|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: ਦੇਵੋਲੀਨਾ ਤੇ ਵਿਸ਼ਾਲ ਵਿਚਕਾਰ ਤਿੱਖੀ ਬਹਿਸ, ਘਰਵਾਲਿਆਂ ਨੇ ਠਹਿਰਾਇਆ ਸ਼ੈਫਾਲੀ ਨੂੰ ਜ਼ਿੰਮੇਵਾਰ

ਮੁੰਬਈ: ਟੀਵੀ ਰਿਆਲਟੀ ਸ਼ੋਅ ਤੋਂ ਲੜਾਈ ਦਾ ਮੈਦਾਨ ਬਣ ਚੁੱਕਿਆ ਸ਼ੋਅ ਬਿੱਗ ਬੌਸ ਇਨ੍ਹਾਂ ਦਿਨੀਂ ਘਰ 'ਚ ਹੋ ਰਹੀ ਲੜਾਈਆਂ ਕਾਰਨ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਤੋਂ ਜਿੱਥੋਂ ਸਿਧਾਰਥ ਤੇ ਆਸਿਮ ਦੇ ਮਤਭੇਦ ਦੀਆਂ ਚਰਚਾਵਾਂ ਹੋ ਰਹੀਆਂ ਸਨ ਉੱਥੇ ਹੁਣ ਸਿਧਾਰਥ ਕਾਰਨ ਹੋਈ ਦੇਵੋਲੀਨਾ ਤੇ ਵਿਸ਼ਾਲ ਦੀ ਲੜਾਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਲੜਾਈ 'ਚ ਦੋਵੇਂ ਕਾਫੀ ਐਗ੍ਰਸਿਵ ਹੁੰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ: ਟੀਵੀ ਰਿਆਲਟੀ ਸ਼ੋਅ ਤੋਂ ਲੜਾਈ ਦਾ ਮੈਦਾਨ ਬਣ ਚੁੱਕਿਆ ਸ਼ੋਅ ਬਿੱਗ ਬੌਸ ਇਨ੍ਹਾਂ ਦਿਨੀਂ ਘਰ 'ਚ ਹੋ ਰਹੀ ਲੜਾਈਆਂ ਕਾਰਨ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਤੋਂ ਜਿੱਥੋਂ ਸਿਧਾਰਥ ਤੇ ਆਸਿਮ ਦੇ ਮਤਭੇਦ ਦੀਆਂ ਚਰਚਾਵਾਂ ਹੋ ਰਹੀਆਂ ਸਨ ਉੱਥੇ ਹੁਣ ਸਿਧਾਰਥ ਕਾਰਨ ਹੋਈ ਦੇਵੋਲੀਨਾ ਤੇ ਵਿਸ਼ਾਲ ਦੀ ਲੜਾਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਲੜਾਈ 'ਚ ਦੋਵੇਂ ਕਾਫੀ ਐਗ੍ਰਸਿਵ ਹੁੰਦੇ ਨਜ਼ਰ ਆ ਰਹੇ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ ਤੋਂ ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ, ਇਸ ਲੜਾਈ 'ਚ ਵਿਸ਼ਾਲ ਆਦਿਤ ਸਿੰਘ ਤੇ ਦੇਵੋਲੀਨਾ ਵਿਚਕਾਰ ਜ਼ੋਰਦਾਰ ਬਹਿਸ ਦੇਖਣ ਨੂੰ ਮਿਲ ਰਹੀ ਹੈ। ਦਿਖਾਇਆ ਗਿਆ ਹੈ ਕਿ ਸਿਧਾਰਥ ਸ਼ੁਕਲਾ ਦੇਵੋਲੀਨਾ ਤੋਂ ਪੁੱਛਦੇ ਹਨ, 'ਦੇਵੋ ਤੁਸੀਂ ਬੋਲਿਆ ਕਿ ਮੈਂ ਸ਼ੈਫਾਲੀ ਨੂੰ ਬੋਲਿਆ ਕਿ ਭਾਊ ਨੂੰ ਕੈਪਟਨ ਬਣਾਉਂਦੇ ਹਾਂ ਤੇ ਰਸ਼ਮੀ ਨੂੰ ਬਚਾਉਂਦੇ ਹਾਂ, ਇਸ 'ਤੇ ਦੇਵੋਲੀਨਾ ਸਿੱਧੇ ਵਿਸ਼ਾਲ ਆਦਿਤ 'ਤੇ ਭੜਕਦਿਆਂ ਹੋਏ ਕਹਿੰਦੀ ਹੈ ਕਿ ਮੈਂ ਬੋਲਿਆ ਸੀ ਨਾ ਇਹ ਗੱਲਾਂ ਸਿਰਫ ਸਾਡੇ ਦੋਵਾਂ ਵਿਚਕਾਰ ਹਨ।'

ਸੰਬੰਧਿਤ ਖ਼ਬਰਾਂ

ਹੌਲੀ-ਹੌਲੀ ਦੋਵਾਂ ਦੀ ਗੱਲ ਬਹਿਸ 'ਚ ਬਦਲ ਜਾਂਦੀ ਹੈ ਤੇ ਦੇਵੋਲੀਨਾ ਵਿਸ਼ਾਲ ਨੂੰ ਝੂਠਾ ਕਹਿ ਦਿੰਦੀ ਹੈ। ਦੇਵੋ ਨੇ ਕਿਹਾ, ਬਲਡੀ ਲਾਇਰ। ਦੇਵੋਲੀਨਾ ਦਾ ਐਗ੍ਰਸ਼ਨ ਦੇਖ ਕੇ ਬਾਅਦ 'ਚ ਵਿਸ਼ਾਲ ਆਦਿਤ ਵੀ ਭੜਕ ਜਾਂਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!