਿਲਣ ਕਾਰਨ ਉਹ ਸੁਰੱਖਿਅਤ ਹੋ ਗਈ ਤੇ ਅਰਹਾਨ ਬਾਹਰ ਹੋ ਗਏ।

'ਬਿੱਗ ਬੌਸ 13' 'ਚ ਅਰਹਾਨ ਨੇ 2 ਹਫ਼ਤੇ ਪਹਿਲਾਂ ਹੀ ਵਾਈਲਡ ਕਾਰਡ ਐਂਟਰੀ ਲਈ ਸੀ। ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਆਉਣ ਨਾਲ ਸ਼ੋਅ 'ਚ ਮਜ਼ੇਦਾਰ ਟਵਿਸਟ ਦੇਖਣ ਨੂੰ ਮਿਲੇਗਾ ਕਿਉਂਕਿ ਉਨ੍ਹਾਂ ਨੇ ਆਉਂਦੇ ਹੀ ਬਿੱਗ ਬੌਸ ਦੇ ਸਭ ਤੋਂ ਅਗ੍ਰੈਸਿਵ ਇਨਸਾਨ ਸਿਧਾਰਥ ਸ਼ੁਕਲਾ ਨਾਲ ਪੰਗਾ ਲੈ ਲਿਆ ਸੀ, ਪਰ ਇਸ ਤੋਂ ਪਹਿਲਾਂ ਕਿ ਅਰਹਾਨ ਖ਼ੁਦ ਨੂੰ ਸਾਬਿਤ ਕਰਦੇ, ਘੱਟ ਵੋਟਾਂ ਮਿਲਣ ਕਾਰਨ ਉਹ ਬਾਹਰ ਹੋ ਗਏ।

ਸੰਬੰਧਿਤ ਖ਼ਬਰਾਂ

ਅਰਹਾਨ ਦੇ ਬਾਹਰ ਜਾਣ ਨਾਲ ਘਰਵਿਲਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ। ਜਿੱਥੇ ਸਿਧਾਰਥ ਨੂੰ ਇਹ ਕਹਿੰਦਿਆਂ ਦੇਖਿਆ ਗਿਆ ਕਿ ਆਉਂਦੀ ਹੀ ਉਸ ਨੇ ਜਿਹੜਾ ਰੂਪ ਦਿਖਾਇਆ ਸੀ ਉਹ ਪੂਰੇ ਦੋ ਹਫ਼ਤਿਆਂ 'ਚ ਦਿਸਿਆ ਹੀ ਨਹੀਂ। ਉੱਥੇ ਹੀ ਪਾਰਸ ਨੇ ਵੀ ਅਰਹਾਨ ਲਈ ਕੁਝ ਅਜਿਹਾ ਹੀ ਕਿਹਾ।

ਲਿਹਾਜ਼ਾ ਘਰਵਾਲਿਆਂ ਦਾ ਰਿਐਕਸ਼ਨ ਜੋ ਹੋਵੇ ਪਰ ਬਾਹਰ ਫੈਨਜ਼ ਦਾ ਰਿਐਕਸ਼ਨ ਅਰਹਾਨ ਦੇ ਬੇਘਰ ਹੋਣ ਕਾਰਨ ਵਧੀਆ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਘਰ 'ਚ ਉਨ੍ਹਾਂ ਤੋਂ ਵੀਕ ਕੰਟੈਸਟੈਂਟ ਮੌਜੂਦ ਹਨ। ਅਜਿਹੇ ਵਿਚ ਅਰਹਾਨ ਦਾ ਇੰਨੀ ਜਲਦੀ ਨਿਕਲ ਜਾਣਾ ਠੀਕ ਨਹੀਂ ਹੈ। ਫੈਨਜ਼ ਦਾ ਕਹਿਣਾ ਹੈ ਕਿ ਉਹ ਵਧੀਆ ਖੇਡ ਰਹੇ ਸਨ, ਇਕ ਉਹੀ ਸਨ ਜੋ ਸਿਧਾਰਥ ਸ਼ੁਕਲਾ ਨਾਲ ਪੰਗਾ ਲੈ ਰਹੇ ਸਨ ਤੇ ਲੈ ਸਕਦੇ ਸਨ। ਫੈਨਜ਼ ਦੀ ਡਿਮਾਂਡ ਹੈ ਕਿ ਅਰਹਾਨ ਨੂੰ ਸ਼ੋਅ 'ਚ ਵਾਪਸ ਲਿਆਂਦਾ ਜਾਵੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!