|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: ਗੁੱਸੇ ’ਚ ਆਈ ਮਾਹਿਰਾ ਨੇ ਪਾਰਸ ਨੂੰ ਜੜਿਆ ਥੱਪੜ, ਵੀਡੀਓ

ਮੁੰਬਈ - ‘ਬਿੱਗ ਬੌਸ 13’ ਜਿਵੇਂ-ਜਿਵੇਂ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਰਿਹਾ ਹੈ, ਉਂਝ-ਉਂਝ ਘਰ ਵਾਲਿਆਂ ਦੇ ਸਬਰ ਦਾ ਟੁੱਟਦਾ ਜਾ ਰਿਹਾ ਹੈ। ਘਰ ਅੰਦਰ ਲੜਾਈਆਂ ਵੀ ਵਧਦੀਆਂ ਜਾ ਰਹੀਆਂ ਹਨ, ਦੋਸਤ ਦੁਸ਼ਮਣ ਬਣ ਰਹੇ ਹਨ ਤੇ ਦੁਸ਼ਮਣ ਦੋਸਤ। ਹਾਲ ਹੀ 'ਚ 'ਬਿੱਗ ਬੌਸ' ਦੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਪਾਰਸ, ਮਾਹਿਰਾ 'ਤੇ ਜ਼ਬਰਦਸਤ ਤਰੀਕੇ ਨਾਲ ਭੜਕ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ - ‘ਬਿੱਗ ਬੌਸ 13’ ਜਿਵੇਂ-ਜਿਵੇਂ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਰਿਹਾ ਹੈ, ਉਂਝ-ਉਂਝ ਘਰ ਵਾਲਿਆਂ ਦੇ ਸਬਰ ਦਾ ਟੁੱਟਦਾ ਜਾ ਰਿਹਾ ਹੈ। ਘਰ ਅੰਦਰ ਲੜਾਈਆਂ ਵੀ ਵਧਦੀਆਂ ਜਾ ਰਹੀਆਂ ਹਨ, ਦੋਸਤ ਦੁਸ਼ਮਣ ਬਣ ਰਹੇ ਹਨ ਤੇ ਦੁਸ਼ਮਣ ਦੋਸਤ। ਹਾਲ ਹੀ 'ਚ 'ਬਿੱਗ ਬੌਸ' ਦੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਪਾਰਸ, ਮਾਹਿਰਾ 'ਤੇ ਜ਼ਬਰਦਸਤ ਤਰੀਕੇ ਨਾਲ ਭੜਕਦੇ ਨਜ਼ਰ ਆ ਰਹੇ ਹਨ ਪਰ ਉਹ ਅਜਿਹਾ ਕਿਉਂ ਕਰ ਰਹੇ ਹਨ, ਇਹ ਅਸੀਂ ਤੁਹਾਨੂੰ ਦੱਸਦੇ ਹਾਂ।

ਪ੍ਰੋਮੋ 'ਚ ਦਿਖਾਈ ਦੇ ਰਿਹਾ ਹੈ ਕਿ ਘਰ ਵਾਲਿਆਂ ਦੇ ਵਿਚਕਾਰ ਖਾਣੇ ਨੂੰ ਲੈ ਕੇ ਕਾਫੀ ਬਹਿਸ ਹੋ ਰਹੀ ਹੈ। ਰਸ਼ਮੀ, ਮਾਹਿਰਾ, ਆਸਿਮ ਤੇ ਸ਼ੈਫਾਲੀ ਜਰੀਵਾਲਾ ਇਹ ਡਿਸਕਸ ਕਰ ਰਹੇ ਹਨ ਕਿ ਕੌਣ ਕਿੰਨੀਆਂ ਰੋਟੀਆਂ ਖਾਏਗਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮਾਹਿਰਾ ਵਾਸ਼ਰੂਮ 'ਚ ਜਾ ਕੇ ਬੈਠ ਜਾਂਦੀ ਹੈ। ਉਦੋਂ ਹੀ ਪਾਰਸ ਉਸ ਨੂੰ ਸਮਝਾਉਣ ਆਉਂਦੇ ਹਨ ਪਰ ਉਹ ਗੁੱਸੇ 'ਚ ਪਾਰਸ ਦੀ ਗੱਲ੍ਹ 'ਤੇ ਥੱਪੜ ਮਾਰ ਦਿੰਦੀ ਹੈ ਤੇ ਇਸ ਗੱਲ 'ਤੇ ਪਾਰਸ ਆਪਣਾ ਆਪਾ ਖੋਹ ਬਹਿੰਦੇ ਹਨ।

ਸੰਬੰਧਿਤ ਖ਼ਬਰਾਂ

ਪਾਰਸ, ਮਾਹਿਰਾ ਨੂੰ ਸਮਝਾਉਣ ਲਈ ਉਸ ਨੂੰ ਗਲ਼ੇ ਲਗਾਉਂਦੇ ਹਨ ਪਰ ਮਾਹਿਰਾ ਦਾ ਗੁੱਸੇ ਵਿਚ ਹੱਥ ਉੱਠ ਜਾਂਦਾ ਹੈ। ਇਸ ਤੋਂ ਬਾਅਦ ਪਾਰਸ ਮਾਹਿਰਾ 'ਤੇ ਜ਼ਬਰਦਸਤ ਤਰੀਕੇ ਨਾਲ ਭੜਕਦੇ ਹਨ। ਪਾਰਸ ਕਹਿੰਦੇ ਹਨ ਕਿ ਉਨ੍ਹਾਂ ਦੀ ਸੈਲਫ ਰਿਸਪੈਕਟ ਤੋਂ ਉੱਪਰ ਕੁਝ ਵੀ ਨਹੀਂ ਹੈ, ਕੋਈ ਵੀ ਲੜਕੀ ਉਨ੍ਹਾਂ 'ਤੇ ਹੱਥ ਨਹੀਂ ਉਠਾ ਸਕਦੀ। ਗੁੱਸੇ 'ਚ ਪਾਰਸ ਇੱਥੋਂ ਤਕ ਕਹਿ ਦਿੰਦੇ ਹਨ ਕਿ ਮੈਂ ਅਜਿਹੀਆਂ ਕੁੜੀਆਂ ਤੋਂ ਦੂਰ ਰਹਿਣਾ ਜਿਹੜੀਆਂ ਮੁੰਡਿਆਂ 'ਤੇ ਹੱਥ ਚੁੱਕਦੀਆਂ ਹਨ। ਇਸ ਤੋਂ ਬਾਅਦ ਮਾਹਿਰਾ ਉਨ੍ਹਾਂ ਨੂੰ ਮਨਾਉਣ ਪਿੱਛੇ-ਪਿੱਛੇ ਆਉਣ ਲਗਦੀ ਹੈ ਪਰ ਪਾਰਸ ਉਸ ਨੂੰ ਪਿੱਛੇ ਧੱਕਾ ਦਿੰਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!