|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮਹਾਂਗਠਜੋੜ ਤੇ NDA ਵਿਚਕਾਰ ਜ਼ਬਰਦਸਤ ਮੁਕਾਬਲਾ

ਪਟਨਾ (ਐਨ .ਆਰ .ਆਈ ਮੀਡਿਆ ): ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਕਦੇ ਮਹਾਂਗਠਜੋੜ ਵੋਟਾਂ ਦੀ ਗਿਣਤੀ ਵਿੱਚ ਅੱਗੇ ਹੁੰਦਾ ਹੈ ਅਤੇ ਕਦੇ ਐਨ.ਡੀ. ਏ। ਸ਼ੁਰੂਆਤੀ ਰੁਝਾਨਾਂ 'ਚ ਐੱਨਡੀਏ ਅਤੇ ਮਹਾਗਠਜੋੜ 'ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਲਈ ਮੰਗਲਵਾਰ ਨੂੰ ਵੱਡਾ ਫ਼ੈਸਲਾ ਆ ਰਿਹਾ ਹੈ। ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਦ

NRI Post Desk · 2207 ਦਿਨ ਪਹਿਲਾਂ · ਅੱਪਡੇਟ 2207 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮਹਾਂਗਠਜੋੜ ਤੇ NDA ਵਿਚਕਾਰ ਜ਼ਬਰਦਸਤ ਮੁਕਾਬਲਾ
📷 NRI Post Desk

ਪਟਨਾ (ਐਨ .ਆਰ .ਆਈ ਮੀਡਿਆ ): ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਕਦੇ ਮਹਾਂਗਠਜੋੜ ਵੋਟਾਂ ਦੀ ਗਿਣਤੀ ਵਿੱਚ ਅੱਗੇ ਹੁੰਦਾ ਹੈ ਅਤੇ ਕਦੇ ਐਨ.ਡੀ. ਏ। ਸ਼ੁਰੂਆਤੀ ਰੁਝਾਨਾਂ 'ਚ ਐੱਨਡੀਏ ਅਤੇ ਮਹਾਗਠਜੋੜ 'ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਲਈ ਮੰਗਲਵਾਰ ਨੂੰ ਵੱਡਾ ਫ਼ੈਸਲਾ ਆ ਰਿਹਾ ਹੈ। ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਪੂਰੇ ਜ਼ੋਰਾਂ 'ਤੇ ਹੈ। ਲਾਲਟੇਣ ਜਾਂ ਤੀਰ, ਬਿਹਾਰ 'ਚ ਕਿਸਦੀ ਸਰਕਾਰ ਹੋਵੇਗੀ। ਤੇਜਸਵੀ ਕਰਨਗੇ ਅਗਵਾਈ ਜਾਂ ਫਿਰ ਨਿਤਿਸ਼ ਦਾ ਹੋਵੇਗਾ ਬੋਲਬਾਲਾ। ਵੋਟਾਂ ਦੀ ਗਿਣਤੀ ਤੋਂ ਬਾਅਦ ਕੈਂਡੀਡੇਟਸ ਦੀ ਜਿੱਤ-ਹਾਰ ਤੈਅ ਹੋਵੇਗੀ।

ਸੰਬੰਧਿਤ ਖ਼ਬਰਾਂ

ਬਿਹਾਰ ਵਿਧਾਨਸਭਾ ਦੀਆਂ 243 ਸੀਟਾਂ 'ਤੇ ਚੋਣਾਂ ਤੋਂ ਬਾਅਦ ਅੱਜ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਬਿਹਾਰ ਲਈ ਅੱਜ ਬੇਹੱਦ ਅਹਿਮ ਦਿਨ ਹੈ।ਪਰ ਹੁਣ ਜੋ ਨਤੀਜੇ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਇੱਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਬਣਦੀ ਹੋਈ ਦਿੱਖ ਰਹੀ ਹੈ।ਬਿਹਾਰ ਚੋਣਾਂ ਨੂੰ ਲੈਕੇ ਰੁਝਾਨ ਲਗਾਤਾਰ ਸਾਹਮਣੇ ਆ ਰਹੇ ਹਨ।

ਪਟਨਾ ਵਿੱਚ ਰੁਝਾਨਾਂ ਨੂੰ ਵੇਖਦਿਆਂ ਹੀ ਜੇਡੀਯੂ ਸਮਰਥਕਾਂ ਅਤੇ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।ਚੋਣ ਕਮਿਸ਼ਨ ਦੀ ਸਾਈਟ 'ਤੇ, ਭਾਜਪਾ 58 ਅਤੇ ਜੇਡੀਯੂ 46 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਹਿੰਦੁਸਤਾਨੀ ਆਵਾਮ ਮੋਰਚਾ ਚਾਰ ਸੀਟਾਂ 'ਤੇ ਅੱਗੇ ਹੈ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਪੰਜ ਸੀਟਾਂ' ਤੇ ਅੱਗੇ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!