|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: ਸਲਮਾਨ ਖ਼ਾਨ ਨੇ ਰਸ਼ਮੀ ਦੇਸਾਈ ਲਈ ਖੋਲ੍ਹਿਆ ਘਰ ਦਾ ਮੁੱਖ ਦਰਵਾਜ਼ਾ, ਕੀ ਹੋ ਜਾਵੇਗੀ ਬੇਘਰ

ਨਵੀਂ ਦਿੱਲੀ: ਟੈਲੀਵਿਜ਼ਨ ਰਿਆਲਟੀ ਸ਼ੋਅ ਬਿੱਗ ਬੌਸ 'ਚ ਇਸ ਵੀਕੈਂਡ ਵਾਰ ਕਿਸੇ ਇਕ ਮੈਂਬਰ ਦਾ ਸਫ਼ਰ ਅੱਜ ਖ਼ਤਮ ਹੋਣ ਵਾਲਾ ਹੈ। ਇਸ ਹਫ਼ਤੇ ਰਸ਼ਮੀ ਦੇਸਾਈ ਤੋਂ ਇਲਾਵਾ 5 ਹੋਰ ਮੈਂਬਰ 'ਤੇ ਵੀ ਨਾਮਿਨੇਸ਼ਨ ਦਾ ਖ਼ਤਰਾ ਹੈ। ਦੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਕਿਹੜੇ ਮੈਂਬਰ ਨੂੰ ਬੇਘਰ ਕਰਦੇ ਹਨ, ਇਨ੍ਹਾਂ ਸਾਰਿਆਂ ਵਿਚਕਾਰ ਖ਼ਬਰ ਹੈ ਕਿ ਅੱਜ ਰਸ਼ਮੀ ਦੇਸਾਈ ਲਈ ਸਲਮਾਨ ਘਰ ਦਾ ਮੁੱਖ ਦਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਟੈਲੀਵਿਜ਼ਨ ਰਿਆਲਟੀ ਸ਼ੋਅ ਬਿੱਗ ਬੌਸ 'ਚ ਇਸ ਵੀਕੈਂਡ ਵਾਰ ਕਿਸੇ ਇਕ ਮੈਂਬਰ ਦਾ ਸਫ਼ਰ ਅੱਜ ਖ਼ਤਮ ਹੋਣ ਵਾਲਾ ਹੈ। ਇਸ ਹਫ਼ਤੇ ਰਸ਼ਮੀ ਦੇਸਾਈ ਤੋਂ ਇਲਾਵਾ 5 ਹੋਰ ਮੈਂਬਰ 'ਤੇ ਵੀ ਨਾਮਿਨੇਸ਼ਨ ਦਾ ਖ਼ਤਰਾ ਹੈ। ਦੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਕਿਹੜੇ ਮੈਂਬਰ ਨੂੰ ਬੇਘਰ ਕਰਦੇ ਹਨ, ਇਨ੍ਹਾਂ ਸਾਰਿਆਂ ਵਿਚਕਾਰ ਖ਼ਬਰ ਹੈ ਕਿ ਅੱਜ ਰਸ਼ਮੀ ਦੇਸਾਈ ਲਈ ਸਲਮਾਨ ਘਰ ਦਾ ਮੁੱਖ ਦਰਵਾਜ਼ਾ ਖੁਲ੍ਹਵਾਉਣ ਵਾਲੇ ਹਨ।

ਹਾਲ ਹੀ 'ਚ ਅੱਜ ਹੋਣ ਵਾਲੇ ਵੀਕੈਂਡ ਵਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਲਮਾਨ ਸਾਰੇ ਘਰਵਾਲਿਆਂ ਦੀ ਦੱਬ ਕੇ ਕਲਾਸ ਲਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਅੱਜ ਘਰ ਦਾ ਮੁੱਖ ਦਰਵਾਜ਼ਾ ਖੁਲ੍ਹਵਾ ਕੇ ਰਸ਼ਮੀ ਦੇਸਾਈ ਨੂੰ ਬਾਹਰ ਜਾਣ ਲਈ ਕਹਿੰਦੇ ਨਜ਼ਰ ਆ ਰਹੇ ਹਨ। ਨਾਲ ਹੀ ਕੁਝ ਦਿਨ ਪਹਿਲਾਂ ਹੋਈ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਲੜਾਈ 'ਤੇ ਵੀ ਸਲਮਾਨ ਖ਼ਾਨ ਦੋਵਾਂ ਦੀ ਕਲਾਸ ਲਾਉਣ ਵਾਲੇ ਹਨ।

ਸੰਬੰਧਿਤ ਖ਼ਬਰਾਂ

ਇਸ ਹਫ਼ਤੇ ਘਰੋਂ ਬੇਘਰ ਹੋਣ ਲਈ ਮਧੂਰਿਮਾ ਤੁਲੀ, ਵਿਸ਼ਾਲ ਆਦਿਤਯ ਸਿੰਘ, ਸ਼ੈਫਾਲੀ ਜਰੀਵਾਲਾ, ਸ਼ੈਫਾਲੀ ਬੱਗਾ, ਮਾਹਿਰਾ ਸ਼ਰਮਾ ਤੇ ਰਸ਼ਮੀ ਦੇਸਾਈ ਨੂੰ ਨਾਮਿਨੇਟ ਕੀਤਾ ਗਿਆ ਹੈ। ਹਾਲ ਹੀ 'ਚ ਆਈ ਇਕ ਖ਼ਬਰੀ ਰਿਪੋਰਟ ਮੁਤਾਬਿਕ ਇਸ ਹਫ਼ਤੇ ਸ਼ੈਫਾਲੀ ਜਰੀਵਾਲਾ ਸਭ ਤੋਂ ਘੱਟ ਵੋਟ ਪਾ ਕੇ ਸ਼ੋਅ ਤੋਂ ਵਿਦਾ ਲੈ ਸਕਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!