|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: ਸਿਧਾਰਥ ਸ਼ੁਕਲਾ ਤੇ ਆਰਤੀ ਦੇ ਰਿਸ਼ਤੇ 'ਚ ਆਈ ਤ੍ਰੇੜ, ਹੁਣ ਨਹੀਂ ਹੋਵੇਗੀ ਆਪਸ 'ਚ ਗੱਲਬਾਤ

Bigg Boss 13: ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਇਸ ਹਫ਼ਤੇ ਨਵੀਂ ਵਾਈਲਡ ਕਾਰਡ ਐਂਟਰੀ ਆਈ ਹੈ। ਇਨ੍ਹਾਂ ਨਵੇਂ ਮੈਂਬਰਾਂ ਦੇ ਘਰ ਪਹੁੰਚਦਿਆਂ ਹੀ ਪੁਰਾਣੇ ਗਰੁੱਪ ਟੁੱਟਣ ਲੱਗੇ ਹਨ ਤੇ ਨਵੇਂ ਗਰੁੱਪ ਬਣਨ ਲੱਗੇ ਹਨ। ਕਈ ਦਿਨਾਂ ਤੋਂ ਆਪਣੀ ਦੋਸਤੀ ਨਿਭਾਅ ਰਹੇ ਸਿਧਾਰਥ ਵੀ ਆਪਣੇ ਸਾਥੀਆਂ ਦੇ ਬਦਲਦੇ ਰੰਗ ਦੇਖ ਕੇ ਪਰੇਸ਼ਾਨ ਹੋ ਚੁੱਕੇ ਹਨ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Bigg Boss 13: ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਇਸ ਹਫ਼ਤੇ ਨਵੀਂ ਵਾਈਲਡ ਕਾਰਡ ਐਂਟਰੀ ਆਈ ਹੈ। ਇਨ੍ਹਾਂ ਨਵੇਂ ਮੈਂਬਰਾਂ ਦੇ ਘਰ ਪਹੁੰਚਦਿਆਂ ਹੀ ਪੁਰਾਣੇ ਗਰੁੱਪ ਟੁੱਟਣ ਲੱਗੇ ਹਨ ਤੇ ਨਵੇਂ ਗਰੁੱਪ ਬਣਨ ਲੱਗੇ ਹਨ। ਕਈ ਦਿਨਾਂ ਤੋਂ ਆਪਣੀ ਦੋਸਤੀ ਨਿਭਾਅ ਰਹੇ ਸਿਧਾਰਥ ਵੀ ਆਪਣੇ ਸਾਥੀਆਂ ਦੇ ਬਦਲਦੇ ਰੰਗ ਦੇਖ ਕੇ ਪਰੇਸ਼ਾਨ ਹੋ ਚੁੱਕੇ ਹਨ।

ਬੀਤੇ ਦਿਨੀਂ ਪ੍ਰਸਾਰਿਤ ਹੋਏ ਬਿੱਗ ਬੌਸ ਦੇ ਐਪੀਸੋਡ 'ਚ ਦਿਖਾਇਆ ਗਿਆ ਕਿ ਆਰਤੀ ਦਿਨ ਦੀ ਸ਼ੁਰੂਆਤ ਤੋਂ ਹੀ ਆਪਣੇ ਗਰੁੱਪ ਯਾਨੀ ਆਸਿਮ, ਸਿਧਾਰਥ ਤੋਂ ਅਲੱਗ-ਅਲੱਗ ਬੈਠ ਰਹੀ ਸੀ ਤੇ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰ ਰਹੀ ਸੀ। ਇਸ ਤੋਂ ਇਲਾਵਾ ਬੀਬੀ ਟਰਾਂਸਪੋਰਟ ਸਰਵਿਸ ਟਾਸਕ ਦੌਰਾਨ ਵੀ ਆਰਤੀ ਨੇ ਆਸਿਮ ਦੀ ਝਾੜ ਝੰਬ ਕੀਤੀ ਸੀ।

ਸੰਬੰਧਿਤ ਖ਼ਬਰਾਂ

ਲਗਾਤਾਰ ਆਰਤੀ ਦਾ ਬਦਲਿਆ ਹੋਇਆ ਰਵੱਈਆ ਦੇਖ ਕੇ ਸਿਧਾਰਥ ਸ਼ੁਕਲਾ ਤੇ ਆਸਿਮ ਪਰੇਸ਼ਾਨ ਹੋ ਚੁੱਕੇ ਹਨ। ਆਸਿਮ ਨੇ ਸਿਧਾਰਥ ਨੂੰ ਕਿਹਾ ਕਿ ਆਰਤੀ ਨਵੇਂ ਲੋਕਾਂ ਦੇ ਆਉਣ ਤੇ ਕੈਪਟਨ ਬਣਨ ਤੋਂ ਬਾਅਦ ਕਾਫ਼ੀ ਅਲੱਗ ਹੋ ਰਹੀ ਹੈ ਤੇ ਦੂਸਰੇ ਧੜੇ ਨਾਲ ਤਾਲਮੇਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਸਿਧਾਰਥ ਨੇ ਦੱਸਿਆ ਕਿ ਜਦੋਂ ਨਵੀਆਂ ਜੋੜੀਆਂ ਆਈਆਂ ਸਨ ਤਾਂ ਉਨ੍ਹਾਂ ਆਰਤੀ ਨੂੰ ਕਿਹਾ ਸੀ ਕਿ ਮੈਨੂੰ ਤੇਰੇ 'ਤੇ ਟਰੱਸਟ ਨਹੀਂ ਹੈ।

ਬਾਅਦ 'ਚ ਸ਼ੈਫਾਲੀ ਜ਼ਰੀਵਾਲਾ ਤੇ ਹਿਮਾਂਸ਼ੀ ਖੁਰਾਨਾ ਨੇ ਸਾਹਮਣੇ ਕਿਹਾ ਕਿ ਉਹ ਆਰਤੀ ਨੂੰ ਜਾ ਕੇ ਕਹਿਣ ਵਾਲੇ ਹਨ ਕਿ ਉਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨਗੇ। ਜਿਸ 'ਤੇ ਹਿਮਾਂਸ਼ੀ ਤੇ ਸ਼ੈਫਾਲੀ ਉਨ੍ਹਾਂ ਨੂੰ ਸਮਝਾਉਂਦੇ ਹਨ। ਗੁੱਸੇ 'ਚ ਆ ਕੇ ਸਿਧਾਰਥ ਸਿੱਧਾ ਆਰਤੀ ਸਾਹਮਣੇ ਜਾਂਦੇ ਹਨ ਤੇ ਕੁਝ ਨਾ ਕਹਿੰਦੇ ਹੋਏ ਸਿਰਫ਼ ਉਨ੍ਹਾਂ ਸਾਹਮਣੇ ਗੁੱਸੇ ਨਾਲ ਹੱਥ ਜੋੜਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!